ਅੰਡਰ 14-17-19 ਦੇ ਜਿਲ੍ਹਾ ਪੱਧਰੀ ਫੁਟਬਾਲ ਮੁਕਾਬਲੇ ਕਰਵਾਏ
ਬਟਾਲਾ, 17 ਅਕਤੂਬਰ (ਨਰਿੰਦਰ ਬਰਨਾਲ) – ਜਿਲ੍ਹਾ ਟੂਰਨਾਮੈਟ ਕਮੇਟੀ ਗੁਰਦਾਸਪੁਰ ਵੱਲੋ ਸਾਲ 2014-15 ਦੀਆਂ 67ਵੀਆਂ ਮਿਡਲ ,ਹਾਈ ਤੇ ਸੰਕੈਡਰੀ ਸਕੂਲਾਂ ਦੀਆਂ ਖੇਡਾ ਬੜੇ ਸੁਚੱਜੇ ਤੇ ਅਨੂਸਾਸਨ ਮਈ ਤਰੀਕੇ ਨਾਲ ਕਰਵਾਈਆਂ ਜਾ ਰਹੀਆਂ ਹਨ, ਟੂਰਨਾਮੈਟ ਕਮੇਟੀ ਵੱਲੋ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਦਿਆਲਗੜ੍ਹ (ਗੁਰਦਾਸੁਪਰ) ਵਿਖੇ ਫੁਟਬਾਲ ਦੇ ਮੁਕਾਬਲੇ ਕਰਵਾਏ ਗਏ ਇਨਾ ਫੁਟਬਾਲ ਦੇ ਜਿਲਾ ਪੱਧਰੀ ਮੁਕਾਬਲਿਆਂ ਦਾ ਉਦਘਾਟਨ ਜਿਲਾ ਸਿਖਿਆ ਅਫਸਰ ਸੰਕੈਡਰੀ ਤੇ ਪ੍ਰਧਾਂਨ ਟੂਰਨਮੈਟ ਕਮੇਟੀ ਅਮਰਦੀਪ ਸਿੰਘ ਸੈਣੀ ਤੇ ਡਿਪਟੀ ਜਿਲਾ ਸਿਖਿਆ ਅਫਸਰ ਤੇ ਸੀਨੀਅਰ ਮੀਤ ਪ੍ਰਧਾਂਨ ਸ੍ਰੀ ਭਾਂਰਤ ਭੂਸਨ ਨੇ ਕੀਤਾ, ਫੁਟਬਾਲ ਦੇ ਗਹਿਗੱਚ ਮੁਕਾਬਲਿਆਂ ਵਿਚ ਅੰਡਰ -੧੪ ਵਰਗ ਵਿਚ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਦਿਆਲਗੜ੍ਹ ਦੀ ਟੀਮ ਜੇਤੂ ਰਹੀ । ਅੰਡਰ-17 ਵਰਗ ਵਿਚ ਸਰਕਾਰੀ ਹਾਂਈ ਸਕੂਲ ਸਤਕੋਹਾ ਦੀ ਟੀਮ ਜੈਤੂ ਰਹੀ , ਅੰਡਰ-19 ਸਾਲਾ ਵਰਗ ਵਿਚ ਵੀ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਦਿਆਲਗੜ੍ਹ ਜੇਤੂ ਰਿਹਾ ।ਇਸ ਮੌਕੇ ਪ੍ਰਿੰਸੀਪਲ ਗੁਰਚਰਨ ਸਿੰਘ, ਲੈਕਚਰਾਰ ਸੁਖਵੰਤ ਸਿੰਘ ਬਾਬਾ ਜੀ, ਪ੍ਰੀਤਮ ਸਿੰਘ, ਚੰਨਣ ਸਿਘ, ਸੂਬਾ ਸਿੰਘ, ਸੁਖਵੰਤ ਸਿੰਘ, ਪਰਵੇਸ ਕੁਮਾਰ, ਵਿਨੋਦ ਸਾਇਰ, ਹਰਕੀਰਤ ਕੌਰ, ਹਰਪਾਲ ਸਿੰਘ, ਸਮਿੰਦਰ ਬੀਰ ਕੌਰ, ਹਰਪ੍ਰੀਤ ਕੌਰ, ਅਮਨਪ੍ਰੀਤ ਕੌਰ, ਰੁਪਿੰਦਰ ਕੌਰ, ਇੰਦਰਜੀਤ ਕੌਰ ਤੇ ਜਿਲਾ ਸਿਖਿਆ ਅਫਸਰ ਤੋ ਕਮਲਦੀਪ, ਸੁਖਚੈਨ ਸਿੰਘ ਕੋਆਰਡੀ ਨੇਟਰ, ਪਰਦੀਪ ਕੌਰ, ਰਵਿੰਦਰ ਪਾਲ ਸਿੰਘ ਚਾਹਲ ਜਿਲਾ ਸਾਇੰਸ ਸੁਪਰਵਾਈਜਰ, ਨਰਿੰਦਰ ਬਰਨਾਲ, ਅੰਮ੍ਰਿਪਾਲ ਸਿੰਘ ਆਦਿ ਹਾਜਰ ਸਨ।ਇਸ ਮੌਕੇ ਸਕੂਲ ਪ੍ਰਿੰਸੀਪਲ ਸ੍ਰੀ ਗੁਰਚਰਨ ਸਿੰਘ ਨੇ ਵੱਖ ਸਕੂਲਾਂ ਦੇ ਆਏ ਹੋਏ ਖੇਡ ਅਧਿਆਪਕਾਂ ਤੇ ਵਿਦਿਅਰਥੀਆਂ ਦਾ ਖੇਡਾਂ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚੜਾਊਣ ਤੇ ਧਨਵਾਦ ਵੀ ਕੀਤਾ।ਸਮੁੱਚੇ ਮੈਚਾਂ ਜਿੰਮੇਵਾਰੀ ਵਿਨੋਦ ਸਾਇਰ ਨੇ ਬਾ-ਖੂਬੀ ਨਾਲ ਨਿਭਾਂਈ।