ਅੰਮ੍ਰਿਤਸਰ, 3 ਅਗਸਤ (ਜਗਦੀਪ ਸਿੰਘ) – ਸ਼ਹਿਰ ਦੇ ਵਾਤਾਵਰਣ ਨੂੰ ਹਰਿਆ-ਭਰਿਆ ਅਤੇ ਪ੍ਰਦੂਸ਼ਣ ਰਹਿਤ ਰੱਖਣ ਲਈ ਮੇਅਰ ਕਰਮਜੀਤ ਸਿੰਘ ਰਿੰਟੁ ਵਲੋਂ ਵਾਈ.ਜੀ.ਪੀ.ਟੀ ਅਤੇ ਈ.ਐਸ.ਐਸ ਗਲੋਬਲ ਦੇ ਸਹਿਯੋਗ ਨਾਲ ਫੋਰ.ਐਸ ਚੌਕ ਤੋਂ ਮਜੀਠਾ ਰੋਡ ਨੂੰ ਜਾਂਦਿਆਂ ਸੜਕ ਦੇ ਡਿਵਾਈਡਰ ‘ਤੇ ਪੌਦੇ ਅਤੇ ਟ੍ਰੀਗਾਰਡ ਲਗਾਉਣ ਦੀ ਸ਼ੁਰੂਆਤ ਕੀਤੀ।ਵਾਈ.ਜੀ.ਪੀ.ਟੀ ਦੇ ਸੁਖਅੰਮ੍ਰਿਤ ਸਿੰਘ ਅਤੇ ਈ.ਐਸ.ਐਸ ਗਲੋਬਲ ਦੇ ਗੁਰਿੰਦਰ ਭੱਟੀ ਤੇ ਉਹਨਾਂ ਦੀ ਟੀਮ ਮੈਂਬਰ ਵੀ ਇਸ ਸਮੇਂ ਹਾਜ਼ਰ ਸਨ।
ਮੇਅਰ ਰਿੰਟੂ ਨੇ ਕਿਹਾ ਕਿ ਅੱਜ ਵਾਈ.ਜੀ.ਪੀ.ਟੀ ਅਤੇ ਈ.ਐਸ.ਐਸ ਗਲੋਬਲ ਦੇ ਸਹਿਯੋਗ ਨਾਲ ਲਗਭਗ 500 ਪੌਦੇ ਟ੍ਰੀਗਾਰਡ ਸਮੇਤ ਲਗਾਏ ਜਾਣੇ ਹਨ।ਉਹਨਾਂ ਕਿਹਾ ਕਿ ਪੌਦੇ ਲਗਾ ਕੇ ਟ੍ਰੀਗਾਰਡ ਜਰੂਰ ਲਗਾਏ ਜਾਣ ਤਾਂ ਜੋ ਪੌਦਿਆਂ ਦੀ ਸੰਭਾਲ ਹੋ ਸਕੇ।ਇਸ ਮੌਕੇ ਕਾਰਜਕਾਰੀ ਇੰਜੀਨੀਅਰ ਬਾਗਬਾਨੀ ਸੰਦੀਪ ਸਿੰਘ, ਸੈਨੇਟਰੀ ਇੰਸਪੈਕਟਰ ਵਿਜੈ ਸ਼ਰਮਾ ਵੀ ਮੌਜੂਦ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …