Saturday, April 25, 2026

ਡਿਪਟੀ ਕਮਿਸ਼ਨਰ ਵਲੋਂ ਅਰਸ਼ਦੀਪ ਕੌਰ ਨੂੰ ਯੁ.ਕੇ.ਜੀ ਕਲਾਸ ਦੀਆਂ ਕਿਤਾਬਾਂ ਤੇ ਸਟੇਸ਼ਨਰੀ ਪ੍ਰਦਾਨ

ਜ਼ਿਲਾ ਰੈਡ ਕਰਾਸ ਸੁਸਾਇਟੀ ਹਰ ਲੋੜਵੰਦ ਦੀ ਕੀਤੀ ਜਾ ਰਹੀ ਮਦਦ – ਡਿਪਟੀ ਕਮਿਸ਼ਨਰ

ਕਪੂਰਥਲਾ, 5 ਅਗਸਤ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲਾ ਰੈਡ ਕਰਾਸ ਸੁਸਾਇਟੀ ਕਪੂਰਥਲਾ ਸ੍ਰੀਮਤੀ ਦੀਪਤੀ ਉਪਲ ਵਲੋਂ ਅੱਜ ਕੁਮਾਰੀ ਅਰਸ਼ਦੀਪ ਕੌਰ ਨੂੰ ਯੂ.ਕੇ.ਜੀ ਕਲਾਸ ਦੀਆਂ ਕਿਤਾਬਾਂ ਅਤੇ ਸਟੇਸ਼ਨਰੀ ਦੀਆਂ ਲੋੜੀਂਦੀਆਂ ਆਈਟਮਾਂ ਪ੍ਰਦਾਨ ਕੀਤੀਆਂ ਗਈਆਂ ਹਨ।
              ਅਰਸ਼ਦੀਪ ਕੌਰ ਦੇ ਸਿਰ ‘ਤੇ ਪਿਤਾ ਦਾ ਸਾਇਆ ਨਾ ਹੋਣ ਕਾਰਣ ਅਤੇ ਮਾਤਾ ਦੇ ਨਸ਼ਿਆਂ ਵਿੱਚ ਗ੍ਰਸਤ ਹੋਣ ਕਰਕੇ ਜਿਲਾ ਰੈਡ ਕਰਾਸ ਸੁਸਾਇਟੀ ਵਲੋਂ ਪੜਾਈ ਕਰਵਾਊਣ ਲਈ ਪਿਛਲੇ ਸਾਲ ਤੋਂ ਅਪਣਾਇਆ ਗਿਆ ਹੈ। ਅਰਸ਼ਦੀਪ ਕੌਰ ਵਲੋਂ ਨਰਸਰੀ ਕਲਾਸ ਪਾਸ ਕਰਨ ਉਪਰੰਤ ਯੂ.ਕੇ.ਜੀ ਕਲਾਸ ਵਿੱਚ ਹੋਣ `ਤੇ ਉਸ ਨੂੰ ਇਸ ਕਲਾਸ ਦੀਆਂ ਕਿਤਾਬਾਂ ਅਤੇ ਸ਼ਟੇਸ਼ਟਰੀ ਮੁਹੱਈਆ ਕਰਵਾਈ ਗਈ ਹੈ।
               ਜਿਲਾ ਰੈਡ ਕਰਾਸ ਸੁਸਾਇਟੀ ਸਕੱਤਰ, ਆਰ.ਸੀ ਬਿਰਹਾ ਵਲੋਂ ਦੱਸਿਆ ਗਿਆ ਕਿ ਅਰਸ਼ਦੀਪ ਕੌਰ ਦੇ ਮਾਤਾ ਜਿਲਾ ਰੈਡ ਕਰਾਸ ਸੁਸਾਇਟੀ ਕਪੂਰਥਲਾ ਵਲੋਂ ਚਲਾਏ ਜਾ ਰਹੇ ਨਸ਼ਾ ਛਡਾਊ ਕੇਂਦਰ ਨਵਕਿਰਨ ਕੇਂਦਰ, ਕਪੂਰਥਲਾ ਵਿਖੇ ਇਲਾਜ਼ ਅਧੀਨ ਹਨ।ਇਸ ਬੱਚੀ ਦਾ ਪਿਤਾ ਨਹੀਂ ਹੈ ਅਤੇ ਨਾ ਹੀ ਕੋਈ ਹੋਰ ਇਸ ਦੀ ਦੇਖਭਾਲ ਕਰਨ ਵਾਲਾ ਹੋਣ ਕਾਰਨ ਇਹ ਆਪਣੀ ਮਾਤਾ ਦੇ ਨਾਲ ਹੀ ਨਸ਼ਾ ਛਡਾਊ ਕੇਂਦਰ ਕਪੂਰਥਲਾ ਵਿਖੇ ਰਹਿੰਦੀ ਹੈ।ਇਸ ਨੂੰ ਪਿਛਲੇ ਸਾਲ ਸ਼ਹਿਰ ਦੇ ਇੱਕ ਚੰਗੇ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਸੀ।ਇਸ ਦੀਆਂ ਕਿਤਾਬਾਂ, ਕਾਪੀਆਂ ਤੇ ਵਰਦੀਆਂ ਦੇ ਖਰਚ ਦੇ ਨਾਲ-ਨਾਲ ਮਹੀਨਾਵਾਰ ਫੀਸ ਵੀ ਦਿੱਤੀ ਜਾ ਰਹੀ ਹੈ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …