ਕਪੂਰਥਲਾ, 5 ਅਗਸਤ (ਪੰਜਾਬ ਪੋਸਟ ਬਿਊਰੋ) – ਜ਼ਿਲੇ ਅੰਦਰ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਸਥਾਪਿਤ ਕਰਵਾਉਣ ਲਈ ਵਿਸ਼ੇਸ ਉਪਰਾਲੇ ਆਰੰਭੇ ਗਏ ਹਨ, ਜਿਸ ਤਹਿਤ ਹਰ ਮਹੀਨੇ 2500 ਦੇ ਕਰੀਬ ਨੌਜਵਾਨ ਲੜਕੇ-ਲੜਕੀਆਂ ਨੂੰ ਖੁਦ ਦੇ ਕਾਰੋਬਾਰ ਸਥਾਪਿਤ ਕਰਨ ਲਈ ਮੁਦਰਾ ਸਕੀਮ ਤਹਿਤ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਨੇ ਦੱਸਿਆ ਸਰਕਾਰ ਵੱਲੋਂ ਨੌਜਵਾਨਾਂ ਨੂੰ ਜਿਥੇ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ, ਉਸ ਦੇ ਨਾਲ ਸਵੈ-ਰੋਜ਼ਾਗਰ ਲਈ ਵੀ ਵੱਡੇ ਉਪਰਾਲੇ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲੇ ਅੰਦਰ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਸਥਾਪਿਤ ਕਰਨ ਲਈ ਮੁਦਰਾ ਲੋਨ ਰਾਹੀਂ ਵਿੱਤੀ ਸਹਾਇਤੀ ਪ੍ਰਦਾਨ ਕੀਤੀ ਜਾਵੇਗੀ, ਜਿਸ ਨਾਲ ਨੌਜਵਾਨ ਲੜਕੇ-ਲੜਕੀਆਂ ਨੂੰ ਆਪਣੇ ਖੁਦ ਦੇ ਕਾਰੋਬਾਰ ਜਿਵੇਂ ਮੋਬਾਇਲ ਰਿਪੇਅਰ ਦੀ ਦੁਕਾਨ, ਕੰਪਿਊਟਰ ਰਿਪੇਅਰ ਦੀ ਦੁਕਾਨ ਤੇ ਬੁਟੀਕ ਆਦਿ ਦੇ ਕੰਮ ਸਥਾਪਿਤ ਕਰ ਸਕਣਗੇ ।
ਉਨਾਂ ਅੱਗੇ ਦੱਸਿਆ ਕਿ ਇਸ ਸਬੰਧੀ ਐਲ.ਡੀ.ਐਮ ਲੀਡ ਬੈਂਕ ਅਤੇ ਵੱਖ-ਵੱਖ ਬੈਂਕ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਨੌਜਵਾਨਾਂ ਨੂੰ ਆਸਾਨ ਕਰੀਕੇ ਨਾਲ ਮੁਦਰਾ ਲੋਨ ਮੁਹੱਈਆ ਕਰਵਾਇਆ ਜਾ ਸਕੇ।ਮੁਦਰਾ ਲੌਨ ਤਹਿਤ ਬੈਂਕ ਤੋਂ ਲੋਨ ਲੈਣ ਲਈ ਕੋਈ ਸ਼ੁਰਟਿੇ (ਸਓਰਿਟੀ) ਦੀ ਜਰੂਰਤ ਨਹੀ ਪੈਂਦੀ।
ਉਨਾਂ ਅੱਗੇ ਦੱਸਿਆ ਕਿ ਪ੍ਰਧਾਨ ਮੰਤਰੀ ਮੁਦਰਾ ਲੋਨ ਤਹਿਤ ਪ੍ਰਾਰਥੀ ਬੈਂਕ ਸੰਸਥਾਵਾਂ ਕੋਲ ਪੁਹੰਚ ਕਰ ਸਕਦਾ ਹੈ ਤਾਂ ਆਨ ਲਾਈਨ www.kviconline.gov.in ਤੇ ਜਾ ਕੇ ਅਪਲਾਈ ਕਰ ਸਕਦਾ ਹੈ।ਉਨਾਂ ਦੱਸਿਆ ਪ੍ਰਧਾਨ ਮੰਤਰੀ ਮੁਦਰਾ ਲੋਨ ਤਹਿਤ ਸਵੈ ਰੋਜਗਾਰ ਤਹਿਤ ਛੋਟੋ ਯੂਨਿਟ ਅਤੇ ਕਾਰੋਬਾਰ ਆਦਿ ਸਥਾਪਿਤ ਕੀਤੇ ਜਾ ਸਕਦੇ ਹਨ।ਮੁਦਰਾ ਲੋਨ ਤਹਿਤ ਤਿੰਨ ਵੱਖ-ਵੱਖ ਸਟੇਜਾਂ `ਸ਼ਿਸ਼ੂ` , `ਕਿਸ਼ੋਰ` ਤੇ `ਤਰੁਣ` ਤਹਿਤ ਕਰਜ਼ਾ ਮੁਹੱਈਆ ਕਰਵਾਇਆ ਜਾਂਦਾ ਹੈ। `ਸ਼ਿਸ਼ੂ ` ਤਹਿਤ 50 ਹਜ਼ਾਰ ਰੁਪਏ ਤਕ ਦਾ ਲੋਨ ਪ੍ਰਾਪਤ ਕੀਤਾ ਜਾ ਸਕਦਾ ਹੈ। `ਕਿਸ਼ੋਰ` ਤਹਿਤ 50 ਹਜ਼ਾਰ ਰੁਪਏ ਤੋਂ ਲੈ ਕੇ 5 ਲੱਖ ਰੁਪਏ ਤਕ ਲੋਨ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਤਰੁਣ ਰਾਹੀਂ 5 ਲੱਖ ਰੁਪਏ ਤੋਂ ਲੈ ਕੇ 10 ਲੱਖ ਰੁਪਏ ਤਕ ਦਾ ਲੋਨ ਹਾਸਿਲ ਕੀਤਾ ਜਾ ਸਕਦਾ ਹੈ।
ਉਹਨਾਂ ਦੱਸਿਆ ਕਿ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਨ ਪ੍ਰੋਗਰਾਮ ਸਕੀਮ ਅਧੀਨ ਕੇਵਲ ਮੈਨੂਫੈਕਚਰਿੰਗ ਅਤੇ ਸਰਵਿਸ ਯੂਨਿਟਾਂ ਲਈ ਕਰਜ਼ਾ ਮਿਲ ਸਕਦਾ ਹੈ।ਸਰਵਿਸ ਯੂਨਿਟਾਂ ਲਈ 10 ਲੱਖ ਤੇ ਮੈਨੂਫੈਕਚਰਿੰਗ ਯੂਨਿਟਾਂ ਲਈ 25 ਲੱਖ ਦਾ ਕਰਜ਼ਾ ਮਿਲ ਸਕਦਾ ਹੈ।ਇਸ ਸਕੀਮ ਅਧੀਨ ਬੈਂਕਾਂ ਵਲੋਂ ਪ੍ਰਵਾਨ ਕੀਤੀ ਕੁੱਲ ਪ੍ਰੋਜੈਕਟ ਲਾਗਤ ਤੇ ਮਾਰਜਨ ਮਨੀ ਸਬਸਿਡੀ ਦੇ ਰੂਪ ਵਿੱਚ ਦੇਣ ਦਾ ਉਪਬੰਧ ਕੀਤਾ ਗਿਆ ਹੈ।ਉਹਨਾਂ ਕਿਹਾ ਕਿ ਜਨਰਲ ਕੈਟਾਗਿਰੀ ਦੇ ਉਦਮੀਆਂ ਨੂੰ ਪ੍ਰੋਜੈਕਟ ਲਾਗਤ ਦੀ ਵੱਧ ਤੋਂ ਵੱਧ ਪ੍ਰੋਜੈਕਟ ਦੀ ਕੀਮਤ ਦੀ 25% ਸਬਸਿਡੀ ਦਿੱਤੀ ਜਾਵੇਗੀ ਅਤੇ ਸਪੈਸ਼ਲ/ਰਿਜਰਵ ਕੈਟਾਗਰੀ ਵਾਲੇ ਉੱਦਮੀਆਂ ਨੂੰ ਪ੍ਰੋਜੈਕਟ ਲਾਗਤ ਦੀ 25 ਲੱਖ ਰੁਪਏ ਤੱਕ ਦੇ ਪ੍ਰੋਜੈਕਟ ਦੇ ਵੱਧ ਤੋਂ ਵੱਧ 35% ਸਬਸਿਡੀ ਦਿੱਤੀ ਜਾਂਦੀ ਹੈ ।
ਡਿਪਟੀ ਕਮਿਸ਼ਨਰ ਨੇ ਸਮੂਹ ਪੇਂਡੂ ਤੇ ਸ਼ਹਿਰੀ ਖੇਤਰ ਦੇ ਸਰਪੰਚਾ-ਪੰਚਾਂ ਤੇ ਮੋਹਤਬਰਾਂ ਨੂੰ ਅਪੀਲ ਕੀਤੀ ਕਿ ਉਹ ਵਿਕਾਸ ਕੰਮਾਂ ਦੇ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਵੀ ਠੋਸ ਉਪਰਾਲੇ ਕਰਨ ਤਾਂ ਜੋ ਉਹ ਸਵੈ-ਰੋਜ਼ਗਾਰ ਸਥਾਪਿਤ ਕਰਕੇ ਖੁਦ ਤੇ ਦੂਸਰਿਆਂ ਨੂੰ ਵੀ ਰੋਜ਼ਾਗਰ ਮੁਹੱਈਆ ਕਰਵਾਉਣ ਦੇ ਕਾਬਲ ਬਣ ਸਕਣ।ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ, ਕਪੂਰਥਲਾ ਦੇ ਹੈਪਲ ਲਾਈਨ ਨੰਬਰ-98882-19247 ਤੇ ਸੰਪਰਕ ਕੀਤਾ ਜਾ ਸਕਦਾ ਹੈ ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …