ਵਿਦਿਆਰਥੀ ਉਜਵਲ ਭਵਿੱਖ ਲਈ ਮਿਹਨਤ ਨਾਲ ਪੜਾਈ ਕਰਨ – ਇੰਦਰਜੀਤ ਕੌਰ ਵਾਲੀਆ
ਬਟਾਲਾ 18 ਅਕਤੂਬਰ (ਨਰਿੰਦਰ ਬਰਨਾਲ) – ਜਿਲਾ ਗੁਰਦਾਸਪੁਰ ਵਿਖੇ ਸਿੱਖਿਆ ਦੇ ਮਿਆਰ ਨੂੰ ਉਚਾ ਚੁੱਕਣ ਲਈ ਵਧੀਆ ਸੇਵਾਵਾਂ ਦੇ ਰਹੇ ਜਿਲਾ ਸਿੱਖਿਆ ਅਫਸਰ ਗੁਰਦਾਸਪੁਰ (ਸ ਸ) ਸz ਅਮਰਦੀਪ ਸਿੰਘ ਸੈਣੀ ਅਤੇ ਉਪ ਜਿਲਾ ਸਿੱਖਿਆ ਅਫਸਰ (ਸੈ ਸਿ) ਸ੍ਰੀ ਭਾਰਤ ਭੂਸ਼ਨ ਦਾ ਸਨਮਾਨ ਸਮਾਰੋਹ ਕਰਨ ਲਈ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਵਿਖੇ ਇਕ ਸਾਦੇ ਅਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਜਿਲਾ ਸਿੱਖਿਆ ਅਫਸਰ ਗੁਰਦਾਸਪੁਰ (ਸੈ ਸਿ) ਸz ਅਮਰਦੀਪ ਸਿੰਘ ਸੈਣੀ ਅਤੇ ਉਪ ਜਿਲਾ ਸਿੱਖਿਆ ਅਫਸਰ ਸ੍ਰੀ ਭਾਰਤ ਭੂਸ਼ਨ ਦਾ ਨੇ ਆਪਣੇ ਪਰਿਵਾਰ ਸਮੇਤ ਸ਼ਿਰਕਤ ਕੀਤੀ। ਇਸ ਮੌਕੇ ਹਾਜਰ ਵਿਦਿਆਰਥੀਆਂ, ਸਕੂਲ ਸਟਾਫ ਅਤੇ ਆਏ ਹੋਏ ਮਹਿਮਾਨਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਅਮਰਦੀਪ ਸਿੰਘ ਸੈਣੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਵਲੋ ਸਰਕਾਰੀ ਸਕੂਲਾਂ ਦਾ ਵਿੱਦਿਆ ਦਾ ਮਿਆਰ ਉੱਚਾ ਚੁੱਕਣ ਲਈ ਵਿਦਿਆਰਥੀਆਂ ਲਈ ਵਧੀਆ ਸੁੱਖ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਜਿਵੇ ਕਿ ਲੜਕੀਆਂ ਨੂੰ ਮੁਫਤ ਪੜਾਈ, ਕਿਤਾਬਾਂ, ਵਰਦੀਆਂ, ਸਾਈਕਲ, ਵਜੀਫੇ ਅਤੇ ਹੋਰ ਲੋੜੀਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਕਿਸੇ ਵੀ ਵਿਦਿਆਰਥੀ ਨੂੰ ਕਿਸੇ ਤਰਾਂ ਦੀ ਪ੍ਰੇਸ਼ਾਨੀ ਨਾ ਆ ਸਕੇ।ਉਨਾ ਕਿਹਾ ਕਿ ਅੱਜ ਦਾ ਯੁੱਗ ਮੁਕਾਬਲੇਬਾਜੀ ਅਤੇ ਪੜਾਈ ਦਾ ਹੈ ਅਤੇ ਬਿਨਾ ਪੜਾਈ ਤੋ ਹਰੇਕ ਇਨਸਾਨ ਆਪਣੀ ਜਿੰਦਗੀ ਵਿਚ ਲਾਚਾਰ ਹੈ ਇਸ ਲਈ ਸਾਰੇ ਵਿਦਿਆਰਥੀਆਂ ਨੂੰ ਆਪਣੇ ਉਜਵਲ ਭਵਿੱਖ ਲਈ ਮਿਹਨਤ ਨਾਲ ਪੜਾਈ ਕਰਨੀ ਚਾਹੀਦੀ ਹੈ ਤਾਂ ਜੋ ਉਨਾ ਦਾ ਭਵਿੱਖ ਵਿਚ ਇਕ ਕਾਮਯਾਬ ਇਨਸਾਨ ਬਣਨ ਦਾ ਮਾਣ ਹਾਂਸਲ ਹੋ ਸਕੇ।
ਇਸ ਮੋਕੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਇੰਦਰਜੀਤ ਕੌਰ ਵਾਲੀਆ ਨੇ ਬਟਾਲਾ ਸ਼ਹਿਰ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਬਟਾਲਾ ਸ਼ਹਿਰ ਦੇ ਵਸਨੀਕ ਜਿਲਾ ਸਿੱਖਿਆ ਅਫਸਰ ਸ੍ਰੀ ਅਮਰਦੀਪ ਸਿੰਘ ਸੈਣੀ ਅਤੇ ਉਪ ਜਿਲਾ ਸਿੱਖਿਆ ਅਫਸਰ (ਸੈ ਸਿ) ਨੇ ਆਪਣੀ ਮਿਹਨਤ ਸਦਕਾ ਅੱਜ ਇਹ ਅਹੁਦਾ ਹਾਂਸਲ ਕੀਤਾ ਹੈ ਜਿਸਦਾ ਮੈਂ ਇਨਾ ਦਾ ਤਹਿ ਦਿਲੋ ਸਵਾਗਤ ਕਰਦੀ ਹੈ ਅਤੇ ਆਸ ਕਰਦੀ ਹੈ ਕਿ ਇਨਾ ਵਲੋ ਸਰਕਾਰੀ ਸਕੂਲਾਂ ਦੇ ਵਿੱਦਿਆ ਦੇ ਮਿਆਰ ਨੂੰ ਹੋਰ ਉਚਾ ਚੁੱਕਣ ਵਿਚ ਕਾਮਯਾਬੀ ਹਾਂਸਲ ਹੋ ਸਕੇ। ਇਸ ਮੌਕੇ ਚੇਅਰਮੈਨ ਸਕੂਲ ਮੈਨੇਜਮੇਂਟ ਕਮੇਟੀ ਸੁਧਾ, ਸ੍ਰੀਮਤੀ ਸੁਖਪਾਲ ਕੌਰ ਲੈਕਚਰਾਰ ਕੈਮਿਸਟਰੀ, ਸ੍ਰੀਮਤੀ ਕਮਲੇਸ਼ ਕੌਰ ਲੇਕਚਰਾਰ ਪੰਜਾਬੀ, ਸ੍ਰੀਮਤੀ ਸੁਨੀਤਾ ਲੈਕਚਰਾਰ ਕਾਮਰਸ, ਸ੍ਰੀਮਤੀ ਰੇਨੂੰ, ਸ੍ਰੀਮਤੀ ਪਰਮਜੀਤ ਕੌਰ, ਸੁਭਾਸ਼ ਭੱਟੀ, ਸ੍ਰੀਮਤੀ ਰਮਿੰਦਰ ਕੌਰ, ਸ੍ਰੀਮਤੀ ਪਵਨਜੀਤ, ਸ੍ਰੀਮਤੀ ਤਜਿੰਦਰ ਕੌਰ, ਸ੍ਰੀਮਤੀ ਸੁਮਨ, ਸ ਚਰਨਜੀਤ ਸਿੰਘ, ਅਰੁਣ ਸ਼ਰਮਾ, ਸ੍ਰੀਮਤੀ ਲੀਲਾ ਦੇਵੀ, ਸ੍ਰੀ ਹਰਿ ਕ੍ਰਿਸ਼ਨ, ਸ੍ਰੀ ਹਰੀ ਉਮ ਜੋਸ਼ੀ, ਸੁਭਾਸ਼ ਚੰਦਰ ਆਦਿ ਹਾਜਰ ਸਨ।