ਨੇੜਲੇ ਪਿੰਡਾਂ ਦੇ 146 ਪਸ਼ੂ ਪਾਲਕਾਂ ਨੇ ਕੈਂਪ ਵਿੱਚ ਲਿਆ ਹਿੱਸਾ
ਬਠਿੰਡਾ, 18 ਅਕਤੂਬਰ (ਸੰਜੀਵ ਸਰਮਾ) – ਪਿੰਡ ਸੰਗਤ ਕਲਾਂ ਵਿਖੇ ਸਿਵਲ ਪਸ਼ੂ ਹਸਪਤਾਲ ਵਿੱਚ ਰਾਸਟਰੀ ਕ੍ਰਿਸ਼ੀ ਵਿਗਿਆਨ (ਕੇ.ਵੀ.ਵਾਈ) ਸਕੀਮ ਅਧੀਨ ਪਸ਼ੂਆਂ ਦੀਆਂ ਬਿਮਾਰੀਆਂ ਸਬੰਧੀ ਇਕ ਕੈਂਪ ਲਗਾਇਆ ਗਿਆ।ਕੈਂਪ ਵਿੱਚ ਨੇੜਲੇ ਪਿੰਡ ਦੇ 146 ਪਸ਼ੂ ਪਾਲਕਾਂ ਵਲੋਂ ਹਿੱਸਾ ਲਿਆ ਗਿਆ। ਕੈਂਪ ਸਬੰਧੀ ਡਾ. ਪਵਨ ਸਿੰਗਲਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਸ਼ੂਆਂ ਲਈ ਧਾਂਤਾ ਦਾ ਮਿਨਰਲ ਮਿਕਚਰ ਚੂਰਾ ਪਸ਼ੂ ਪਾਲਕਾ ਨੂੰ ਸਬਸਿਡੀ ‘ਤੇ ਦਿੱਤਾ ਗਿਆ। ਉਨ੍ਹਾਂ ਕਿਹਾ ਕਿ 74 ਰੁਪਿਆਂ ਵਿੱਚ 2 ਕਿੱਲੋ ਚੂਰਾ ਮਿਲਣ ਵਾਲਾ 40 ਰੁਪਏ ਦੀ ਸਬਸਿਡੀ ‘ਤੇ ਦਿੱਤਾ ਗਿਆ। ਪਸ਼ੂਆਂ ਲਈ ਮਲੱਪ ਰਹਿਤ ਅਤੇ ਦੁੱਧ ਵਧਾਉਣ ਵਾਲੀਆਂ ਦਵਾਈਆਂ ਤੋਂ ਇਲਾਵਾ ਪਸ਼ੂਆਂ ਦੇ ਕਈ ਹੋਰ ਰੋਗਾਂ ਦੀਆਂ ਦਵਾਈਆਂ ਵੀ ਕੈਂਪ ਵਿੱਚ ਮੁਫ਼ਤ ਦਿੱਤੀਆਂ ਗਈਆਂ। ਕੈਂਪ ਦੌਰਾਨ ਪਸ਼ੂਆਂ ਦਾ ਗੋਹੇ, ਖ਼ੂਨ ਅਤੇ ਦੁੱਧ ਦੇ ਟੈਸਟ ਵੀ ਕੀਤੇ ਗਏ। ਕੈਂਪ ਦੌਰਾਨ ਡਾ. ਰਾਜਦੀਪ ਸਿੰਘ, ਡਾ. ਪਵਨ ਸਿੰਗਲਾ, ਡਾ.ਰਜਨੀਸ਼ ਭੌਰਾ ਅਤੇ ਡਾ. ਨਵਨੀਤ ਕੌਰ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਇਨ੍ਹਾਂ ਡਾਕਟਰਾਂ ਵਲੋਂ ਪਸ਼ੂਆਂ ਦੀ ਸੰਭਾਲ ਬਾਰੇ ਪਸ਼ੂ ਪਾਲਕਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਵੈਟਨਰੀ ਇੰਸਪੈਕਟਰ ਸੁਰਿੰਦਰ ਸ਼ਰਮਾ ਤੋਂ ਇਲਾਵਾ ਹਸਪਤਾਲ ਦਾ ਸਮੁੱਚਾ ਸਟਾਫ ਮੌਜੂਦ ਸੀ।