ਬਠਿੰਡਾ, 11 ਅਗਸਤ (ਪੰਜਾਬ ਪੋਸਟ ਬਿਊਰੋ) – ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਬਠਿੰਡਾ ਦੇ ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ
ਦੁਆਰਾ ਈ.ਐਂਡ ਆਈ.ਸੀ.ਟੀ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ ‘ਸਾਈਬਰ ਸਕਿਉਰਿਟੀ’ ਬਾਰੇ 5 ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ ਗਿਆ।‘ਸਾਈਬਰ ਸਕਿਉਰਿਟੀ’ ਇੱਕ ਚੁਣੌਤੀਪੂਰਨ ਅਤੇ ਦਿਲਚਸਪ ਖੇਤਰ ਹੈ।ਜਿਸ ਵਿੱਚ ਵਿਦਿਆਰਥੀ ਕੰਮ ਕਰ ਕੇ ਅੱਗੇ ਵਧ ਸਕਦੇ ਹਨ।ਇਸ ਫੈਕਲਟੀ ਡਿਵੈਲਪਮੈਂਟ ਪੋ੍ਰਗਰਾਮ ਦੇ ਪੰਜ ਦਿਨਾਂ ਦੇ ਸੈਸ਼ਨਾਂ ਨੂੰ ਆਈ.ਆਈ.ਟੀ ਕਾਨਪੁਰ ਤੋਂ ਟਰੇਨਰ ਵਜੋਂ ਰਾਹੁਲ ਗੁਪਤਾ ਨੇ ਸੰਬੋਧਨ ਕੀਤਾ। ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਦੀ ਸਹਾਇਕ ਪ੍ਰੋਫੈਸਰ ਅਤੇ ਪ੍ਰੋਗਰਾਮ ਕੋਆਰਡੀਨੇਟਰ ਇੰਜ. ਰਮਨਦੀਪ ਚਾਹਲ ਨੇ ਨਿਰਵਿਘਨ ਢੰਗ ਨਾਲ ਪੂਰੇ ਫੈਕਲਟੀ ਪ੍ਰੋਗਰਾਮ ਦਾ ਸੰਚਾਲਨ ਕੀਤਾ।ਇਸ ਵਿੱਚ 45 ਤੋਂ ਵਧੇਰੇ ਭਾਗੀਦਾਰਾਂ ਨੇ ਹਿੱਸਾ ਲਿਆ।ਸਾਰਾ ਪ੍ਰੋਗਰਾਮ ਹੀ ਆਨਲਾਈਨ ਸੀ।ਪਰ ਵਿਵਹਾਰਕ ਅਭਿਆਸ ਲਈ ਰਾਹੁਲ ਗੁਪਤਾ ਨੇ ਆਪਣੀ ਸਕਰੀਨ ਨੂੰ ਵਿਦਿਆਰਥੀਆਂ ਨਾਲ ਸਾਂਝਾਂ ਕੀਤਾ ਅਤੇ ਕਦਮ ਦਰ ਕਦਮ ਆਪਣੇ ਹੱਥੀ ਵਿਵਹਾਰਕ ਅਭਿਆਸ ਕਰਨ ਲਈ ਕਿਹਾ।ਸਾਰੇ ਭਾਗੀਦਾਰਾਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਅਤੇ ਨਾਲੋ-ਨਾਲ ਮਾਹਿਰ ਨੂੰ ਆਪਣੇ ਪ੍ਰਸ਼ਨ ਵੀ ਪੁੱਛੇ।
ਪ੍ਰੋਗਰਾਮ ਦੇ ਉਦੇਸ਼ ਨੂੰ ਸਾਂਝਾ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ ਸੁਰੱਖਿਆ ਪੇਸ਼ੇਵਰਾਂ, ਸੁਰੱਖਿਆ ਅਧਿਕਾਰੀਆਂ, ਆਡੀਟਰਾਂ, ਸਾਈਟ ਪ੍ਰਸ਼ਾਸ਼ਕਾਂ, ਵੈਬ ਪ੍ਰੋਗਰਾਮਰਾਂ ਅਤੇ ਹਰ ਉਸ ਵਿਅਕਤੀ ਨੂੰ ਲਾਭ ਪਹੁੰਚਾਏਗਾ ਜੋ ਨੈਟਵਰਕ ਢਾਂਚੇ ਦੀ ਇਕਸਾਰਤਾ ਬਾਰੇ ਚਿੰਤਤ ਹੈ।ਪ੍ਰੋਗਰਾਮ ਸਮਾਪਤ ਹੋਣ ਤੋਂ ਬਾਅਦ ਸਾਰੇ ਹੀ ਭਾਗੀਦਾਰਾਂ ਨੂੰ ਈ-ਸਰਟੀਫਿਕੇਟ ਪ੍ਰਦਾਨ ਕੀਤੇ ਗਏ।
ਬੀ.ਐਫ.ਜੀ.ਆਈ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਪ੍ਰਿੰਸੀਪਲ ਡਾ. ਮਨੀਸ਼ ਗੋਇਲ ਨੇ ਇਸ ਫੈਕਲਟੀ ਡਿਵੈਲਪਮੈਂਟ ਪ੍ਰਗਰਾਮ ਦੀ ਸਫਲਤਾ ਲਈ ਵਧਾਈ ਦਿੱਤੀ ਅਤੇ ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ ਵਲੋਂ ਕੀਤੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।
Check Also
ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ
ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …
Punjab Post Daily Online Newspaper & Print Media