Sunday, April 5, 2026

ਕਪੂਰਥਲਾ ‘ਚ 4311 ਵਿਦਿਆਰਥੀਆਂ ਨੂੰ ਮਿਲਣਗੇ ਸਮਾਰਟ ਫੋਨ

ਚਾਰਾਂ ਸਬ ਡਿਵੀਜਨਾਂ ਵਿਚ ਹੋਵੇਗੀ ਫੋਨ ਵੰਡਣ ਦੀ ਸ਼ੁਰੂਆਤ

ਕਪੂਰਥਲਾ, 11 ਅਗਸਤ (ਪੰਜਾਬ ਪੋਸਟ ਬਿਊਰੋ) – `ਕੈਪਟਨ ਸਮਾਰਟ ਕੁਨੈਕਟ` ਯੋਜਨਾ ਤਹਿਤ ਪੰਜਾਬ ਸਰਕਾਰ ਵਲੋਂ ਵਿਦਿਆਰਥੀ ਵਰਗ ਨੂੰ ਤਕਨੀਕੀ ਤੌਰ ‘ਤੇ ਸਮਰੱਥ ਬਣਾਉਣ ਦੇ ਮੰਤਵ ਨਾਲ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡਣ ਦੀ ਸ਼ੁਰੂਆਤ ਅੱਜ 12 ਅਗਸਤ ਨੂੰ ਬਾਅਦ ਦੁਪਹਿਰ 3 ਵਜੇ ਕੀਤੀ ਜਾਵੇਗੀ।ਜਿਲ੍ਹੇ ‘ਚ ਰਸਮੀ ਤੌਰ ‘ਤੇ 100 ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡ ਕੇ ਇਸ ਦੇ ਪਹਿਲੇ ਪੜਾਅ ਦੀ ਅਰੰਭਤਾ ਕੀਤੀ ਜਾਵੇਗੀ।
               ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਸਮਾਰਟ ਫੋਨ ਵੰਡਣ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਜਿਲ੍ਹੇ ‘ਚ 12ਵੀਂ ਜਮਾਤ ਦੇ ਕੁੱਲ 4311 ਵਿਦਿਆਰਥੀਆਂ ਨੂੰ ਸਮਾਰਟ ਫੋਨ ਦਿੱਤੇ ਜਾਣਗੇ।ਜਿਸ ਵਿਚੋਂ 2236 ਲੜਕੇ ਤੇ 2075 ਲੜਕੀਆਂ ਸ਼ਾਮਿਲ ਹਨ।
ਕਪੂਰਥਲਾ ਸਬ ਡਿਵੀਜ਼ਨ ਵਿਖੇ ਜਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ, ਸੁਲਤਾਨਪੁਰ ਲੋਧੀ ਵਿਖੇ ਮਾਰਕੀਟ ਕਮੇਟੀ ਦਫਤਰ, ਫਗਵਾੜਾ ਵਿਖੇ ਰਾਮਗੜ੍ਹੀਆ ਇੰਜੀਨੀਅਰਿੰਗ ਕਾਲਜ, ਸਤਨਾਮਪੁਰਾ ਤੇ ਭੁਲੱਥ ਵਿਖੇ ਐਸ.ਡੀ.ਐਮ ਦਫਤਰ ਵਿਖੇ ਫੋਨ ਵੰਡਣ ਸਬੰਧੀ ਸਮਾਗਮ ਹੋਣਗੇ।
                 ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਸਮਾਗਮਾਂ ਦੌਰਾਨ ਕਰੋਨਾ ਦੀ ਰੋਕਥਾਮ ਲਈ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇਗੀ।ਉਨ੍ਹਾਂ ਕਿਹਾ ਕਿ ਸਮਾਰਟ ਫੋਨ ਨਾਲ ਨਾ ਸਿਰਫ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਸਮੇਂ ਦੇ ਹਾਣੀ ਬਣਨਗੇ, ਸਗੋਂ ਕਰੋਨਾ ਕਾਰਨ ਆਨਲਾਈਨ ਪੜ੍ਹਾਈ ਵਿੱਚ ਵੀ ਇਹ ਫੋਨ ਬਹੁਤ ਸਹਾਈ ਹੋਣਗੇ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …