Thursday, April 3, 2025
Breaking News

ਕੈਬਨਿਟ ਮੰਤਰੀ ਸਿੰਗਲਾ ਨੇ ਬਾਰ ਐਸੋਸੀਏਸ਼ਨ ਦੀ ਮੰਗ ’ਤੇ ਲੋੜੀਂਦੇ ਕੰਮ ਕਰਵਾਉਣ ਦਾ ਦਿੱਤਾ ਭਰੋਸਾ

ਬਾਰ ਐਸੋਸੀਏਸ਼ਨ ਨੇ ਸਹਿਯੋਗ ਲਈ ਕੈਬਨਿਟ ਮੰਤਰੀ ਦਾ ਕੀਤਾ ਧੰਨਵਾਦ

ਲੌਂਗੋਵਾਲ 14 ਅਗਸਤ (ਜਗਸੀਰ ਲੌਂਗੋਵਾਲ) – ਸਥਾਨਕ ਬਾਰ ਐਸੋਸੀਏਸ਼ਨ ਵਲੋਂ ਕਰਵਾਏ ਗਏ ਇੱਕ ਸਮਾਗਮ ਦੌਰਾਨ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਉਨਾਂ ਨਾਲ ਡਿਪਟੀ ਕਮਿਸ਼ਨਰ ਰਾਮਵੀਰ, ਐਸ.ਐਸ.ਪੀ ਡਾ. ਸੰਦੀਪ ਗਰਗ ਅਤੇ ਐਸ.ਡੀ.ਐਮ ਸੰਗਰੂਰ ਬਬਨਦੀਪ ਸਿੰਘ ਵਾਲੀਆ ਵੀ ਹਾਜ਼ਰ ਸਨ।ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਕੈਬਨਿਟ ਮੰਤਰੀ ਵਲੋਂ ਵਕੀਲਾਂ ਨੂੰ ਦਿੱਤੇ ਜਾਂਦੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਵਕੀਲਾਂ ਦੀਆਂ ਕੁੱਝ ਮੰਗਾਂ ਜਿਵੇਂ ਕਿ ਵਕੀਲਾਂ ਦੇ ਚੈਂਬਰਾਂ ਨੂੰ ਕੋਰਟ ਕੰਪਲੈਕਸ ਤੇ ਆਪਸ ’ਚ ਜੋੜਨ ਵਾਲਾ ਵਰਾਂਡਾ ਬਣਾਉਣ, ਬਾਰ ਰੂਮ ਦੇ ਨਵੀਨੀਕਰਨ ਅਤੇ ਨਵੇਂ ਚੈਂਬਰਾਂ ’ਚ ਲਿਫ਼ਟ ਲਗਵਾਉਣ ਦੀ ਅਪੀਲ ਕੀਤੀ।
                ਕੈਬਨਿਟ ਮੰਤਰੀ ਸਿੰਗਲਾ ਨੇ ਭਰੋਸਾ ਦਿਵਾਇਆ ਕਿ ਇਹ ਕੰਮ ਜਲਦ ਕਰਵਾਏ ਜਾਣਗੇ।ਸਭ ਤੋਂ ਪਹਿਲਾਂ ਕਾਨੂੰਨ ਦੀਆਂ ਕਿਤਾਬਾਂ ਸੰਭਾਲਣ ਲਈ ਬਾਰ ਰੂਮ ’ਚ ਅਲਮਾਰੀਆਂ ਦਾ ਪ੍ਰਬੰਧ ਕੀਤਾ ਜਾਵੇਗਾ।ਪੀ.ਪੀ.ਸੀ.ਸੀ ਲੀਗਲ ਸੈਲ ਦੇ ਚੇਅਰਮੈਨ ਗੁਰਤੇਜ ਸਿੰਘ ਗਰੇਵਾਲ ਨੇ ਕੈਬਨਿਟ ਮੰਤਰੀ ਦਾ ਵਕੀਲਾਂ ਦੀਆਂ ਮੰਗਾਂ ’ਤੇ ਮੰਨਣ ‘ਤੇ ਲਈ ਧੰਨਵਾਦ ਕੀਤਾ।
                       ਇਸ ਮੌਕੇ ਬਾਰ ਐਸੋ. ਦੇ ਪ੍ਰਧਾਨ ਗਗਨਦੀਪ ਸਿੰਘ ਸਿਬੀਆ, ਸੈਕਟਰੀ ਬਲਜੀਤ ਸਿੰਘ ਕਰਬਲ, ਮੀਤ ਪ੍ਰਧਾਨ ਵਿਨੀਤ ਦੁੱਗਲ, ਜੁਆਇੰਟ ਸਕੱਤਰ ਪੂਜਾ ਸ਼ਰਮਾ, ਖਜਾਨਚੀ ਓਪੇਂਦਰ ਕੁਮਾਰ, ਸੀਨੀਅਰ ਐਡਵੋਕੇਟ ਅਸ਼ਵਨੀ ਚੌਧਰੀ, ਐਡਵੋਕੇਟ ਜਸਕਰਨ ਸਿੰਘ ਔਲਖ, ਯੋਗੇਸ਼ ਗੁਪਤਾ, ਸੁਰਜੀਤ ਸਿੰਘ ਗਰੇਵਾਲ, ਬੀ.ਕੇ ਗੋਇਲ ਅਤੇ ਹੋਰ ਮੈਂਬਰ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ਪ੍ਰੇਰਨਾ ਚੁਣੌਤੀਆਂ ਅਤੇ ਨੀਤੀ ਨਿਰਮਾਣ ਵਿਸ਼ੇ ’ਤੇ ਗੈਸਟ ਲੈਕਚਰ

ਅੰਮ੍ਰਿਤਸਰ, 2 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਰਾਜਨੀਤੀ ਅਤੇ ਲੋਕ ਪ੍ਰਸ਼ਾਸਨ ਵਿਭਾਗ …