Tuesday, June 17, 2025
Breaking News

ਮ੍ਰਿਤਕ ਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਸਹਾਇਤਾ ਵਜੋਂ 55 ਹਜ਼ਾਰ ਦਾ ਚੈਕ ਭੇਟ

ਲੌਂਗੋਵਾਲ 14 ਅਗਸਤ (ਜਗਸੀਰ ਲੌਂਗੋਵਾਲ) – ਜਿਲ੍ਹਾ ਮੁੱਖ ਦਫ਼ਤਰ ਵਿਖੇ ਇੱਕ ਸਾਦੇ ਸਮਾਗਮ ਦੌਰਾਨ ਕਮਾਂਡੈਂਟ ਰਛਪਾਲ ਸਿੰਘ ਧੂਰੀ ਵਲੋਂ ਮ੍ਰਿਤਕ ਜਵਾਨ ਹਰਜਿੰਦਰ ਸਿੰਘ ਦੀ ਵਿਧਵਾ ਪਤਨੀ ਅਵਤਾਰ ਕੌਰ ਨੂੰ 55 ਹਜ਼ਾਰ ਰੁਪਏ ਵੈਲਫੇਅਰ ਚੈਕ ਆਰਥਿਕ ਸਹਾਇਤਾ ਵਜੋਂ ਦਿੱਤਾ ਗਿਆ।ਇਹ ਜਵਾਨ ਸੰਮਨ ਸਟਾਫ਼ ਸੰਗਰੂਰ ਵਿਖੇ ਡਿਊਟੀ ਕਰਦਾ ਸੀ, ਜਿਸ ਦੀ ਅਚਾਨਕ ਬਿਮਾਰ ਹੋਣ ਕਾਰਨ ਮੌਤ ਹੋ ਗਈ ਸੀ।
                  ਕਮਾਂਡੈਂਟ ਧੂਰੀ ਨੇ ਦੱਸਿਆ ਕਿ ਮ੍ਰਿਤਕ ਜਵਾਨ ਹਰਜਿੰਦਰ ਸਿੰਘ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਵਿਭਾਗ ਵਿੱਚ ਭਰਤੀ ਕਰਨ ਸਬੰਧੀ ਕੇਸ ਵਿਚਾਰਿਆ ਜਾ ਰਿਹਾ ਹੈ।ਉਨ੍ਹਾਂ ਨੇ ਪਰਿਵਾਰਿਕ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਭਰੋਸਾ ਦਿਵਾਇਆ ਕਿ ਉਹ ਹਰੇਕ ਕੰਮਕਾਜ਼/ਸਹਾਇਤਾ ਲਈ ਤਿਆਰ ਰਹਿਣਗੇ ਅਤੇ ਮਹਿਕਮਾ ਹਮੇਸ਼ਾਂ ਜਵਾਨ ਹਰਜਿੰਦਰ ਸਿੰਘ ਦੀਆਂ ਨਿਭਾਈਆਂ ਸੇਵਾਵਾਂ ਪ੍ਰਤੀ ਰਿਣੀ ਰਹੇਗਾ।ਇਸ ਮੌਕੇ ਤੇ ਸਤਵੰਤ ਸਿੰਘ ਵੀ ਹਾਜ਼ਰ ਸਨ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …