ਲੌਂਗੋਵਾਲ 14 ਅਗਸਤ (ਜਗਸੀਰ ਲੌਂਗੋਵਾਲ) – ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਲੌਗੋਵਾਲ ਥਾਣੇ ਦੇ ਮੁਖੀ ਵਲੋਂ ਰਿਫਊਜ਼ੀ ਭਾਈਚਾਰੇ
ਦੇ ਪਤਵੰਤਿਆਂ ਨੂੰ ਥਾਣੇ ‘ਚ ਅਪਸ਼ਬਦ ਬੋਲ ਕੇ ਬੇਇੱਜ਼ਤ ਕਰਨ ਅਤੇ ਮਾੜਾ ਵਿਵਹਾਰ ਕਰਨ ਦੀ ਸ਼ਖਤ ਸ਼ਬਦਾਂ ਵਿੱਚ ਨਿੰਦਿਆਂ ਕਰਦਿਆਂ ਐਸ.ਐਚ.ਓ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਜਾਰੀ ਪ੍ਰੈਸ ਬਿਆਨ ‘ਚ ਢੀਂਡਸਾ ਨੇ ਕਿਹਾ ਕਿ ਭਾਰਤ-ਪਾਕਿ ਵੰਡ ਦੌਰਾਨ ਰਿਫਊਜ਼ੀ ਜੱਟ ਭਾਈਚਾਰੇ ਨੂੰ ਬਹੁਤ ਵੱਡੀ ਕੀਮਤ ਚੁਕਾਉਣੀ ਪਈ ਸੀ।ਵੰਡ ਤੋਂ ਬਾਅਦ ਮੁੜ ਵਸੇਬੇ ਲਈ ਬਜ਼ਰਗਾਂ ਨੇ ਸਖ਼ਤ ਮਿਹਨਤ ਤੇ ਮੁਸ਼ੱਕਤ ਕੀਤੀ ਹੈ।ਇਸ ਭਾਈਚਾਰੇ ਦੀ ਪੰਥ ਤੇ ਪੰਜਾਬ ਨੂੰ ਬਹੁਤ ਵੱਡੀ ਦੇਣ ਹੈ।ਉਨ੍ਹਾਂ ਕਿਹਾ ਕਿ ਢੱਡਰੀਆਂ, ਰੱਤੋਕੇ, ਸਾਹੋਕੇ, ਤੱਕੀਪੁਰ ਤੇ ਹੋਰ ਪਿੰਡ ਪੰਥਕ ਪਿੰਡਾਂ ਵਜੋਂ ਜਾਣੇ ਜਾਂਦੇ ਹਨ।ਇਸ ਕਰਕੇ ਸੋੜੀ ਸੋਚ ਰੱਖਣ ਵਾਲੇ ਕੁੱਝ ਆਗੂ ਖਾਰ ਖਾਂਦੇ ਹਨ।ਉਨ੍ਹਾਂ ਕਿਹਾ ਕਿ ਇਸ ਮਾਣਮੱਤੇ ਭਾਈਚਾਰੇ ਨਾਲ ਮੰਦਭਾਵਨਾ ਵਾਲਾ ਵਤੀਰਾ ਕਦਾਚਿਤ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।ਸਾਬਕਾ ਮੰਤਰੀ ਨੇ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾਅਵਾ ਕਰਦੇ ਹਨ ਕਿ ਪੰਚਾਂ, ਸਰਪੰਚਾਂ ਅਤੇ ਪਤਵੰਤੇ ਸੱਜਣਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ, ਪਰ ਦੂਜੇ ਪਾਸੇ ਥਾਣਾ ਮੁਖੀ ਇਲਾਕੇ ਮੋਹਤਬਰ ਵਿਆਕਤੀਆਂ ਨੂੰ ਜ਼ਲੀਲ ਕਰਦਾ ਹੈ।
ਉਨ੍ਹਾਂ ਕਿਹਾ ਕਿ ਕਿਸੇ ਵੀ ਭਾਈਚਾਰੇ ਤੇ ਪਤਵੰਤੇ ਸੱਜਣਾਂ ਖਿਲਾਫ਼ ਜਿੰਮੇਵਾਰ ਅਧਿਕਾਰੀ ਦੇ ਮੂੰਹੋ ਮੰਦਭਾਵਨਾ ਨਾਲ ਬੋਲੇ ਸ਼ਬਦ ਇਸ ਗੱਲ ਦਾ ਪੁਖਤਾ ਸਬੂਤ ਹਨ, ਕਿ ਅਧਿਕਾਰੀ ਆਪਣੇ ਅਹੁਦੇ ਦੀ ਜਿੰਮੇਵਾਰੀ ਸਹੀ ਢੰਗ ਨਾਲ ਨਹੀਂ ਨਿਭਾਅ ਰਿਹਾ।ਉਨ੍ਹਾਂ ਕਿਹਾ ਕਿ ਅਜਿਹੇ ਪੁਲਿਸ ਅਧਿਕਾਰੀ ਖਿਲਾਫ਼ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media