ਤਲਵੰਡੀ ਸਾਬੋ, 17 ਅਗਸਤ (ਪੰਜਾਬ ਪੋਸਟ ਬਿਊਰੋ) – ਮੌਜ਼ੂਦਾ ਸੰਕਟ ਕਾਲ ਸਮੇਂ ਜਿਥੇ ਸਮਾਗਮਾਂ, ਸਮਾਰੋਹਾਂ ਵਿੱਚ ਵੱਡੇ ਇਕੱਠ ਕਰਨ ਤੋਂ ਬਚਿਆ ਜਾ ਰਿਹਾ ਹੈ; ਉਥੇ ਇਲੈਕਟ੍ਰਾਨਿਕ ਮਾਧਿਅਮਾਂ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ।ਜਿਸ ਵਿੱਚ ਵੈਬੀਨਾਰਾਂ, ਜ਼ੂਮ ਐਪ, ਵੀਡੀਓਜ਼, ਯੂ-ਟਿਊਬ ਚੈਨਲਾਂ ਰਾਹੀਂ ਕਲਾ-ਜਗਤ ਨਾਲ ਸਬੰਧਿਤ ਸ਼ਖਸੀਅਤਾਂ/ ਮੰਚ ਆਦਿ ਆਪਣੀਆਂ ਪੇਸ਼ਕਾਰੀਆਂ ਦਾ ਪ੍ਰਦਰਸ਼ਨ ਕਰ ਰਹੇ ਹਨ।ਇਸੇ ਪ੍ਰਸੰਗ ਵਿਚ ਡਾ. ਲਵਲੇਸ਼ ਦੱਤ ਨੇ ਅਨੁਕ੍ਰਿਤੀ ਪ੍ਰਕਾਸ਼ਨ ਦੇ ਜ਼ਰੀਏ “ਸ਼ਬਦ ਸੰਵਾਦ” ਰਾਹੀਂ 15 ਅਗਸਤ 2020 ਨੂੰ ਭਾਰਤ ਦੇ ਆਜ਼ਾਦੀ ਦਿਵਸ ‘ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਕਵੀਆਂ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਤੋਂ ਕਵਿਤਾਵਾਂ ਦੀਆਂ ਵੀਡੀਓ ਮੰਗਵਾਈਆਂ।`ਦੇਸ਼ ਭਗਤੀ ਕਵਿਤਾ ਪਾਠ` ਦੇ ਮਾਧਿਅਮ ਰਾਹੀਂ ਇਸ ਨੂੰ ਪੇਸ਼ ਕੀਤਾ।
ਇਸ ਯੂ ਟਿਊਬ ਚੈਨਲ ਵਿੱਚ ਦੋ ਭਾਗਾਂ ‘ਚ ਕੁੱਲ 10 (ਪਹਿਲੇ ਵਿੱਚ ਸੱਤ, ਦੂਜੇ ਵਿੱਚ ਤਿੰਨ) ਕਵੀਆਂ ਨੇ ਦੇਸ਼ ਭਗਤੀ ਦੀਆਂ ਕਵਿਤਾਵਾਂ ਪੇਸ਼ ਕੀਤੀਆਂ। 9 ਕਵੀਆਂ ਵਿਕਾਸ ਸ਼ੁਕਲਾ ਬਰੇਲੀ, ਅਨੁਜ ਪਾਂਡੇ ਗੋਰਖਪੁਰ, ਐਸ.ਕੇ ਕਪੂਰ ਬਰੇਲੀ, ਸਿਧੇਸ਼ਵਰ ਪਟਨਾ, ਪ੍ਰਮੋਦ ਪਾਰੂਬਾਲਾ ਬਰੇਲੀ, ਪੁਸ਼ਪ ਰੰਜਨ ਕੁਮਾਰ ਬਿਹਾਰ, ਕਵਿਤਾ ਵਿਕਾਸ ਧੰਨਬਾਦ, ਰਾਮ ਅਵਤਾਰ ਮੇਘਵਾਲ ਕੋਟਾ, ਪ੍ਰਿਅੰਕਾ ਤ੍ਰਿਵੇਦੀ ਬਕਸਰ ਨੇ ਹਿੰਦੀ ਵਿੱਚ ਕਾਵਿ ਪਾਠ ਕੀਤਾ।ਜਦਕਿ ਇਕਲੌਤਾ ਪੰਜਾਬੀ ਕਵਿਤਾ ਪਾਠ ਤਲਵੰਡੀ ਸਾਬੋ ਬਠਿੰਡਾ ਤੋਂ ਪ੍ਰੋ. ਨਵ ਸੰਗੀਤ ਸਿੰਘ ਵਲੋਂ ਕੀਤਾ ਗਿਆ।ਇਕ ਹਿੰਦੀ ਚੈਨਲ ‘ਤੇ ਦਸਤਾਰਧਾਰੀ ਕਵੀ ਵਲੋਂ ਕੀਤੇ ਗਏ ਪੰਜਾਬੀ ਕਵਿਤਾ ਪਾਠ ਦੀ ਆਪਣੀ ਵਿਲੱਖਣਤਾ ਹੈ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …