Sunday, December 22, 2024

ਸਾਂਝ ਕੇਂਦਰ ਦੱਖਣੀ ਵਲੋਂ ਕਰਾਇਆ ਗਿਆ ਕੋਵਿਡ-19 ਸਬੰਧੀ ਆਨਲਾਈਨ ਸੈਮੀਨਾਰ

ਅੰਮ੍ਰਿਤਸਰ, 19 ਅਗਸਤ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਅੰਮ੍ਰਿਤਸਰ ਡਾ. ਸੁਖਚੈਨ ਸਿੰਘ ਗਿੱਲ ਅਤੇ ਏ.ਡੀ.ਸੀ.ਪੀ ਸਿਟੀ 1 ਅੰਮ੍ਰਿਤਸਰ (ਡੀ.ਸੀ.ਪੀ) ਸਰਤਾਜ ਸਿੰਘ ਚਾਹਲ ਦੇ ਨਿਰਦੇਸ਼ਾਂ ਅਨੁਸਾਰ ਅੱਜ ਸਾਂਝ ਕੇਂਦਰ ਦੱਖਣੀ ਵਲੋਂ ਨਿਵੇਕਲਾ ਉਪਰਾਲਾ ਕਰਦਿਆਂ ਸਰੂਪ ਰਾਣੀ ਸਰਕਾਰੀ ਕਾਲਜ (ਔਰਤਾਂ) ਅੰਮ੍ਰਿਤਸਰ ਦੇ ਸਟਾਫ ਅਤੇ ਵਿਦਿਆਰਥਣਾਂ ਨਾਲ ਕੋਵਿਡ-19, ਔਰਤਾਂ ਦੀ ਸੁਰੱਖਿਆ, ਸਾਂਝ ਕੇਂਦਰ ਸੇਵਾਵਾਂ, ਟਰੈਫਿਕ ਨਿਯਮਾਂ ਬਾਰੇ ਆਨਲਾਈਨ ਸੈਮੀਨਾਰ ਕਰਵਾਇਆ ਗਿਆ।
                 ਸਾਂਝ ਕੇਂਦਰ ਦੱਖਣੀ ਦੇ ਇੰਚਾਰਜ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਇਹ ਸੈਮੀਨਰ ਪ੍ਰਿੰਸੀਪਲ ਮੈਡਮ ਸਵਿਤਾ ਸਚਦੇਵਾ, ਮੈਡਮ ਡਾ. ਵੰਦਨਾ, ਮੈਡਮ ਡਾ. ਮਾਨਸੀ ਸਿੰਘ ਅਤੇ ਸਾਂਝ ਕੇਂਦਰ ਦੱਖਣੀ ਦੇ ਸਟਾਫ ਸਿਪਾਹੀ ਨਵਰਾਜ ਸਿੰਘ, ਮਹਿਲਾ ਸਿਪਾਹੀ ਨੀਤੂ ਬਾਲਾ, ਮਹਿਲਾ/ਪੀ.ਐਚ.ਜੀ ਸਿਮਰਜੀਤ ਕੌਰ ਦੇ ਸਹਿਯੋਗ ਨਾਲ ਬਹੁਤ ਹੀ ਕਾਮਯਾਬ ਰਿਹਾ ਕਿਉਂਕਿ ਕੋਵਿਡ ਮਾਂਹਮਾਰੀ ਕਾਰਨ ਸਕੂਲ ਅਤੇ ਕਾਲਜ ਬੰਦ ਹੋਣ ਕਾਰਨ ਕਾਫੀ ਦੇਰ ਤੋ ਸੈਮੀਨਰ ਨਹੀ ਹੋ ਰਹੇ ਸਨ।ਇਸ ਸੈਮੀਨਰ ਵਿੱਚ 100 ਦੇ ਕਰੀਬ ਵਿਦਿਆਰਥਣਾ ਨੇ ਆਨਲਾਈਨ ਭਾਗ ਲਿਆ, ਜਿਨਾਂ ਨੂੰ ਸਾਂਝ ਕੇਂਦਰਾਂ ਦਾ ਮੰਤਵ ਅਤੇ ਪੰਜਾਬ ਪੁਲੀਸ ਵਲੋ ਸਾਂਝ ਕੇਂਦਰ ‘ਤੇ ਦਿੱਤੀਆਂ ਜਾਣ ਵਾਲੀਆ 43 ਸੇਵਾਵਾਂ ਬਾਰੇ, ਅੋਰਤਾਂ ਦੇ ਖਿਲਾਫ ਹੋ ਰਹੇ ਅਪਰਾਧ ਅਤੇ ਉਨ੍ਹਾਂ ਤੋ ਕਿਵੇਂ ਬਚਣਾ ਹੈ ਬਾਰੇ, ਘਰੇਲੂ ਅਹਿੰਸਾ (ਡੁਮੈਸਟਿਕ ਇਨਵੈਸਟੀਗੇਸ਼ਨ ਰਿਪੋਰਟ) ਬਾਰੇ ਅਤੇ ਉਨ੍ਹਾਂ ਦੇ ਕਾਨੂੰਨਨ ਅਧਿਕਾਰਾਂ ਬਾਰੇ, ਫ੍ਰੀ ਲੀਗਲ ਏਡ ਬਾਰੇ, ਜ਼ੁਰਮ ਦੇ ਖਿਲਾਫ ਲੜਨ ਬਾਰੇ, ਸ਼ਕਤੀ ਐਪ ਟੋਲ ਫ੍ਰੀ ਹੈਲਪਲਾਈਨ ਨੰਬਰਾਂ ਬਾਰੇ ਇਸ ਤੋ ਇਲਾਵਾ ਟਰੈਫਿਕ ਨਿਯਮਾਂ, ਐਕਸੀਡੈਂਟ ਕਿਵੇਂ ਹੁੰਦੇ ਹਨ ਅਤੇ ਇਨ੍ਹਾਂ ਤੋ ਕਿਵੇਂ ਬਚਿਆ ਜਾ ਸਕਦਾ ਹੈ, ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।ਵਿਦਿਆਰਥਣਾਂ ਵਲੋ ਸੈਮੀਨਾਰ ਦੇ ਆਖੀਰ ਵਿੱਚ ਪ੍ਰਸ਼ਨ ਪੱਛੇ ਗਏ ਜਿਨ੍ਹਾਂ ਦੇ ਉਤਰ ਦਿੱਤੇ ਗਏ।
                ਇਸ ਮੋਕੇ ਪ੍ਰਿੰਸੀਪਲ ਮੈਡਮ ਸਵਿਤਾ ਸਚਦੇਵਾ, ਮੈਡਮ ਡਾ. ਵੰਦਨਾ, ਮੈਡਮ ਡਾ. ਮਾਨਸੀ ਸਿੰਘ ਅਤੇ 100 ਦੇ ਕਰੀਬ ਵਿਦਿਆਰਥਣਾਂ ਆਨਲਾਈਨ ਹਾਜ਼ਰ ਸਨ।ਅਖੀਰ ਵਿੱਚ ਪ੍ਰਿੰਸੀਪਲ ਮੈਡਮ ਨੇ ਇੰਸ: ਪਰਮਜੀਤ ਸਿੰਘ ਅਤੇ ਸਟਾਫ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਅੱਜ ਦਾ ਇਹ ਸੈਮੀਨਾਰ ਵਿਦਿਆਰਥਣਾਂ ਲਈ ਬਹੁਤ ਹੀ ਲਾਭਦਾਇਕ ਹੋਵੇਗਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …