Sunday, October 11, 2026

11 ਲੱਖ ਰੁਪਏ ਖਰਚ ਕਰਕੇ ਬਦਲੀ ਡਾਕਖਾਨਾ ਚੋਕ ਤੋਂ ਗਾੜੀ ਅਹਾਤਾ ਚੋਕ ਦੀ ਨੁਹਾਰ

ਪਠਾਨਕੋਟ, 19 ਅਗਸਤ (ਪੰਜਾਬ ਪੋਸਟ ਬਿਊਰੋ) – ਪਿਛਲੇ ਕਰੀਬ 5-6 ਮਹੀਨਿਆਂ ਤੋਂ ਕਰੋਨਾ ਵਾਈਰਸ ਦੇ ਪ੍ਰਸਾਰ ਦੇ ਚੱਲਦਿਆਂ ਭਾਵੇ ਕਿ ਵਿਕਾਸ ਕਾਰਜਾਂ ਵਿੱਚ ਠਹਿਰਾਓ ਆਇਆ ਸੀ।ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿਛਲੇ ਦਿਨਾਂ ਦੋਰਾਨ ਵਿਕਾਸ ਕਾਰਜ਼ ਸ਼ੁਰੂ ਕਰਵਾ ਦਿੱਤੇ ਗਏ ਹਨ।ਜਿਸ ਅਧੀਨ ਪਿੰਡਾਂ ਦੇ ਨਾਲ-ਨਾਲ ਸ਼ਹਿਰਾਂ ਦੀ ਵੀ ਨੁਹਾਰ ਬਦਲੀ ਜਾ ਰਹੀ ਹੈ।ਇਸੇ ਤਹਿਤ ਕਰੀਬ 11 ਲੱਖ ਰੁਪਏ ਖਰਚ ਕਰਕੇ ਡਾਕਖਾਨਾ ਚੋਕ ਤੋਂ ਗਾੜੀ ਅਹਾਤਾ ਚੋਕ ਤੱਕ ਮਾਰਗ ਦਾ ਨਿਰਮਾਣ ਕੀਤਾ ਗਿਆ।
                  ਸੁਰਿੰਦਰ ਪਾਲ ਸਿੰਘ ਵਧੀਕ ਕਮਿਸ਼ਨਰ ਨਗਰ ਨਿਗਮ ਪਠਾਨਕੋਟ ਨੇ ਦੱਸਿਆ ਕਿ ਡਾਕਖਾਨਾ ਚੋਕ ਤੋਂ ਗਾੜੀ ਅਹਾਤਾ ਚੋਕ ਦੀ ਹਾਲਤ ਕਾਫੀ ਖਸਤਾ ਸੀ।ਜਿਸ ਦੇ ਚੱਲਦਿਆਂ ਕਾਰਪੋਰੇਸ਼ਨ ਪਠਾਨਕੋਟ ਵੱਲੋਂ ਵਿਕਾਸ ਕਾਰਜ਼ਾਂ ਅਧੀਨ ਇਸ ਮਾਰਗ ‘ਤੇ ਕਰੀਬ 11 ਲੱਖ ਰੁਪਏ ਖਰਚ ਕਰਕੇ ਲੋਕਾਂ ਨੂੰ ਪੱਕੀ ਕੰਕਰੀਟ ਦੀ ਸੜਕ ਬਣਾ ਕੇ ਸਮਰਪਿਤ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਇਸ ਮਾਰਗ ਦੇ ਨਿਰਮਾਣ ਦੇ ਚੱਲਦਿਆਂ ਪਾਣੀ ਦੀ ਨਿਕਾਸੀ ਦਾ ਵਿਸ਼ੇਸ ਧਿਆਨ ਰੱਖਿਆ ਗਿਆ ਹੈ, ਤਾਂ ਜੋ ਬਾਰਿਸ ਦੇ ਦਿਨ੍ਹਾਂ ਨੂੰ ਪਾਣੀ ਜਮ੍ਹਾ ਹੋਣ ਦੀ ਪ੍ਰੇਸ਼ਾਨੀ ਤੋਂ ਲੋਕਾਂ ਨੂੰ ਨਿਜ਼ਾਤ ਮਿਲ ਸਕੇ।ਉਨ੍ਹਾਂ ਦੱਸਿਆ ਕਿ ਇਸ ਸੜਕ ਦੇ ਨਿਰਮਾਣ ਨਾਲ ਲੋਕਾਂ ਨੂੰ ਕਾਫੀ ਸਹੁਲਤ ਹੋਵੇਗੀ।
                   ਉਨ੍ਹਾ ਦੁਕਾਨਦਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਦੁਕਾਨਾਂ ਅੰਦਰ ਡਸਟਬੀਨ ਲਗਾਏ ਜਾਣ ਅਤੇ ਦੁਕਾਨਾਂ ਦਾ ਕਚਰਾ ਉਨ੍ਹਾਂ ਡਸਟ ਬਿਨ ਵਿੱਚ ਪਾਇਆ ਜਾਵੇ, ਤਾਂ ਜੋ ਕਚਰਾ ਨਾਲੀਆਂ ਵਿੱਚ ਜਮ੍ਹਾਂ ਨਾ ਹੋਵੇ ਅਤੇ ਪਾਣੀ ਦੀ ਨਿਕਾਸੀ ਵਿੱਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਵੇ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …