ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਸਮਾਰਟ ਸਿਟੀ ਪ੍ਰੋਜੈਕਟ ਅਧੀਨ ਵਾਰਡ ਨੰ. 10 ਵਿਚ ਪੈਂਦੇ ਨਹਿਰੂ ਸ਼ਾਪਿੰਗ
ਕੰਪਲੈਕਸ ਲਾਰੰਸ ਰੋਡ ਵਿਖੇ ਐਲ.ਈ.ਡੀ ਲਾਈਟਾਂ ਲਗਾਉਣ ਦੇ ਕੰਮ ਦਾ ਸ਼ੁਭ ਆਰੰਭ ਕੀਤਾ ਗਿਆ।ਮੇਅਰ ਕਰਮਜੀਤ ਸਿੰਘ ਰਿੰਟੂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਮਾਰਟ ਸਿਟੀ ਪ੍ਰੋਜੈਕਟ ਅਧੀਨ 48 ਕਰੋੜ ਰੁਪਏ ਦੀ ਲਾਗਤ ਨਾਲ 66000 ਐਲ.ਈ.ਡੀ ਪੁਆਇੰਟ ਲਗਾਏ ਜਾਣੇ ਸਨ।ਜਿਨ੍ਹਾਂ ਵਿਚੋਂ ਜਿਆਦਾਤਰ ਵਾਰਡਾਂ ਵਿੱਚ ਇਹ ਕੰਮ ਤਕਰੀਬਨ ਪੁਰਾ ਹੋ ਚੁੱਕਾ ਹੈ।ਇਸੇ ਲੜੀ ਤਹਿਤ ਹੁਣ ਵਾਰਡ ਨੰ. 10 ਦੇ ਇਲਾਕੇ ਸਿਵਲ ਲਾਈਨ ਏਰੀਆ ਜਿਨ੍ਰਾਂ ਵਿਚ ਲਾਰੰਸ ਰੋਡ, ਜੋਸ਼ੀ ਕਾਲੋਨੀ, ਗਾਰਡਨ ਕਾਲੋਨੀ, ਬਿਊਟੀ ਐਵੀਨਿਊ ਅਤੇ ਹੋਰ ਇਲਾਕਿਆਂ ਨੂੰ ਇਹਨਾਂ ਐਲ.ਈ.ਡੀ ਲਾਈਟਾਂ ਨਾਲ ਰੋਸ਼ਨ ਕਰਨ ਦਾ ਕੰਮ ਆਰੰਭਿਆ ਗਿਆ ਹੈ।
ਸਮੁੱਚੇ ਸ਼ਹਿਰ ਵਿਚ ਸਮਾਰਟ ਸਿਟੀ ਪ੍ਰੋਜੈਕਟ ਅਧੀਨ ਐਲ.ਈ.ਡੀ ਲਾਈਟਾਂ ਲਗਾਈਆਂ ਗਈਆਂ ਹਨ ਤੇ ਸਮੁੱਚੇ ਸ਼ਹਿਰ ਵਿੱਚ ਇਹ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।ਉਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਦਾ ਕੋਈ ਵੀ ਹਿੱਸਾ ਹਨੇਰੇ ਵਿੱਚ ਨਹੀਂ ਰਹੇਗਾ।
ਇਸ ਅਵਸਰ ‘ਤੇ ਕੌਂਸਲਰ ਸਮੀਰ ਦੱਤਾ, ਰਜਿੰਦਰ ਮਹਾਰਾਣਾ, ਵਿਨੋਦ ਸ਼ਰਮਾ, ਧੀਰਨ ਨਈਅਰ, ਯਸ਼ਪਾਲ ਧਵਨ, ਰਿਸ਼ੀ ਧਵਨ, ਅਜੈ ਦਿਲਾਵਰੀ ਨਗਰ ਨਿਗਮ ਦੇ ਜੇ.ਈ ਮਹੇਸ਼ ਕੁਮਾਰ ਅਤੇ ਭਾਰੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।
Check Also
ਖਾਲਸਾ ਯੂਨੀਵਰਸਿਟੀ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ
ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਿਖੇ ਪੰਜਾਬ ਦੇ ਉੱਭਰਦੇ ਖਿਡਾਰੀ ਗੁਰਿੰਦਰਵੀਰ …
Punjab Post Daily Online Newspaper & Print Media