ਧੂਰੀ, 29 ਅਗਸਤ (ਪ੍ਰਵੀਨ ਗਰਗ) – ਪੰਜਾਬ ਕਬੱਡੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਹੋਈ ਚੋਣ ਵਿੱਚ ਸਿਕੰਦਰ ਸਿੰਘ ਮਲੂਕਾ ਨੂੰ ਲਗਾਤਾਰ
ਚੌਥੀ ਵਾਰ ਪੰਜਾਬ ਕਬੱਡੀ ਐਸੋਸੀਏਸ਼ਨ ਦਾ ਸੂਬਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਧੂਰੀ ਦੇ ਇੰਚਾਰਜ ਹਰੀ ਸਿੰਘ ਨੂੰ ਐਸੋਸੀਏਸ਼ਨ ਦਾ ਸੀਨੀਅਰ ਮੀਤ ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ।
ਹਰੀ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੂੰ ਪੰਜਾਬ ਕਬੱਡੀ ਐਸੋਸੀਏਸ਼ਨ ਦਾ ਸੀਨੀਅਰ ਮੀਤ ਪ੍ਰਧਾਨ ਬਣਾ ਕੇ ਜੋ ਮਾਣ ਬਖਸ਼ਿਆ ਗਿਆ ਹੈ, ਉਸ ਦੀ ਮਰਿਆਦਾ ਨੂੰ ਬਰਕਰਾਰ ਰੱਖਦੇ ਹੋਏ ਉਹ ਖੇਡ ਤੇ ਖਿਡਾਰੀਆਂ ਦੀ ਅਵਾਜ਼ ਬਣ ਕੇ ਕੰਮ ਕਰਨਗੇ।ਕਬੱਡੀ ਨੂੰ ਪੰਜਾਬੀ ਵਿਰਸੇ ਨਾਲ ਜੁੜੀ ਖੇਡ ਦੱਸਦਿਆਂ ਹਰੀ ਸਿੰਘ ਨੇ ਕਿਹਾ ਕਿ ਭਾਵੇਂ ਨਵੀਂ ਪੀੜੀ ਨੂੰ ਇਸ ਰਵਾਇਤੀ ਖੇਡ ਨਾਲ ਜੋੜਣ ਲਈ ਵੱਡੀ ਮਿਹਨਤ ਅਤੇ ਉਸਾਰੂ ਨੀਤੀਆਂ ਬਣਾਉਣ ਦੀ ਲੋੜ ਹੈ, ਪੰਜਾਬੀਆਂ ਨੇ ਜਿਸ ਦੀ ਪਛਾਣ ਅੰਤਰਰਾਸ਼ਟਰੀ ਪੱਧਰ ਤੱਕ ਬਣਾਈ ਹੈ।ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਸਾਢੇ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਕੋਈ ਠੋਸ ਖੇਡ ਨੀਤੀ ਨਹੀਂ ਬਣਾਈ।ਇਸ ਲਈ ਖਿਡਾਰੀਆਂ ਨੂੰ ਭਾਰੀ ਨਾਮੋਸ਼ੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਮੌਕੇ ਧਰਮਿੰਦਰ ਸਿੰਘ ਕੌਲਸੇੜੀ, ਨਿਰਮਲਜੀਤ ਬਿੱਲੂ ਬੰਗਾਵਾਲੀ, ਰਣਜੀਤ ਸਿੰਘ ਰੰਧਾਵਾ, ਹਾਕਮ ਸਿੰਘ ਢਡੋਗਲ, ਹੰਸ ਰਾਜ ਬਜਾਜ, ਮਿੱਠੂ ਭੋਜੋਵਾਲੀ, ਹੰਸ ਰਾਜ ਗਰਗ, ਭੁਪਿੰਦਰ ਪਾਲ ਮਿੱਠਾ ਅਤੇ ਗੋਨਾ ਜਵੰਧਾ ਆਦਿ ਵੱਲੋਂ ਜਿੱਥੇ ਹਰੀ ਸਿੰਘ ਨੂੰ ਪੰਜਾਬ ਕਬੱਡੀ ਐਸੋਸੀਏਸ਼ਨ ਦਾ ਸੀਨੀਅਰ ਮੀਤ ਪ੍ਰਧਾਨ ਨਿਯੁੱਕਤ ਕੀਤੇ ਜਾਣ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ।
Check Also
ਡਿਵੈਲਪਮੈਂਟ ਬੋਰਡਾਂ ਦੇ ਚੇਅਰਮੈਨਾਂ ਦੀ ਅੰਮ੍ਰਿਤਸਰ ਵਿਖੇ ਅਹਿਮ ਮੀਟਿੰਗ
ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਦੇ ਵੱਖ-ਵੱਖ ਡਿਵੈਲਪਮੈਂਟ ਬੋਰਡਾਂ ਦੇ ਚੇਅਰਮੈਨਾਂ ਅਤੇ ਸਮਾਜ …
Punjab Post Daily Online Newspaper & Print Media