Friday, September 20, 2024

ਹਲਵਾਈ ਯੂਨੀਅਨ ਨੇ ਸ਼ਨੀਵਾਰ ਤੇ ਐਤਵਾਰ ਨੂੰ ਦੁਕਾਨਾਂ ਖੋਲਣ ਸਬੰਧੀ ਐਸ.ਡੀ.ਐਮ ਨੂੰ ਦਿੱਤਾ ਮੰਗ ਪੱਤਰ

ਧੂਰੀ, 29 ਅਗਸਤ (ਪ੍ਰਵੀਨ ਗਰਗ) – ਹਲਵਾਈ ਯੂਨੀਅਨ ਧੂਰੀ ਵੱਲੋਂ ਸ਼ਨੀਵਾਰ ਅਤੇ ਐਤਵਾਰ ਦੁਕਾਨਾਂ ਖੋਲਣ ਸੰਬੰਧੀ ਐਸ.ਡੀ.ਐਮ ਧੂਰੀ ਲਤੀਫ ਅਹਿਮਦ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ।
               ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸੰਗਰੂਰ ਜ਼ਿਲ੍ਹੇ ਵਿੱਚ ਸ਼ਨੀਵਾਰ ਅਤੇ ਐਤਵਾਰ ਨੂੰ ਦੁਕਾਨਾਂ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ।ਪ੍ਰੰਤੂ ਧੂਰੀ ਹਲਵਾਈ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਇਨੀਂ ਦਿਨੀਂ ਸ਼ੁੱਕਰਵਾਰ ਨੂੰ ਬਣੀ ਹੋਈ ਮਿਠਾਈ ਜੇਕਰ ਸੋਮਵਾਰ ਤੱਕ ਨਹੀਂ ਵਿਕਦੀ ਤਾਂ ਗਰਮੀ ਦਾ ਮੌਸਮ ਹੋਣ ਕਰਕੇ ਚਾਰ ਦਿਨਾਂ ਦੇ ਵਿੱਚ ਇਹ ਮਿਠਾਈ ਖਰਾਬ ਹੋ ਜਾਂਦੀ ਹੈ।ਇਸੇ ਤਰਾਂ੍ਹ ਉਹ ਦੋਧੀਆਂ ਤੋਂ ਸ਼ਨੀਵਾਰ ਤੇ ਐਤਵਾਰ ਉਹਨਾਂ ਪਾਸੋਂ ਦੁੱਧ ਨਹੀਂ ਲੈਂਦੇ ਤਾਂ ਦੋਧੀਆਂ ਤੇ ਕਿਸਾਨ ਵਰਗ ਦਾ ਵੀ ਨੁਕਸਾਨ ਹੁੰਦਾ ਹੈ।
               ਹਲਵਾਈ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਗੋਇਲ ਅਤੇ ਸੁਰੇਸ਼ ਬਾਂਸਲ ਨੇ ਕਿਹਾ ਕਿ ਉਹ ਕੋਰੋਨਾ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਦੇਣਗੇ ਅਤੇ ਸੋਸ਼ਲ ਡਿਸਟੈਂਸ ਅਤੇ ਮਾਸਕ ਪਾਉਣ ਦਾ ਧਿਆਨ ਰੱਖਣਗੇ।ਇਸ ਮੌਕੇ ਅਸ਼ੋਕ ਕੁਮਾਰ, ਯਸ਼ ਪਾਲ ਮਿੱਤਲ ਅਤੇ ਰੁਲਦੂ ਕੁਮਾਰ ਆਦਿ ਹਾਜ਼ਰ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …