ਅੰਮ੍ਰਿਤਸਰ, 29 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਕੋਰੋਨਾ ਮਹਾਮਾਰੀ ਤੋ ਬਚਾਉਣ ਲਈ ਹਰ ਤਰਾਂ ਦੇ ਉਪਰਾਲੇ ਕਰ ਰਹੀ ਹੈ ਅਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਸਰਕਾਰ ਵਲੋ ਦਿੱਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੀਏ ਤਾਂ ਜੋ ਇਸ ਮਹਾਮਾਰੀ ਤੋ ਬੱਚਿਆ ਜਾ ਸਕੇ।
ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਕਰੀਬ 5-6 ਮਹੀਨਿਆਂ ਤੋਂ ਅਸੀਂ ਸਭ ਕਰੋਨਾ ਵਾਈਰਸ ਨਾਲ ਇੱਕ ਜੰਗ ਲੜ ਰਹੇ ਹਾਂ।ਪਿਛਲੇ ਕਾਫੀ ਦਿਨਾਂ ਤੋਂ ਅੰਮ੍ਰਿਤਸਰ ਵਿਚ ਕਰੋਨਾ ਵਾਇਰਸ ਦੇ ਵਧਣ ਕਰਕੇ ਪਾਜ਼ਟਿਵ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ।ਜਿਸ ਦੇ ਲਈ ਅਸੀਂ ਖੁਦ ਜਿੰਮੇਵਾਰ ਹਾਂ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਰੋਨਾ ਦੇ ਲੱਛਣ ਹੋਣ ‘ਤੇ ਅਣਗਹਿਲੀ ਨਹੀ ਕਰਨੀ ਚਾਹੀਦੀ ਸਗੋ ਉਸੇ ਹੀ ਸਮੇ ਆਪਣਾ ਕੋਵਿਡ-19 ਦਾ ਟੈਸਟ ਕਰਵਾਉਣਾ ਚਾਹੀਦਾ ਹੈ। ਉਨਾਂ੍ਹ ਕਿਹਾ ਕਿ ਟੈਸਟ ਕਰਾ ਕੇ ਜਿਥੇ ਅਸੀ ਆਪਣੇ ਆਪ ਨੂੰ ਸੁਰੱਖਿਅਤ ਕਰਾਂਗੇ, ਉਥੇ ਆਪਣੇ ਪਰਿਵਾਰ ਨੂੰ ਵੀ ਸੁਰੱਖਿਅਤ ਕਰ ਸਕਾਂਗੇ।
ਉਨ੍ਹਾਂ ਕਿਹਾ ਕਿ ਮਾਸਕ ਸਾਡੀ ਸੁਰੱਖਿਆ ਲਈ ਬਹੁਤ ਲਾਜ਼ਮੀ ਹੈ, ਕਿਉਕਿ ਇਕੱਲਾ ਮਾਸਕ ਪਾਉਣ ਨਾਲ ਹੀ ਅਸੀਂ ਕਰੋਨਾ ਵਾਈਰਸ ਤੋਂ ਕਰੀਬ 80 ਫੀਸਦ ਸੁਰੱਖਿਅਤ ਹੋ ਜਾਂਦੇ ਹਾਂ।ਪਰ ਦੇਖਣ ਵਿੱਚ ਆਇਆ ਹੈ ਕਿ ਕੁੱਝ ਲੋਕ ਮਾਸਕ ਪਾਉਣਾ ਇੰਨਾ ਜਰੂਰੀ ਨਹੀਂ ਸਕਝਦੇ।ਅਗਰ ਮਾਸਕ ਦਾ ਪ੍ਰਯੋਗ ਕਰਦੇ ਵੀ ਹਨ ਤਾਂ ਆਪਣੇ ਗਲੇ ਵਿਚ ਲਟਕਾ ਲੈਦੇ ਹਨ ਜੋ ਕਿ ਠੀਕ ਨਹੀ ਹੈ।ਇਸ ਤੋਂ ਇਲਾਵਾ ਵਾਈਰਸ ਦੇ ਪ੍ਰਸਾਰ ਨੂੰ ਰੋਕਣ ਲਈ ਸਮਾਜਿਕ ਦੂਰੀ ਬਣਾਈ ਰੱਖਣਾ ਅਤਿ ਲਾਜ਼ਮੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੋ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਉਹ ਸਾਡੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਦਿੱਤੀਆਂ ਜਾ ਰਹੀਆਂ ਹਨ।ਆਓ ਮਿਲ ਕੇ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਨੂੰ ਕਾਮਯਾਬ ਅਤੇ ਅੰਮ੍ਰਿਤਸਰ ਨੂੰ ਕਰੋਨਾ ਤੋਂ ਮੁਕਤ ਕਰੀਏ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …