Saturday, September 21, 2024

ਪ੍ਰਦੀਪ ਬੌਕਸਰ ਬਣੇ ਸ਼ੋਸ਼ਲ ਮੀਡੀਆ ਦੇ ਹਲਕਾ ਕੋਆਰਡੀਨੇਟਰ

ਇੰਡੀਅਨ ਯੂਥ ਕਾਂਗਰਸ ਨੇ ਜਾਰੀ ਕੀਤੀ ਸੂਚੀ

ਸੰਗਰੂਰ, 29 ਅਗਸਤ (ਜਗਸੀਰ ਲੌਂਗੋਵਾਲ ) – ਇੰਡੀਅਨ ਯੂਥ ਕਾਂਗਰਸ ਵਲੋਂ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਦੇਸ਼ ਭਰ ਵਿੱਚ ਯੂਥ ਕਾਂਗਰਸ ਸ਼ੋਸ਼ਲ ਮੀਡੀਆ ਦੇ ਹਲਕਾ ਕੋਆਰਡੀਨੇਟਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ।ਜਿਸ ਵਿੱਚ ਵਿਧਾਨ ਸਭਾ ਹਲਕਾ ਸੰਗਰੂਰ ਤੋਂ ਰਾਮ ਨਗਰ ਬਸਤੀ ਸੰਗਰੂਰ ਦੇ ਨੋਜਵਾਨ ਆਗੂ ਪਰਦੀਪ ਸਿੰਘ ਬੌਕਸਰ ਨੂੰ ਹਲਕਾ ਕੋਆਰਡੀਨੇਟਰ ਨਿਯੁੱਕਤ ਕੀਤਾ ਗਿਆ ਹੈ।
                 ਪਰਦੀਪ ਬੌਕਸਰ ਨੇ ਇਸ ਨਿਯੁੱਕਤੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ, ਆਈ.ਵਾਈ.ਸੀ ਪ੍ਰਧਾਨ ਕ੍ਰਿਸ਼ਨਾ ਸ਼੍ਰੀ ਨਿਵਾਸ, ਕੋਆਰਡੀਨੇਟਰ ਇੰਡੀਅਨ ਯੂਥ ਕਾਂਗਰਸ ਦੁਰਲੱਭ ਸਿੰਘ ਸਿੱਧੂ, ਇੰਚਾਰਜ਼ ਬੰਟੀ ਸ਼ੈਕਲੇ ਤੇ ਮੁਕੇਸ਼, ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ, ਸਕੱਤਰ ਇੰਡੀਅਨ ਯੂਥ ਕਾਂਗਰਸ ਮੈਡਮ ਦਾਮਨ ਥਿੰਦ ਬਾਜਵਾ, ਮੋਹਿਤ ਮਹਿੰਦਰਾ, ਦੀਪ ਟਿਵਾਣਾ (ਦੋਵੇਂ ਇੰਚਾਰਜ਼ ਜਿਲ੍ਹਾ ਯੂਥ ਕਾਂਗਰਸ ਸੰਗਰੂਰ), ਜਿਲ੍ਹਾ ਯੂਥ ਕਾਂਗਰਸ ਪ੍ਰਧਾਨ ਸੰਗਰੂਰ ਗੋਬਿਦਰ ਸਿੰਘ ਖੰਗੂੜਾ ਅਤੇ ਵਿਧਾਨ ਸਭਾ ਯੂਥ ਕਾਂਗਰਸ ਸੰਗਰੂਰ ਦੇ ਹਲਕਾ ਪ੍ਰਧਾਨ ਸਾਜਨ ਕਾਂਗੜਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵਲੋਂ ਸੌਂਪੀ ਇਸ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ।
                   ਉਨ੍ਹਾਂ ਕਿਹਾ ਕਿ ਉਹ ਅਹੁੱਦਾ ਸੰਭਾਲਣ ਉਪਰੰਤ ਹਲਕੇ ਅੰਦਰ ਵੱਡੇ ਪੱਧਰ ‘ਤੇ ਨੌਜਵਾਨਾਂ ਨੂੰ ਯੂਥ ਕਾਂਗਰਸ ਨਾਲ ਜੋੜਨਗੇ ਅਤੇ ਕੈਪਟਨ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਨੀਤੀਆਂ ਦਾ ਵੀ ਪ੍ਰਚਾਰ ਕਰਨਗੇ।ਪ੍ਰਦੀਪ ਬੌਕਸਰ ਦੀ ਇਸ ਨਿਯੁੱਕਤੀ ਦਾ ਸ਼ਹਿਰ ਦੇ ਨੌਜਵਾਨਾਂ ਖਾਸ ਕਰਕੇ ਖਿਡਾਰੀਆਂ ਵਲੋ ਜ਼ੋਰਦਾਰ ਸਵਾਗਤ ਕੀਤਾ ਜਾ ਰਿਹਾ ਹੈ।

Check Also

ਖ਼ਾਲਸਾ ਕਾਲਜ ਵੂਮੈਨ ਵਿਖੇ ਨਵੀਂ ਰੋਟਰੈਕਟ ਕਮੇਟੀ ਦਾ ਗਠਨ ਕੀਤਾ ਗਿਆ

ਅੰਮ੍ਰਿਤਸਰ, 21 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਰੋਟਰੈਕਟ ਕਲੱਬ ਵਲੋਂ …