Saturday, September 21, 2024

ਕੇਂਦਰ ਵਲੋਂ ਜਾਰੀ ਨਵੇਂ ਆਰਡੀਨੈਂਸਾਂ ਵਿਰੁੱਧ ਰੋਸ ਧਰਨਾ ਚੌਥੇ ਦਿਨ ਵੀ ਜਾਰੀ

ਸੰਗਰੂਰ, 29 ਅਗਸਤ (ਜਗਸੀਰ ਲੌਂਗੋਵਾਲ ) – ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਤਿੰਨ ਨਵੇਂ ਆਰਡੀਨੈੰਸਾਂ ਅਤੇ ਕਿਸਾਨ ਅਤੇ ਮਜ਼ਦੂਰ ਮਾਰੂ ਨੀਤੀਆਂ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪਿੰਡ ਪੱਧਰ ‘ਤੇ ਸ਼ੁਰੂ ਕੀਤੇ ਗਏੇ ਧਰਨੇ ਮੁਜ਼ਾਹਰੇ ਅੱਜ ਚੌਥੇ ਦਿਨ ਵੀ ਜਾਰੀ ਰਹੇ।ਜਿਸ ਦੌਰਾਨ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਪੁਤਲੇ ਫੂਕ ਕੇ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ।25 ਅਗਸਤ ਤੋਂ ਸ਼ੁਰੂ ਕੀਤੇ ਇਨ੍ਹਾਂ ਰੋਸ ਧਰਨਿਆਂ ਤਹਿਤ ਜਥੇਬੰਦੀ ਆਗੂਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਚਾਰ ਦਿਨ ਤੋਂ ਧਰਨੇ ਜਾਰੀ ਹਨ, ਸਰਕਾਰ ਜਾਂ ਪ੍ਰਸਾਸ਼ਨ ਵਲੋਂ ਕੋਈ ਨੁਮਾਇੰਦਾ ਕਿਸੇ ਵੀ ਧਰਨੇ ਵਿੱਚ ਮੰਗ ਪੱਤਰ ਲੈਣ ਜਾਂ ਭਰੋਸਾ ਦੇਣ ਨਹੀਂ ਪਹੁੰਚਿਆ। ਜਥੇਬੰਦੀ ਦੇ ਆਗੂਆਂ ਨੇ ਸਰਕਾਰ ਨੂੰ ਵੰਗਾਰਦਿਆਂ ਕਿਹਾ ਕਿ ਜੇਕਰ ਇਨ੍ਹਾਂ ਕਿਸਾਨ ਮਾਰੂ ਆਰਡੀਨੈਂਸਾਂ ਨੂੰ ਖਾਰਿਜ਼ ਨਾ ਕੀਤਾ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਆਪਣੀਆਂ ਹਮਖਿਆਲ ਜਥੇਬੰਦੀਆਂ ਨਾਲ ਮਿਲ ਕੇ ਸੰਘਰਸ਼ ਹੋਰ ਤੇਜ਼ ਕਰੇਗੀ।
                 ਇਸ ਮੌਕੇ ਯੂਨੀਅਨ ਆਗੂ ਗੁਰਦੇਵ ਸਿੰਘ, ਮਨਜੀਤ ਸਿੰਘ ਜਹਾਂਗੀਰ, ਰਘਵੀਰ ਸਿੰਘ, ਜਗਤਾਰ ਸਿੰਘ, ਅਵਤਾਰ ਸਿੰਘ, ਪਰਗਟ ਸਿੰਘ ਲੱਡਾ, ਨਾਜ਼ਰ ਸਿੰਘ, ਗੁਰਤੇਜ ਸਿੰਘ, ਜਥੇਦਾਰ ਬਲਦੇਵ ਸਿੰਘ, ਜਸਪਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਯੂਨੀਅਨ ਵਰਕਰ ਹਾਜ਼ਰ ਸਨ।

Check Also

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸਵੱਛਤਾ ਸਹੁੰ ਚੁੱਕੀ

ਅੰਮ੍ਰਿਤਸਰ, 19 ਸਤੰਬਰ (ਸੁਖਬੀਰ ਸਿੰਘ) – ਸਵੱਛਤਾ ਹੀ ਸੇਵਾ 2024 ਮੁਹਿੰਮ ਤਹਿਤ ਰਜੇਸ਼ ਕੁਮਾਰ ਦੂਬੇ …