ਯੂਨੀਵਰਸਿਟੀ ਵੱਲੋਂ ਡਿਜੀਟਲ ਰੀਇਮੇਜੀਨੇਸ਼ਨ ਵਿਸ਼ੇ `ਤੇ ਵੈਬੀਨਾਰ
ਅੰਮ੍ਰਿਤਸਰ, 1 ਸਤੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂ.ਜੀ.ਸੀ ਮਨੁੱਖੀ ਸਰੋੋਤ ਤੇ ਵਿਕਾਸ ਕੇਂਦਰ ਅਤੇ ਪਲੇਸਮੈਂਟ ਵਿਭਾਗ ਨੇ ਸਾਂਝੇ ਤੌਰ
`ਤੇ ਡਿਜੀਟਲ ਰੀਇਮੇਜੀਨੇਸ਼ਨ ਵਿਸ਼ੇ `ਤੇ ਇਕ ਵੈਬੀਨਾਰ ਦਾ ਆਯੋਜਨ ਕੀਤਾ।ਜਿਸ ਦੀ ਮੇਜ਼ਬਾਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ.ਸੀ.ਐਸ) ਨਵੀਂ ਦਿੱਲੀ ਵੱਲੋਂ ਕੀਤੀ ਗਈ।ਇਸ ਵਿਚ ਫੈਕਲਟੀ ਮੈਂਬਰਾਂ ਅਤੇ ਖੋਜ ਵਿਦਵਾਨਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।ਪ੍ਰੋਗਰਾਮ ਦਾ ਉਦੇਸ਼ ਉਦਯੋਗ ਅਤੇ ਅਕਾਦਮਿਕਤਾ ਦੀ ਨੇੜਤਾ ਅਤੇ ਉਦਯੋਗਾਂ ਨੂੰ ਲੋੜੀਂਦੀਆਂ ਹੁਨਰਾਂ `ਤੇ ਵਿਚਾਰ ਕਰਨਾ ਸੀ।
ਟੀ.ਸੀ.ਐਸ ਦੇ ਸਰਵਿਸ ਮੈਨੇਜਮੈਂਟ ਪ੍ਰੈਕਟਿਸ ਦੇ ਮੁਖੀ, ਅਪੂਰਵ ਅਗਰਵਾਲ, ਪ੍ਰੋਗਰਾਮ ਮੈਨੇਜਮੈਂਟ ਆਫਿਸ ਦੇ ਮੁਖੀ ਅਕਸ਼ੈ ਭਾਰਗਵ ਤੇ ਟੀ.ਸੀ.ਐਸ ਤੋਂ ਹੋਰ ਅਧਿਕਾਰੀ ਅਜੈ ਸਿੰਘ, ਰਜਿਤ ਸਿੱਕਾ ਨੇ ਵੈਬੀਨਾਰ ਦਾ ਸੰਚਾਲਨ ਕੀਤਾ।
ਡੀਨ ਅਕਾਦਮਿਕ ਮਾਮਲੇ, ਪ੍ਰੋਫੈਸਰ ਸਰਬਜੋਤ ਸਿੰਘ ਬਹਿਲ ਇਸ ਮੌਕੇ ਮੁੱਖ ਮਹਿਮਾਨ ਸਨ।ਉਨ੍ਹਾਂ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਕਿਹਾ ਕਿ ਟੈਕਨਾਲੋਜੀ ਨੂੰ ਅਪਣਾਉਣਾ ਮੌਜੂਦਾ ਸਭਿਅਤਾ ਲਈ ਸਮੇਂ ਦੀ ਜ਼ਰੂਰਤ ਹੈ।ਞਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤਾਂ ਦੌਰਾਨ ਕਿਵੇਂ ਲੋਕ ਆਪਣੇ ਇਕ ਕਮਰੇ ਤੋਂ ਹੀ ਟੈਕਨਾਲੋਜੀ ਦੀ ਵਰਤੋਂ ਕਰਕੇ ਕੰਮ ਕਰ ਰਹੇ ਹਨ ਅਤੇ ਡਿਜੀਟਲ ਟੈਕਨਾਲੋਜੀ ਦੀ ਦੁਨੀਆ ਵਿਚ ਹੈਰਾਨੀਜਨਕ ਕੰਮ ਹੋ ਰਹੇ ਹਨ।ਉਨ੍ਹਾਂ ਕਿਹਾ ਕਿ ਜ਼ਿੰਦਗੀ ਅਤੇ ਤਕਨਾਲੋਜੀ ਦੇ ਵਿਚਕਾਰਲੀ ਦੂਰੀ ਨੂੰ ਮਿਲਾਉਣ ਵੱਲ ਯਤਨ ਕਰਨੇ ਚਾਹੀਦੇ ਹਨ।
ਅਸਿਸਟੈਂਟ ਪਲੇਸਮੈਂਟ ਅਫਸਰ ਅਮਿਤ ਚੋਪੜਾ ਨੇ ਸਮਾਗਮ ਦਾ ਪ੍ਰਬੰਧਨ ਕੀਤਾ ਅਤੇ ਹਿੱਸਾ ਲੈਣ ਵਾਲਿਆਂ ਨੂੰ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ।ਡਾ. ਬੀ.ਐਸ ਬਾਜਵਾ, ਪ੍ਰੋ. ਇੰਚਾਰਜ ਪਲੇਸਮੈਂਟ ਨੇ ਮਹਿਮਾਨਾਂ ਦਾ ਸਵਾਗਤ ਕੀਤਾ।ਯੂ.ਜੀ.ਸੀ ੴਹਟਟਪ://ਣੁ.ਜ.ਿਸ/ਿ ਮਨੁੱਖੀ ਸਰੋੋਤ ਤੇ ਵਿਕਾਸ ਕੇਂਦਰ ਦੇ ਡਾਇਰੈਕਟਰ ਡਾ. ਆਦਰਸ਼ ਪਾਲ ਨੇ ਕੇਂਦਰ ਦੀਆਂ ਗਤੀਵਿਧੀਆਂ ਨੂੰ ਸਰੋਤਿਆਂ ਨਾਲ ਸਾਝਾਂ ਕੀਤਾ।ਡਾ. ਰਾਜਬੀਰ ਭੱਟੀ, ਡਿਪਟੀ ਡਾਇਰੈਕਟਰ ਨੇ ਮਹਿਮਾਨਾਂ ਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ।
Check Also
ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …
Punjab Post Daily Online Newspaper & Print Media