Thursday, July 3, 2025
Breaking News

400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਜ਼ ਵਾਦਨ ਵਿਦਿਅਕ ਮੁਕਾਬਲੇ ਸ਼ੁਰੂ

ਭਾਗ ਲੈਣ ਵਾਲੇ ਪ੍ਰਤੀਯੋਗੀ 4 ਸਤੰਬਰ ਤੱਕ ਅਪਲੋਡ ਕਰ ਸਕਦੇ ਹਨ ਆਪਣੀਆਂ ਵੀਡਿਓ

ਅੰਮ੍ਰਿਤਸਰ, 1 ਸਤੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ `ਚ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਮੁਕਾਬਲਿਆਂ ਦੀ ਪੰਜਵੀਂ ਪ੍ਰਤੀਯੋਗਤਾ ਸਾਜ਼ ਵਾਦਨ ਅੱਜ ਤੋਂ ਸ਼ੁਰੂ ਹੋ ਗਈ ਹੈ।ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ `ਚ ਜਿਲਾ ਸਿੱਖਿਆ ਅਫਸਰ (ਸੈ.) ਸਤਿੰਦਰਬੀਰ ਸਿੰਘ ਤੇ ਜਿਲਾ ਸਿੱਖਿਆ ਅਫਸਰ (ਐਲੀ.) ਕੰਵਲਜੀਤ ਸਿੰਘ ਦੀ ਦੇਖ-ਰੇਖ `ਚ ਕਰਵਾਏ ਜਾ ਰਹੇ ਇੰਨਾਂ ਸਕੂਲ ਪੱਧਰ ਦੇ ਸਾਜ਼ ਵਾਦਨ ਮੁਕਾਬਲਿਆਂ `ਚ ਹਿੱਸਾ ਲੈਣ ਵਾਲੇ ਪ੍ਰਤੀਯੋਗੀ 4 ਸਤੰਬਰ ਰਾਤ 12 ਵਜੇ ਤੱਕ ਆਪਣੀ ਪੇਸ਼ਕਾਰੀ ਦੀਆਂ ਵੀਡੀਓ ਸ਼ੋਸ਼ਲ ਮੀਡੀਆ ਦੇ ਵੱਖ-ਵੱਖ ਮਾਧਿਅਮਾਂ `ਤੇ ਅਪਲੋਡ (ਪਬਲਿਕ ਲਈ) ਕਰ ਸਕਦੇ ਹਨ।ਇਸ ਮੁਕਾਬਲੇ ਲਈ ਪ੍ਰਾਇਮਰੀ ਵਰਗ ਦਾ ਸਮਾਂ 3 ਤੋਂ 4 ਮਿੰਟ, ਮਿਡਲ ਤੇ ਸੈਕੰਡਰੀ ਵਰਗ ਲਈ 4 ਤੋਂ 6 ਮਿੰਟ ਦਾ ਸਮਾਂ ਹੋਵੇਗਾ।5 ਸਤੰਬਰ ਨੂੰ ਵੱਖ-ਵੱਖ ਸਕੂਲਾਂ ਦੇ ਪਹਿਲੇ ਸਥਾਨ `ਤੇ ਰਹਿਣ ਵਾਲੇ ਪ੍ਰਤੀਯੋਗੀਆਂ ਦੀਆਂ ਵੀਡੀਓ ਦੇ ਲਿੰਕ ਅਤੇ ਬਾਕੀ ਪ੍ਰਤੀਯੋਗੀਆਂ ਦੇ ਵੇਰਵੇ ਸਬੰਧਤ ਸਕੂਲ ਮੁੱਖੀ ਤੇ ਅਧਿਆਪਕ ਵਿਭਾਗ ਦੀ ਤਕਨੀਕੀ ਟੀਮ ਵਲੋਂ ਦਿੱਤੇ ਗਏ ਗੂਗਲ ਫਾਰਮ `ਚ ਭਰਨਗੇ।ਇਸ ਤੋਂ ਅੱਗੇ ਬਲਾਕ, ਜਿਲਾ ਤੇ ਰਾਜ ਪੱਧਰ ਦੇ ਨਤੀਜਿਆਂ ਦੀ ਪ੍ਰਕਿਰਿਆ ਆਰੰਭ ਹੋਵੇਗੀ।
                 ਇਸ ਮੌਕੇ ਜਿਲਾ ਨੋਡਲ ਅਫਸਰ (ਐਲੀ.) ਮਨਜੀਤ ਸਿੰਘ ਤੇ ਜਿਲਾ ਨੋਡਲ ਅਫਸਰ (ਸੈ.) ਆਦਰਸ਼ ਸ਼ਰਮਾ ਨੇ ਸਾਜ਼ ਵਾਦਨ ਮੁਕਾਬਲੇ ਨੂੰ ਵੀ ਵਿਦਿਆਰਥੀਆਂ ਵੱਲੋਂ ਵੱਡਾ ਹੁੰਗਾਰਾ ਮਿਲਣ ਦੀ ਉਮੀਦ ਹੈ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …