ਅੰਮ੍ਰਿਤਸਰ, 12 ਸਤੰਬਰ (ਜਗਦੀਪ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਇੰਜ. ਹਰਜਾਪ ਸਿੰਘ ਔਜਲਾ, ਪ੍ਰੋ. ਮੋਹਣ
ਸਿੰਘ ਅਤੇ ਡਾਕਟਰ ਚਰਨਜੀਤ ਸਿੰਘ ਗੁਮਟਾਲਾ ਨੇ ਸੰਗੀਤ ਜਗਤ ਦੀ ਨਾਮਵਰ ਹਸਤੀ ਐਸ.ਮਹਿੰਦਰ (ਮਹਿੰਦਰ ਸਿੰਘ ਬਾਸੂ) ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਉਨਾਂ ਕਿਹਾ ਕਿ ਐਸ. ਮਹਿੰਦਰ ਦਾ ਪਿਛੋਕੜ ਭਾਵੇਂ ਸ਼ੇਖੂਪੁਰਾ (ਪਾਕਿਸਤਾਨ) ਨਾਲ ਸਬੰਧਿਤ ਸੀ।ਪ੍ਰੰਤੂ ਉਨ੍ਹਾਂ ਦਾ ਬਚਪਨ ਜਿਲ੍ਹਾ ਅੰਮ੍ਰਿਤਸਰ ਦੇ ਮਸ਼ਹੂਰ ਨਗਰ ਕੈਰੋਂ (ਹੁਣ ਜਿਲ੍ਹਾ ਤਰਨਤਾਰਨ) ਵਿਖੇ ਬਤੀਤ ਹੋਇਆ।ਜਿਥੋਂ ਉਨ੍ਹਾਂ ਨੇ ਮੈਟ੍ਰਿਕ ਦਾ ਇਮਤਿਹਾਨ ਪਾਸ ਕੀਤਾ।ਕਲਾਸੀਕਲ ਸੰਗੀਤ ਵਿੱਚ ਮੁਹਾਰਤ ਹਾਸਲ ਕਰਨ ਉਪਰੰਤ ਫਿਲਮ ਜਗਤ ਵਿੱਚ ਆਪਣਾ ਯੋਗਦਾਨ ਪਾਉਣ ਲਈ ਉਹ 1949 ਵਿੱਚ ਬੰਬਈ (ਮੁੰਬਈ) ਵਿਖੇ ਸਥਾਪਿਤ ਹੋ ਗਏ।ਉਨ੍ਹਾਂ ਕਈ ਫਿਲਮਾਂ ਨੂੰ ਆਪਣਾ ਸੰਗੀਤ ਦਿੱਤਾ।ਪ੍ਰੰਤੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਮੌਕੇ 1969-70 ਵਿੱਚ ਬਣੀ ਫਿਲਮ “ਨਾਨਕ ਨਾਮ ਜਹਾਜ਼ ਹੈ” ਵਿੱਚ ਦਿੱਤਾ ਸੰਗੀਤ ਉਨ੍ਹਾਂ ਦੀ ਸੰਗੀਤ ਕਲਾ ਦਾ ਕਮਾਲ ਸੀ।ਇਸ ਫਿਲਮ ਦੇ ਸੰਗੀਤ ਲਈ ਉਨ੍ਹਾਂ ਨੂੰ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਇਸ ਤੋਂ ਇਲਾਵਾ 1956 ਵਿਚ ਬਣੀ ਫਿਲਮ “ਸ਼ੀਰੀ ਫਰਿਆਦ” ਵਿਚ ਉਨ੍ਹਾਂ ਵੱਲੋਂ ਦਿੱਤਾ ਗਿਆ ਸੰਗੀਤ ਵੀ ਲੋਕਾਂ ਦੇ ਮਨਾਂ ਵਿੱਚ ਹਾਲੇ ਵੀ ਤਾਜ਼ਾ ਹੈ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media