Saturday, August 29, 2026

ਸੰਤ ਬਾਬਾ ਰੁੱਖੜ ਦਾਸ ਦੀ ਬਰਸੀ ਨੂੰ ਸਮਰਪਿਤ ਲਗਾਇਆ ਪਹਿਲਾ ਖੂਨਦਾਨ ਕੈਂਪ

ਸੰਗਰੂਰ, 20 ਸਤੰਬਰ (ਜਗਸੀਰ ਲੌਂਗੋਵਾਲ) – ਇਥੋਂ ਨੇੜਲੇ ਪਿੰਡ ਨਮੋਲ ਵਿਖੇ ਸੰਤ ਬਾਬਾ ਰੁੱਖੜ ਦਾਸ ਦੀ ਸਲਾਨਾ ਬਰਸੀ ਨੂੰ ਸਮਰਪਿਤ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ।ਇੰਦਰਜੀਤ ਸਿੰਘ ਸਾਬਕਾ ਸਰਪੰਚ ਯੂ.ਐਸ.ਏ ਅਤੇ ਹਨੀ ਨਹਿਲ ਯੂ.ਐਸ.ਏ ਦੇ ਸਹਿਯੋਗ ਨਾਲ ਸਾਈਂ ਮੀਆਂ ਮੀਰ ਫਾਊਂਡੇਸ਼ਨ ਵਲੋਂ ਲਗਾਏ ਗਏ ਇਸ ਕੈਂਪ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਪਹੁੰਚੇ ਹਰਿੰਦਰ ਸਿੰਘ ਲਖਮੀਰਵਾਲਾ ਉਪ ਚੇਅਰਮੈਨ ਖਾਦੀ ਬੋਰਡ, ਕਰਮਜੀਤ ਸਿੰਘ ਚੀਮਾ ਬੜੂ ਸਾਹਿਬ ਵਾਲੇ, ਜੀਤ ਗਾਜੀਆਣਾ ਯੂ.ਕੇ, ਬੁਗਲਾ ਬਠਿੰਡੇ ਵਾਲਾ ਕਬੱਡੀ ਖਿਡਾਰੀ, ਗੁਰਿੰਦਰਪਾਲ ਸਿੰਘ ਬਿੱਟੂ ਬੀਰ, ਬਿੰਦਰਪਾਲ ਸਰਮਾ, ਹਰਪਾਲ ਸਿੰਘ ਖਿਡਆਲ, ਜੀਤੀ ਬਾਬਾ ਬੀਰ ਕਲਾਂ ਦਾ ਕਮੇਟੀ ਵਲੋਂ ਵਿਸ਼ੇਸ਼ੈ ਸਨਮਾਨ ਕੀਤਾ ਗਿਆ।
                             ਸਰਪੰਚ ਦਰਸ਼ਨ ਸਿੰਘ ਅਤੇ ਸਲੀਨ ਕਾਰ ਨਮੋਲ ਨੇ ਦੱਸਿਆ ਕੀ ਇਹ ਕੈਂਪ ਮਿੱਤਲ ਹੈਲਥ ਕੇਅਰ ਬਲੱਡ ਬੈਂਕ ਸੰਗਰੂਰ ਦੀ ਟੀਮ ਦੀ ਦੇਖ-ਰੇਖ ‘ਚ ਲਗਾਇਆ ਗਿਆ।ਖੂਨਦਾਨ ਕਰਨ ਵਾਲੇ 26 ਖੂਨਦਾਨੀਆਂ ਨੂੰ ਮੈਡਲ ਅਤੇ ਸਰਟੀਫੀਕੇਟਾਂ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਬਗੀਰਥ ਸਰਾਓ, ਬਲਜਿੰਦਰ ਸਿੰਘ ਨਹਿਲ, ਗੁਰਸੇਵਕ ਸਿੰਘ ਬਿਗੜਵਾਲ, ਹਰਵਿੰਦਰ ਰਿਸ਼ੀ, ਮਾਲਵਿੰਦਰ ਸਿੰਘ ਮਾਲੀ, ਚਮਕੌਰ ਸਿੰਘ ਸ਼ਾਹਪੁਰ, ਕਨਵਰਪਾਲ ਸਿੰਘ ਮਾਨਸਾਹੀਆ ਬੀਰ ਖੁਰਦ ਆਦਿ ਹਾਜ਼ਰ ਸਨ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …