Wednesday, October 7, 2026

ਅੰਮ੍ਰਿਤਸਰ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ‘ਚ ਜਿਲ੍ਹੇ ਦਾ ਨਾਮ ਕੀਤਾ ਰੌਸ਼ਨ

ਅੰਮ੍ਰਿਤਸਰ, 20 ਸਤੰਬਰ (ਜਗਦੀਪ ਸਿੰਘ) – ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਵਿਦਿਅਕ ਮੁਕਾਬਲਿਆਂ ਦੇ ਸੰਬੰਧ ਵਿੱਚ ਜਿਲ੍ਹੇ ਦੇ ਪ੍ਰਾਇਮਰੀ, ਮਿਡਲ ਅਤੇ ਸੈਕੰਡਰੀ ਵਰਗ ਦੇ ਪੰਜ ਵਿਦਿਆਰਥੀਆਂ ਨੇ ਪੂਰੇ ਜਿਲ੍ਹੇ ਵਿਚੋਂ ਸਟੇਟ ਪੱਧਰ ਤੱਕ ਪਹੁੰਚ ਕੇ ਆਪਣਾ, ਅਧਿਆਪਕਾਂ ਅਤੇ ਜਿਲ੍ਹੇ ਦਾ ਨਾਮ ਰੌਸ਼ਨ ਕੀਤਾ।ਨੋਡਲ ਅਫਸਰ ਵਿਦਿਅਕ ਪ੍ਰੋਗਰਾਮ ਕੁਮਾਰੀ ਆਦਰਸ਼ ਸ਼ਰਮਾ ਨੇ ਜਿਲ੍ਹਾ ਟੀਮ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਸਤਿੰਦਰਬੀਰ ਸਿੰਘ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਹ ਹੋਣਹਾਰ ਵਿਦਿਆਰਥੀ ਸੁਰੀਲੇ ਕੰਠ ਸਨਮਾਨ ਪੱਤਰ ਨਾਲ ਨਿਵਾਜ਼ੇ ਗਏ।
                     ਉਨਾਂ ਦੱਸਿਆ ਕਿ ਸਰਕਾਰੀ ਐਲੀਮੈਂਟਰੀ ਸਕੂਲ ਖਿਲਚੀਆਂ ਤੋਂ ਵਿਪਨਦੀਪ ਕੌਰ, ਸਰਕਾਰੀ ਐਲੀਮੈਂਟਰੀ ਸਕੂਲ ਵੱਲਾ ਤੋਂ ਸੁਮਨ, ਸਰਕਾਰੀ ਹਾਈ ਸਕੂਲ ਜੌਨਸ ਮੁਹਾਰ ਦੀ ਮੁਸਕਾਨਦੀਪ ਕੌਰ, ਸਰਕਾਰੀ ਕੰਨਿਆ ਹਾਈ ਸਕੂਲ ਛੱਜਲਵਡੀ ਦੀ ਸ਼ਰਨਜੀਤ ਕੌਰ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਜਨਾਲਾ ਦੀ ਗੁਰਕੀਰਤ ਕੌਰ ਅੱਵਲ ਰਹੀਆਂ ਹਨ।ਜਿਲ੍ਹਾ ਸਿੱਖਿਆ ਅਫਸਰ ਸਤਿੰਦਰਬੀਰ ਸਿੰਘ, ਰਾਜੇਸ਼ ਸ਼ਰਮਾ, ਹਰਭਗਵੰਤ ਸਿੰਘ ਡਿਪਟੀ ਡੀ.ਈ.ਓ, ਕੁਮਾਰੀ ਆਦਰਸ਼ ਸ਼ਰਮਾ ਅਤੇ ਪੂਰੀ ਟੀਮ ਨੇ ਉਕਤ ਵਿਦਿਆਰਥਣਾਂ, ਉਹਨਾਂ ਦੇ ਸਕੂਲ ਮੁਖੀਆਂ ਅਤੇ ਗਾਈਡ ਅਧਿਆਪਕਾਂ ਨੂੰ ਇਸ ਪ੍ਰਾਪਤੀ ਤੇ ਵਧਾਈ ਦਿੱਤੀ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …