![ਜੇਤੂ ਟੀਮ ਪੰਥ ਖਾਲਸਾ ਗਤਕਾ ਅਖਾੜਾ [ਰਜਿ] ਛੇਹਰਟਾ ਦੇ ਪ੍ਰਧਾਨ ਸੁਖਦੇਵ ਨੂੰ ਸਨਮਾਨਿਤ ਕਰਦੇ ਹੋਏ ਮਨਜੀਤ ਸਿੰਘ ਟਾਡਾ, ਗਤਕਾ ਮਾਸਟਰ ਮਨਜੀਤ ਸਿੰਘ, ਸੁਖਪ੍ਰੀਤ ਸਿੰਘ ਤੇ ਹੋਰ।](https://punjabpost.in/welcome/wp-content/uploads/2014/10/PPN20101427.jpg)
ਛੇਹਰਟਾ, 20 ਅਕਤੂਬਰ (ਕੁਲਦੀਪ ਸਿੰਘ) – ਬੰਦੀ ਛੋੜ ਦਿਵਸ ਨੂੰ ਸਮਰਪਿਤ ਦੂਸਰਾ ਵਿਰਸਾ ਸੰਭਾਲ ਗਤਕਾ ਮੁਕਾਬਲਾ ਪੰਥ ਖਾਲਸਾ ਸ਼ਸ਼ਤਰ ਵਿਦਿਆ ਗਤਕਾ ਅਖਾੜਾ [ਰਜਿ] ਖੰਡਵਾਲਾ ਤੇ ਸ਼੍ਰੋਮਣੀ ਗਤਕਾ ਫੈਡਰੇਸ਼ਨ ਆਫ ਇੰਡੀਆ [ਰਜਿ] ਦੇ ਸਹਿਯੋਗ ਸਦਕਾ ਮਨਜੀਤ ਸਿੰਘ ਗਤਕਾ ਮਾਸਟਰ ਸੀਨੀਅਰ ਵਾਈਸ ਪ੍ਰਧਾਨ ਸ਼੍ਰੋਮਣੀ ਗਤਕਾ ਫੈਡਰੇਸ਼ਨ ਅਤੇ ਪ੍ਰਧਾਨ ਮਨਜੀਤ ਸਿੰਘ ਟਾਡਾ ਦੀ ਦੇਖ ਰੇਖ ਹੇਠ ਗੁਰੂਦੁਆਰਾ ਪਾਰਕ ਘਣੂਪੁਰ ਖੰਡਵਾਲਾ ਵਿਖੇ ਕਰਵਾਇਆ ਗਿਆ, ਜਿਸ ਵਿੱਚ ਭਾਗ ਲੈਣ ਲਈ ਵੱਖ-ਵੱਖ ਜਿਲਿਆ ਤੋ ਵੱਡੀ ਗਿਣਤੀ ਵਿੱਚ ਗਤਕਾ ਟੀਮਾ ਨੇ ਭਾਗ ਲਿਆ ਤੇ ਆਪਣੀ ਕਲਾ ਦੇ ਜੋਹਰ ਵਿਖਾਏ। ਗਤਕਾ ਪ੍ਰਦਰਸ਼ਨ ਮੁਕਾਬਲਿਆ ਵਿੱਚੋ ਪਹਿਲਾ ਸਥਾਂਨ ਪੰਥ ਖਾਲਸਾ ਗਤਕਾ ਅਖਾੜਾ ਛੇਹਰਟਾ [ਅੰਮ੍ਰਿਤਸਰ] ਨੇ ਪ੍ਰਾਂਪਤ ਕੀਤਾ, ਅਕਾਲ ਅਖਾੜਾ ਇੰਟਰਨੈਸ਼ਨਲ ਨੂੰ ਦੁਸਰਾ ਸਥਾਨ ਤੇ ਤੀਸਰਾ ਸਥਾਨ ਅਮਰ ਖਾਲਸਾ ਗਤਕਾ ਅਖਾੜਾ ਅੰਮ੍ਰਿਤਸਰ ਨੇ ਪਾਂਪਤ ਕੀਤਾ, ਇਸੇ ਤਰਾਂ ਹੀ ਫਰੀ ਸੋਟੀ ਮੁਕਾਬਲੇ ਵਿੱਚੋ ਮੀਰੀ ਪੀਰੀ ਗਤਕਾ ਅਖਾੜਾ ਸਰਹਾਲੀ ਕਲਾ ਪਹਿਲੇ ਸਥਾਨ ਤੇ ਅਖਾੜਾ ਇੰਟਰਨੈਸ਼ਨਲ ਨੂੰ ਦੁਸਰਾ ਸਥਾਨ ਪ੍ਰਾਪਤ ਹੋਇਆ। ਇਸ ਮੋਕੇ ਵਿਸ਼ੇਸ਼ ਤੋਰ ਤੇ ਬਾਬਾ ਬਲਬੀਰ ਸਿੰਘ ਬੁੱਢਾ ਦਲ, ਬਾਬਾ ਤਰਲੋਕ ਸਿੰਘ ਤਰਨਾ ਦਲ ਵੀ ਹਾਜਰ ਹੋਏ ਤੇ ਜੇਤੁ ਟੀਮਾ ਨੂੰ ਸਨਮਾਨਿਤ ਕੀਤਾ। ਇਸ ਮੋਕੇ ਉਨਾਂ ਕਿਹਾ ਕਿ ਸਾਨੂੰ ਆਪਣੀ ਸਵੈ ਰੱਖਿਆ ਲਈ ਗਤਕਾ ਸਿੱਖਣਾ ਚਾਹੀਦਾ ਹੈ ਤੇ ਗੁਰੁ ਸਾਹਿਬ ਜੀ ਵੱਲੋ ਬਖਸ਼ੀ ਹੋਈ ਦਾਤ ਸਿੱਖ ਮਾਰਸ਼ਲ ਆਰਟ ਗਤਕਾ ਦੀ ਵਿੱਦਿਆ ਆਪਣੇ ਬੱਚਿਆ ਨੂੰ ਸਿਖਾਉਣ ਲਈ ਵੱਡੇ ਉਪਰਾਲੇ ਕਰਨੇ ਚਾਹੀਦੇ ਹਨ।
Punjab Post Daily Online Newspaper & Print Media