Tuesday, March 24, 2026

ਪੁਲਿਸ ਸ਼ਹੀਦੀ ਸ਼ਰਧਜ਼ਲੀ ਸਮਰੋਹ ਪੁਲਿਸ ਲਾਇਨ ਵਿੱਚ ਕੀਤਾ ਆਯੋਜਿਤ

ਸ਼ਰਧਜ਼ਲੀ ਸਮਰੋਹ ਮੌਕੇ ਦੀਆਂ ਤਸਵੀਰਾਂ : ਜਸਵਿੰਦਰ ਸਿੰਘ ਜੱਸੀ
ਸ਼ਰਧਜ਼ਲੀ ਸਮਰੋਹ ਮੌਕੇ ਦੀਆਂ ਤਸਵੀਰਾਂ : ਜਸਵਿੰਦਰ ਸਿੰਘ ਜੱਸੀ

ਬਠਿੰਡਾ, 21 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਹਰ ਸਾਲ 21 ਅਕਤੂਬਰ ਨੂੰ ਪੁਲਿਸ ਦੇ ਉਨ੍ਹਾਂ ਬਹਾਦਰ ਸ਼ਹੀਦਾਂ ਨੂੰ ਸ਼ਰਧਾਜਲੀ ਭੇਂਟ ਕਰਨ ਦੇ ਦਿਵਸ ਵਜੋ ਮਨਾਇਆ ਜਾਦਾ ਹੈ ਜਿੰਨ੍ਹਾਂ ਆਪਣੇ ਫਰਜਾ ਨੂੰ ਅੰਜਾਮ ਦਿੰਦਿਆ ਆਪਣੀਆ ਜਾਨਾ ਕੁਰਬਾਨ ਕੀਤੀਆ।ਇਹ ਇਤਿਹਾਸਕ ਦਿਵਸ ਸਾਨੂੰ ਦੇਸ਼ ਭਰ ਅੰਦਰ ਅਨੇਕ ਜਾਂਬਾਜ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਜਵਾਨਾਂ ਦੀਆ ਬੇਮਿਸਾਲ ਕੁਰਬਾਨੀਆ ਅਤੇ ਬਹਾਦਰੀ ਦੇ ਕਾਰਨਾਮਿਆ ਦੀ ਵੀ ਯਾਦ ਦੁਆਉਦੇ ਹਨ ਜਿੰਨਾਂ ਦੇਸ ਅਤੇ ਦੇਸ਼ ਵਾਸੀਆ ਨੂੰ ਅੰਦਰੂਨੀ ਅਤੇ ਬਾਹਰੀ ਹਮਲਿਆ ਤੋ ਬਚਾਉਣ ਲਈ ਆਪਣੇ ਪ੍ਰਾਣਾਂ ਦੀ ਕੁਰਬਾਨੀ ਦਿੱਤੀ । ਜਿਲਾ ਬਠਿੰਡਾ ਵਿਖੇ ਅੱਤਵਾਦ ਦੌਰਾਨ ਸ਼ਹੀਦ ਪੁਲਿਸ ਕਰਮਚਾਰੀਆ ਨੂੰ ਸ਼ਰਧਾਜਲੀ ਦੇਣ ਲਈ ਜਿਲ੍ਹਾ ਪੱਧਰੀ ਸ਼ਰਧਾਜਲੀ ਸਮਾਗਮ ਪੁਲਿਸ ਲਾਈਨ ਬਠਿੰਡਾ ਵਿਖੇ ਮਨਾਇਆ ਗਿਆ।ਜਿਸ ਵਿੱਚ ਮਾਨਯੋਗ ਡਿਪਟੀ ਕਮਿਸ਼ਨਰ ਬਠਿੰਡਾ,ਸੀਨੀਅਰ ਕਪਤਾਨ ਪੁਲਿਸ,ਵਿਜੀਲੈਂਸ ਬਠਿੰਡਾ,ਸਹਾਇਕ ਇੰਸਪੈਕਟਰ ਜਰਨਲ ਸੀ.ਆਈ.ਡੀ. ਯੂਨਿਟ ਬਠਿੰਡਾ ਸਮੇਤ ਸਮੂਹ ਸੰਬੰਧਤ ਅਫਸਰਾਨ, ਰਿਟਾਇਰਡ ਪੁਲਿਸ ਅਫਸਰ/ ਕ੍ਰਮਚਾਰੀ ਅਤੇ 46 ਸ਼ਹੀਦ ਪੁਲਿਸ ਅਫਸਰਾ ਦੇ ਪਰਿਵਾਰ ਹਾਜਰ ਹੋਏ।ਅਮਰ ਸਿੰਘ ਚਹਿਲ,ਆਈ.ਪੀ.ਐਸ. ਡਿਪਟੀ ਇੰਸਪੈਕਟਰ ਜਨਰਲ ਪੁਲਿਸ,ਬਠਿੰਡਾ ਰੇਂਜ ਬਠਿੰਡਾ ਨੇ ਆਪਣੇ ਸ਼ਰਧਾਜਲੀ ਭਾਸ਼ਣ ਵਿੱਚ ਕਿਹਾ ਕਿ ਪੰਜਾਬ ਪੁਲਿਸ ਦੇਸ ਦੀ ਸਭ  ਤੋ ਵੱਧ ਬਹਾਦਰ ਪੁਲਿਸ ਫੋਰਸਾ ਵਿਚੋ ਇੱਕ ਹੈ ਜਿਸਨੇ ਅਣਗਣਿਤ ਕੁਰਬਾਨੀਆ ਦੇ ਕੇ ਸੂਬੇ ਵਿਚ ਅਮਨ ਤੇ ਸ਼ਾਤੀ ਕਾਇਮ ਕੀਤੀ । ਉਹ ਪੰਜਾਬ ਪੁਲਿਸ ਦੇ ਸ਼ਹੀਦਾ ਨੂੰ ਉਨ੍ਹਾ ਦੀ ਬਹਾਦਰੀ ਲਈ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਸਮੂਹ ਪੁਲਿਸ ਕ੍ਰਮਚਾਰੀਆ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਫਰਜ ਨਿਭਾਉਦਿਆ, ਉਹਨਾਂ ਮਹਾਨ ਯੋਧਿਆ ਦੀਆ ਕੁਰਬਾਨੀਆ ਤੋ ਮਾਰਗ ਦਰਸਨ ਲੈਣ।ਇਸ ਤੋ ਬਾਅਦ ਮਾਨਯੋਗ ਡੀ.ਆਈ.ਜੀ. ਸਾਹਿਬ ਵੱਲੋ ਸ਼ਹੀਦ ਪਰਿਵਾਰਾ ਦੀਆ ਦੁੱਖ ਤਕਲੀਫਾ ਸੁਣੀਆ ਗਈਆ ਅਤੇ ਜਿਆਦਾਤਰ ਸ਼ਹੀਦ ਪਰਿਵਾਰਾ ਦੀਆ ਦੁੱਖ ਤਕਲੀਫਾ ਦਾ ਮੋਕਾ ਤੇ ਹੀ ਨਿਪਟਾਰਾ ਕੀਤਾ ਗਿਆ ਅਤੇ ਬਾਕੀ ਰਹਿੰਦੀਆ ਦੁੱਖ  ਤਕਲੀਫਾ ਦਾ ਨਿਪਟਾਰਾ ਕਰਨ ਲਈ ਸੀਨੀਅਰ ਅਧਿਕਾਰੀਆ ਨੂੰ ਲਿਖਕੇ ਭੇਜਣ ਦਾ ਭਰੋਸਾ ਦਿਵਾਇਆ ਗਿਆ ਅਤੇ ਸਹੀਦ ਪਰਿਵਾਰਾ ਨੂੰ ਕਿਹਾ ਕਿ ਉਹ ਉਹਨਾ ਦੇ ਫੈਮਲੀ ਮੈਂਬਰ ਹਨ,ਕਿਸੇ ਵੀ ਸਮੇ ਉਹ ਆਪਣੀਆ ਦੁੱਖ ਤਕਲੀਫਾ ਉਹਨਾ ਦੇ ਪੇਸ਼ ਹੋਕਰ ਦੱਸ ਸਕਦੇ ਹਨ ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply