Friday, September 20, 2024

ਖ਼ਾਲਸਾ ਕਾਲਜ ਦੀ ਬੀ.ਐਸ-ਸੀ ਐਗਰੀਕਲਚਰ ਨੂੰ ਪੰਜਾਬ ਸਟੇਟ ਕੌਂਸਲ ਐਗਰੀਕਲਚਰ ਐਜੂਕੇਸ਼ਨ ਵਲੋਂ ਮਾਨਤਾ

ਅੰਮ੍ਰਿਤਸਰ, 22 ਅਕਤੂਬਰ (ਖੁਰਮਣੀਆਂ) – ਖਾਲਸਾ ਕਾਲਜ ਨੇ ਵਿਸ਼ੇਸ਼ ਉਪਲਬੱਧੀ ਹਾਸਲ ਕਰਦਿਆਂ ਬੀ.ਐਸ.ਸੀ (ਖੇਤੀਬਾੜੀ) ਲਈ ਪੰਜਾਬ ਐਗਰੀਕਲਚਰ ਕੌਂਸਲ ਫ਼ਾਰ ਐਗਰੀਕਲਚਰ ਐਜ਼ੂਕੇਸ਼ਨ (ਪੀ.ਐਸ.ਸੀ.ਏ.ਈ) ਪੰਜਾਬ ਸਰਕਾਰ ਚੰਡੀਗੜ੍ਹ ਪਾਸੋਂ ਲਾਜ਼ਮੀ ਮਾਨਤਾ ਪ੍ਰਾਪਤ ਕੀਤੀ ਹੈ।ਖ਼ਾਲਸਾ ਕਾਲਜ ਪੰਜਾਬ ਦਾ ਅਜੇਹਾ ਨਾਮਵਰ ਕਾਲਜ ਹੈ, ਜਿਸ ਦੇ ਐਗਰੀਕਲਚਰ ਵਿਭਾਗ ਨੂੰ ‘ਪੰਜਾਬ ਸਟੇਟ ਕੌਂਸਲ ਫ਼ਾਰ ਐਗਰੀਕਲਚਰ ਐੈਜੂਕੇਸ਼ਨ’ ਵਲ੍ਹੋਂ ਮਾਨਤਾ ਮਿਲੀ ਹੈ। ਉਕਤ ਮਾਨਤਾ ਪ੍ਰਾਪਤ ਹੋਣ ’ਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਤਿਆਜੀਤ ਸਿੰਘ ਮਜੀਠੀਆ ਅਤੇ ਆਨਰੇਰੀ ਸਕੱਤਰ ਰਾਜਿੰਦਰ ਮੋਹਨ ਸਿੰਘ ਛੀਨਾ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਤੇ ਸਟਾਫ਼ ਨੂੰ ਮੁਬਾਰਕਬਾਦ ਦਿੱਤੀ ਹੈ।ਉਨ੍ਹਾਂ ਕਿਹਾ ਕਿ ਕਾਲਜ ਲਈ ਬਹੁਤ ਹੀ ਫ਼ਖਰ ਵਾਲੀ ਗੱਲ ਹੈ।
ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਇਸ ਮਾਨਤਾ ਲਈ (ਮੀਮੋ ਨੰ: ਨਿ.ਸ/ਵਿ.ਸ.ਖੇ/2020/586 ਮਿਤੀ 21-10-2020 ਮੁਤਾਬਕ) ਕਾਲਜ ਨੂੰ ਪ੍ਰਾਪਤ ਹੋ ਚੁੱਕਾ ਹੈ।ਪੰਜਾਬ ਵਿਚ ਖੇਤੀਬਾੜੀ ਵਿੱਦਿਆ ਸੰਬੰਧੀ ਪਿਛਲੇ ਸਮਿਆਂ ’ਚ ਕਾਫ਼ੀ ਖੱਲਰ ਪੈ ਚੁੱਕਾ ਸੀ।ਇਸ ਡਿਗਰੀ ਦੀ ਕੁਆਲਿਟੀ ਸੰਬੰਧੀ ਕਈ ਸਵਾਲ ਉਠਣੇ ਸ਼ੁਰੂ ਹੋ ਚੁੱਕੇ ਸਨ। ਕਿਉਂਕਿ ਬਹੁਤ ਸਾਰੇ ਕਾਲਜ ਐਗਰੀਕਲਚਰ ਐਜੂਕੇਸ਼ਨ ਸੰਬੰਧੀ ਬੁਨਿਆਦੀ ਸ਼ਰਤਾਂ ਹੀ ਪੂਰੀਆਂ ਨਹੀਂ ਕਰਦੇ ਹਨ। ਇਸ ਕਰਕੇ ਐਗਰੀਕਲਚਰ ਐਜੂਕੇਸ਼ਨ ਦੀ ਕੁਆਲਿਟੀ ਨੂੰ ਕਾਇਮ ਰੱਖਣ ਸੰਬੰਧੀ ਪਹਿਲਾ ਐਗਰੀਕਲਚਰ ਐਕਟ 2017 ਬਣਿਆ ਸੀ।ਇਸ ਉਪਰੰਤ ਪੰਜਾਬ ਸਰਕਾਰ ਵਲੋਂ ‘ਪੰਜਾਬ ਸਟੇਟ ਕੌਂਸਲ ਫ਼ਾਰ ਐਗਰੀਕਲਚਰ ਐਜੂਕੇਸ਼ਨ’ ਦੀ ਸਥਾਪਨਾ ਕੀਤੀ ਗਈ।ਉਨ੍ਹਾਂ ਕਿਹਾ ਕਿ ਨਾਲ ਅਜੇਹਾ ਕੌਂਸਲ ਦੇ ਪ੍ਰਧਾਨ ਮਜੀਠੀਆ ਤੇ ਆਨਰੇਰੀ ਸਕੱਤਰ ਛੀਨਾ ਦੀ ਦੂਰ-ਅੰਦੇਸ਼ੀ ਸਦਕਾ ਹੋ ਸਕਿਆ ਹੈ।
                ਉਨ੍ਹਾਂ ਕਿਹਾ ਕਿ ਇਸ ਕੌਂਸਲ ਨੇ ਪੰਜਾਬ ਦੇ ਵੱਖ-ਵੱਖ ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਐਗਰੀਕਲਚਰ ਐਜੂਕੇਸ਼ਨ ਸੰਬੰਧੀ ਨਿਰਧਾਰਿਤ ਮਾਪਦੰਡਾਂ ਨੂੰ ਪੂਰਾ ਕਰਨ ਲਈ ਕਾਫੀ ਸਮਾਂ ਦੇ ਕੇ ਰਿਪੋਰਟ ਮੰਗੀ ਸੀ। ਕਈ ਹੋਰ ਯੂਨੀਵਰਸਿਟੀਆਂ ਤੇ ਪੀ.ਟੀ.ਯੂ ਦੇ ਕਾਲਜਾਂ ਸਮੇਤ ਤਕਰੀਬਨ ਸਵਾ-ਸੌ ਕਾਲਜ਼ ਪਹਿਲੀ ਸਟੇਜ਼ ਵਿੱਚ ਹੀ ਐਗਰੀਕਲਚਰ ਐਜੂਕੇਸ਼ਨ ਦੇ ਮਿਆਰ ਨਾ ਪੂਰੇ ਕਰ ਸਕਣ ਦੇ ਘੇਰੇ ਵਿੱਚ ਆ ਗਏ ਸਨ।ਪੰਜਾਬ ਐਗਰੀਕਲਚਰ ਕੌਂਸਲ ਨੇ ‘ਇੰਡੀਅਨ ਕੌਂਸਲ ਆਫ਼ ਐਗਰੀਕਲਚਰ ਰਿਸਰਚ ਦਿੱਲੀ’ ਦੇ ਮਾਪਦੰਡ ਹੀ ਅਪਣਾਏ ਸਨ।ਇੰਨ੍ਹਾਂ ਮਾਪਦੰਡਾਂ ਅਨੁਸਾਰ ਬੀ.ਐਸ.ਸੀ ਐਗਰੀਕਲਚਰ (ਆਨਰਜ਼) ਦੀ ਡਿਗਰੀ ਦੇ 60 ਵਿਦਿਆਰਥੀਆਂ ਦੇ ਇਕ ਗਰੁ1ਪ ਨੂੰ 25 ਏਕੜ ਜ਼ਮੀਨ ਦੀ ਮਲਕੀਅਤ, ਹੋਰ ਲੋੜੀਂਦਾ ਲੈਬਾਂ ਦਾ ਸਾਜੋ-ਸਾਮਾਨ ਅਤੇ ਹਰ ਵਿਸ਼ੇ ਮੁਤਾਬਕ ਯੂ.ਜੀ.ਸੀ ਕੁਆਲੀਫਾਈਡ ਫ਼ੈਕਲਟੀ ਦੀ ਸ਼ਰਤ ਲਗਾਈ ਗਈ ਸੀ।ਅਜੇਹੀਆਂ ਸ਼ਰਤਾਂ ਪੂਰੀਆਂ ਕਰਨਾ ਬਹੁਤ ਸਾਰੇ ਕਾਲਜਾਂ ਦੇ ਵਸੋਂ ਬਾਹਰੀ ਗੱਲ ਸੀ।
                 ਉਨ੍ਹਾਂ ਕਿਹਾ ਕਿ ਕਾਲਜ ਦੇ ਐਗਰੀਕਲਚਰ ਵਿਭਾਗ ਦੇ ਵਿਦਿਆਰਥੀਆਂ ਲਈ 50 ਏਕੜ ਜ਼ਮੀਨ ਪ੍ਰੈਕਟੀਕਲਾਂ ਲਈ ਹੈ ਅਤੇ ਸੱਠ ਏਕੜ ਜ਼ਮੀਨ ਬਾਗਬਾਨੀ, ਨਰਸਰੀ ਤੇ ਆਰਗੈਨਿਕ ਫਾਰਮ ਅਧੀਨ ਹੈ।ਇਹ ਵੀ ਦੱਸਣਯੋਗ ਹੈ ਕਿ ਖ਼ਾਲਸਾ ਕਾਲਜ ਦਾ ਐਗਰੀਕਲਚਰ ਵਿਭਾਗ 1931 ਤੋਂ ਬੀ.ਐਸ.ਸੀ (ਆਨਰਜ਼) ਦੀ ਡਿਗਰੀ ਅਤੇ 1961 ਤੋਂ ਕੁੱਝ ਮਾਸਟਰ ਡਿਗਰੀਆਂ ਕਰਵਾ ਰਿਹਾ ਹੈ।ਇਹ ਸਾਂਝੇ ਪੰਜਾਬ (ਸੰਤਾਲੀ ਦੀ ਵੰਡ ਤੋਂ ਪਹਿਲਾ) ਦਾ ਆਪਣੇ ਸਮਿਆਂ ਦਾ ਇਕੋ-ਇਕ ਨਾਮਵਰ ਕਾਲਜ ਹੈ, ਜੋ ਐਗਰੀਕਲਚਰ ਦੀ ਪੜ੍ਹਾਈ ਕਰਵਾ ਰਿਹਾ ਹੈ।ਇਸ ਕਾਲਜ ਦੇ ਐਗਰੀਕਲਚਰ ਵਿਭਾਗ ਦਾ ਦੇਸ਼ ’ਚ ‘ਹਰਾ ਇਨਕਲਾਬ’ ਲਿਆਉਣ ਸੰਬੰਧੀ ਬਹੁਤ ਵੱਡਾ ਯੋਗਦਾਨ ਹੈ।ਇਸ ਵਿਭਾਗ ਸਦਕਾ ਹੀ ਪੰਜਾਬ ਦੀ ਕਿਰਸਾਨੀ ਦੀ ਦਸ਼ਾ ਅਤੇ ਦਿਸ਼ਾ ਬਦਲੀ ਹੈ।ਇਸ ਕਾਲਜ ਦੇ ਐਗਰੀਕਲਚਰ ਵਿਭਾਗ ਤੋਂ ਪੜ੍ਹਨ ਵਾਲੇ ਕਈ ਐਲੂਮਨੀ ਵਿਦਿਆਰਥੀਆਂ ਦਾ ਪੰਜਾਬ ਵਿਚ ਹੀ ਨਹੀਂ, ਪੂਰੇ ਦੇਸ਼ ਤੇ ਦੁਨੀਆਂ ਭਰ ਵਿਚ ਵੱਡਾ ਨਾਮ ਹੈ।
               ਡਾ. ਮਹਿਲ ਸਿੰਘ ਨੇ ਕਿਹਾ ਕਿ ‘ਪੰਜਾਬ ਸਟੇਟ ਕੌਂਸਲ ਫ਼ਾਰ ਐਗਰੀਕਲਚਰ ਐਜੂਕੇਸ਼ਨ’ ਦੀ ਨਿਰੀਖਣ ਕਮੇਟੀ ਵਲ੍ਹੋਂ ਦੋ ਸਾਲ ਦੇ ਵਕਫ਼ੇ ਅੰਦਰ ਸਮੇਂ-ਸਮੇਂ ਕੀਤੀ ਕਾਰਵਾਈ ਸੰਬੰਧੀ ਕਾਲਜ ਨੇ ਠੀਕ ਸਮੇਂ ਸਬੂਤਾਂ ਸਮੇਤ ਸੰਤੁਸ਼ਟੀਜਨਕ ਜਵਾਬ ਦਿੱਤੇ ਸਨ।ਇਸ ਸੰਬੰਧੀ ਨਿਰੀਖਣ ਕਮੇਟੀ ਦੀਆਂ ਲਗਾਤਾਰ ਕਈ ਮੀਟਿੰਗਾਂ ਹੋਈਆਂ ਹਨ ਅਤੇ ਕਮੇਟੀ ਨੇ ਆਪਣੀ ਸੂਖ਼ਮ ਘੋਖ ਤਹਿਤ ਆਪਣੀਆਂ ਸ਼ਰਤਾਂ ਨੂੰ 100 ਫੀਸਦ ਇੰਨ-ਬਿੰਨ ਲਾਗੂ ਕਰਵਾਇਆ ਹੈ। ਹੁਣ ਇਸ ਕੌਂਸਲ ਨੇ ਅੰਤਿਮ ਕਾਰਵਾਈ ਕਰਦਿਆਂ ਹੋਇਆ ਕਾਲਜ ਦੇ ਐਗਰੀਕਲਚਰ ਵਿਭਾਗ ਸੰਬੰਧੀ ਹਰ ਪੱਖ ਤੋਂ ਸੰਤੁਸ਼ਟੀ ਜ਼ਾਹਿਰ ਕਰਦਿਆਂ ਹੋਇਆ ਮਾਨਤਾ ਦਿੱਤੀ ਹੈ।ਇਹ ਕਾਲਜ ਦੀ ਮੈਨੇਜਿੰਗ ਕਮੇਟੀ, ਪ੍ਰਿੰਸੀਪਲ, ਸਟਾਫ਼ ਤੇ ਇਥੋਂ ਦੇ ਵਿਦਿਆਰਥੀਆਂ ਲਈ ਬਹੁਤ ਵੱਡੇ ਮਾਣ ਦੀ ਗੱਲ ਹੈ।
                 ਇਹ ਵੀ ਜ਼ਿਕਰਯੋਗ ਹੈ ਕਿ ਜਦੋਂ ਚਾਰ-ਚੁਫ਼ੇਰੇ ਉਚ-ਵਿਦਿਆ ਦੇ ਖੇਤਰ ਵਿਚ ਦਿਨੋ-ਦਿਨ ਪਸਰ ਰਹੀ ਦੁਕਾਨਦਾਰੀ ਦਾ ਬੋਲਬਾਲਾ ਹੋ ਰਿਹਾ ਹੈ ਤਾਂ ਅਜੇਹੀ ਵਿਦਿਅਕ ਹਨ੍ਹੇਰ-ਗਰਦੀ ਵੀ ਕਾਲਜ ਨੇ ਆਪਣਾ ਉਚ-ਕੁਆਲਿਟੀ ਵਿਦਿਅਕ ਮਿਆਰ ਕਾਇਮ ਰੱਖਿਆ ਹੋਇਆ ਹੈ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …