ਬਟਾਲਾ, 22 ਅਕਤੂਬਰ (ਨਰਿੰਦਰ ਬਰਨਾਲ) – ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜ ਗੁਰਦਾਸਪੁਰ ਵਿਖੇ ਪ੍ਰਿੰਸੀਪਲ ਸ੍ਰੀ ਮਤੀ ਜਸਬੀਰ ਕੋਰ ਦੀ ਅਗਵਾਈ ਹੇਠ ਸਕੂਲ ਵਿਖੇ ਰੰਗੋਲੀ ਮੁਕਾਬਲੇ ਕਰਵਾਏ ਗਏ।ਸਕੂਲ ਵਿਖੇ ਬਣਾਏ ਹਾਊਸ ਸਾਹਿਬਜਾਦਾ ਅਜੀਤ ਸਿੰਘ ਗਰੁੱਪ ਵੱਲੋ ਰੰਗੋਲੀ ਮੁਕਾਬਲਿਆਂ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਪ੍ਰਿੰਸੀਪਲ ਮੈਡਮ ਜਸਬੀਰ ਕੌਰ ਵੱਲੋ ਸਕੂਲ ਦੇ ਵਿਦਿਆਰਥੀਆਂ ਤੇ ਸਟਾਫ ਮੈਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਦੀਵਾਲੀ ਦਾ ਤਿਉਹਾਰ ਪਿਆਰ ਦੀ ਭਾਵਨਾ ਨਾਲ ਮਨਾਊਣਾਂ ਚਾਹੀਦਾ ਹੈ।ਇਸ ਮੋਕੇ ਵਿਦਿਆਰਥੀਆਂ ਨੂੰ ਪਟਾਕੇ ਨਾ ਚਲਾਉਣ ਵਾਸਤੇ ਪ੍ਰੇਰਤ ਕੀਤਾ ਤੇ ਵਾਤਾਵਰਨ ਨੂੰ ਬਚਾਊਣ ਵਾਸਲੇ ਪ੍ਰਦੂਸਨ ਰਹਿਤ ਦੀਵਾਲੀ ਮਨਾਊਨ ਵਾਸਤੇ ਕਿਹਾ। ਇਸ ਮੌਕੇ ਸਾਹਿਬਜਾਦ ਅਜੀਤ ਸਿਘ ਹਾਊਸ ਇੰਚਾਰਜ ਸੁਖਬੀਰ ਕੌਰ, ਸਤਿੰਦਰ ਬਾਲਾ ਹਿੰਦੀ ਮਿਸਟ੍ਰੈਸ, ਮਨਪ੍ਰੀਤ ਕੌਰ, ਨਰੇਸ਼ ਕੁਮਾਰੀ, ਨਰਿੰਦਰ ਸਿਘ ਬਿਸਟ, ਵਨੀਤਾ ਠੁਕਰਾਲ ਆਦਿ ਸਟਾਫ ਮੈਬਰ ਹਾਜਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …