Wednesday, September 30, 2026

1 ਤੋਂ 7 ਨਵੰਬਰ 2020 ਤੱਕ ਜਾਗਰੂਕ ਹਫਤੇ ਦੇ ਸਬੰਧ ‘ਚ ‘ਨੋ ਤੰਬਾਕੂ’ ਦਿਵਸ ਮਨਾਇਆ

ਪਠਾਨਕੋਟ, 4 ਨਵੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ ਆਦੇਸ਼ਾਂ ਅਤੇ ਸਿਵਲ ਸਰਜਨ ਪਠਾਨਕੋਟ ਡਾ. ਜੁਗਲ ਕਿਸ਼ੋਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੰਬਾਕੂ ਕੰਟਰੋਲ ਐਕਟ 2003 ਰਾਹੀਂ 1 ਤੋਂ 7 ਨਵੰਬਰ 2020 ਤੱਕ ਤੰਬਾਕੂ ਰੋਕਥਾਮ ਪ੍ਰੋਗਰਾਮ ਤਹਿਤ ‘ਨੋ ਤੰਬਾਕੂ’ ਦਿਵਸ ਮਨਾਇਆ ਗਿਆ।
ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਨੇ ਕਿਹਾ ਕਿ ਪੰਜਾਬ ਵਿੱਚ ਵਧ ਰਿਹਾ ਤੰਬਾਕੂ ਦਾ ਨਸ਼ਾ ਬਹੁਤ ਚਿੰਤਾ ਦਾ ਵਿਸ਼ਾ ਹੈ।ਭਾਰੀ ਗਿਣਤੀ ‘ਚ ਨੌਜਵਾਨ ਤੇ ਛੋਟੀ ਉਮਰ ਦੀ ਪੀੜੀ ਦਾ ਰੁਝਾਨ ਇਸ ਵੱਲ ਵਧ ਰਿਹਾ ਹੈ।ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸਰਕਾਰ, ਸਿਹਤ ਵਿਭਾਗ ਅਤੇ ਕਈ ਹੋਰ ਸੰਸਥਾਵਾਂ ਵਿਸ਼ੇਸ ਉਪਰਾਲੇ ਕਰ ਰਹੀਆਂ ਹਨ।
                 ਉਹਨਾਂ ਕਿਹਾ ਪਿੰਡਾਂ ਅਤੇ ਸ਼ਹਿਰਾਂ ਵਿੱਚ ਬਹੁਤ ਸਾਰੀਆਂ ਅਜਿਹੀਆਂ ਸੰਸਥਾਵਾਂ ਹਨ, ਜੋ ਤੰਬਾਕੂ ਤੋਂ ਮੁਕਤੀ ਲਈ ਜਾਗਰੂਕ ਕਰਨ ਦੀ ਕੋਸ਼ਿਸ ਕਰ ਰਹੀਆਂ ਹਨ।ਸਿਹਤ ਵਿਭਾਗ ਦੀਆਂ ਟੀਮਾਂ ਜਿਲ੍ਹੇ ਨੂੰ ਤੰਬਾਕੂ ਤੋਂ ਨਿਜ਼ਾਤ ਦਿਵਾਉਣ ਲਈ ਯਤਨਸ਼ੀਲ ਹਨ।ਜਿਸ ਅਧੀਨ ਦੁਕਾਨਾਂ ਵਲੋਂ ਤੰਬਾਕੂ ਆਦਿ ਦੇ ਇਸ਼ਤਿਹਾਰ ਲਾਉਣ ‘ਤੇ ਰੋਕ ਲਾਈ ਗਈ ਹੈ। ਜਨਤਕ ਥਾਵਾਂ ਤੇ ਤੰਬਾਕੂ ਸੇਵਨ ਕਰਨ ਦੀ ਮਨਾਹੀ ਕੀਤੀ ਗਈ ਹੈ ਅਤੇ ਜਨਤਕ ਥਾਵਾਂ ‘ਤੇ ਤੰਬਾਕੂ ਦਾ ਸੇਵਨ ਕਰਨ ਵਾਲੇ ਵਿਅਕਤੀਆਂ ਦੇ ਚਲਾਨ ਕਰਕੇ ਜੁਰਮਾਨਾ ਵਸੂਲਿਆ ਜਾ ਰਿਹਾ ਹੈ।ਡਾ. ਅਸ਼ੋਕ ਢਿੱਲੋ ਨੇ ਤੰਬਾਕੂ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ।ਹੈਲਥ ਇੰਸਪੈਕਟਰ ਅਵਿਨਾਸ ਨੇ ਕਿਹਾ ਕਿ ਉਹਨਾਂ ਦੀਆਂ ਟੀਮਾਂ ਲੋਕਾਂ ਦੀ ਸੇਵਾ ‘ਚ ਹਰ ਸਮੇਂ ਹਾਜ਼ਰ ਹਨ।
                  ਇਸ ਮੌਕੇ ਤੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਸਰਪਾਲ, ਡਾ. ਨਿਸ਼ਾ ਪ੍ਰੋਗਰਾਮ ਅਫਸਰ, ਡਾ. ਮੁਕਤਾ, ਹੈਲਥ ਇੰਸਪੈਕਟਰ ਅਨੋਖ ਲਾਲ ਅਤੇ ਜਿਲ੍ਹਾ ਮਾਸ ਮੀਡੀਆ ਵਿੰਗ ਤੋਂ ਸ੍ਰੀਮਤੀ ਵਿਜੈ ਠਾਕੁਰ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …