Sunday, April 5, 2026

14 ਪੰਜਾਬ (ਨਾਭਾ ਅਕਾਲ) ਦੇ ਸੇਵਾਮੁਕਤ ਸੈਨਿਕਾਂ ਨੇ ਮਨਾਇਆ 263ਵਾਂ ਸਥਾਪਨਾ ਦਿਵਸ

ਵਿਸ਼ਵ ਯੁੱਧਾਂ ਅਤੇ 1965-71 ਦੀਆਂ ਭਾਰਤ-ਪਾਕਿ ਜੰਗਾਂ ਵਿਚ ਰਿਹਾ ਹੈ ਅਹਿਮ ਯੋਗਦਾਨ
ਅੰਮ੍ਰਿਤਸਰ, 4 ਨਵੰਬਰ (ਸੰਧੂ) – 24 ਅਕਤੂਬਰ 1757 ਨੂੰ ਨਾਭਾ ਰਿਆਸਤ ਦੇ ਰਾਜਾ ਚੋਧਰੀ ਹਮੀਰ ਸਿੰਘ ਵੱਲੋਂ ਖੜ੍ਹੀ ਕੀਤੀ ਗਈ 14 ਪੰਜਾਬ (ਨਾਭਾ ਅਕਾਲ) ਮਾਝਾ ਜੌਨ ਦੇ ਸੇਵਾਮੁਕਤ ਅਧਿਕਾਰੀਆਂ ਅਤੇ ਸੈਨਿਕਾਂ ਦੇ ਵੱਲੋਂ ਪੂਰੇ ਉਤਸ਼ਾਹ ਨਾਲ ਮਿਲ-ਜੁਲ ਕੇ ਪਲਟਨ ਦਾ 263ਵਾਂ ਸਥਾਪਨਾ ਦਿਵਸ ਮਨਾਇਆ ਗਿਆ।ਜਿਸ ਵਿੱਚ ਕੈਪਟਨ ਕਰਮ ਸਿੰਘ ਅਤੇ ਕੈਪਟਨ ਪ੍ਰਗਟ ਸਿੰਘ ਮੁੱਖ ਮਹਿਮਾਨ ਵਜੋਂ ਸ਼ਮਿਲ ਹੋਏ।
                   ਸਭ ਤੋਂ ਪਹਿਲਾਂ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ।ਮੁੱਖ ਮਹਿਮਾਨਾਂ ਨੇ ਪਲਟਨ ਦੇ ਸੰਖੇਪ ਇਤਿਹਾਸ ਬਾਰੇ ਦੱਸਿਆ ਅਤੇ ਅਕਾਲ ਸਹਾਏ ਦੇ ਨਾਅਰਿਆਂ ਨਾਲ ਮਨੋਰਜ਼ਕਦੇ ਪ੍ਰੋਗਰਾਮ ਦੀ ਸ਼ੁਰੁਆਤ ਕੀਤੀ ਗਈ।ਸਭਿਆਚਾਰਕ ਪ੍ਰੋਗਰਾਮ ਵਿੱਚ ਭਗਵਾਨ ਸਿੰਘ ਵਲੋਂ ਗਾਏ ਗੀਤਾਂ ਨੇ ਦਰਸ਼ਕਾਂ ਦੀ ਵਾਹ-ਵਾਹ ਲੁੱਟੀ।14 ਪੰਜਾਬ (ਨਾਭਾ ਅਕਾਲ) ਇਸ ਪਲਟਨ ਦਾ ਇਤਿਹਾਸ ਤੇ ਰੌਸ਼ਨੀ ਪਾਉਂਦਿਆਂ ਆਨਰੇਰੀ ਕੈਪਟਨ ਸਾਹਿਬ ਸਿੰਘ ਨੇ ਦੱਸਿਆ ਕਿ ਪਲਟਨ ਦਾ ਇਤਿਹਾਸ ਬਹੁਤ ਪ੍ਰਾਪਤੀਆਂ ਭਰਿਆ ਹੈ।ਇਸ ਨੇ ਵਿਸ਼ਵ ਯੁੱਧਾਂ ਵਿੱਚ ਵੀ ਆਪਣੀਆਂ ਕਾਰਗੁਜਾਰੀਆਂ ਦਾ ਵਿਦੇਸ਼ੀ ਧਰਤੀ ‘ਤੇ ਲੋਹਾ ਮੰਨਵਾਇਆ।1965 ਅਤੇ 1971 ਦੀ ਭਾਰਤ-ਪਾਕਿ ਯੁੱਧ ਵਿੱਚ ਵੀ ਬਹੁਤ ਹੀ ਸ਼ਲਾਘਾਯੋਗ ਕੰਮ ਕਰਕੇ ਭਾਰਤੀ ਸੈਨਾ ਦਾ ਨਾਮ ਉਚਾ ਕੀਤਾ।ਇਸ ਦੌਰਾਨ ਸੱਤ ਐਕਸ ਸਾਇੰਸ ਸੈਨਾ ਦੇ ਅਧਿਕਾਰੀਆਂ ਤੇ ਸੈਨਿਕਾਂ ਨੇ ਵੀ ਆਪੋ ਆਪਣੀਆਂ ਪੁਰਾਣੀਆਂ ਯਾਦਾਂ ਅਤੇ ਤਜ਼ਰਬੇ ਸਾਂਝੇ ਕੀਤੇ।
                    ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਪਟਨ ਜੌਗਿੰਦਰ ਸਿੰਘ, ਕੈਪਟਨ ਸ਼ਾਹ ਸਿੰਘ, ਕੈਪਟਨ ਪ੍ਰਤਾਪ ਸਿੰਘ, ਕੈਪਟਨ ਕਰਨੈਲ਼ ਸਿੰਘ ਕੈਪਟਨ ਕੁਲਦੀਪ ਸਿੰਘ, ਕੈਪਟਨ ਮਨਿੰਦਰਜੀਤ ਸਿੰਘ ਕੈਪਟਨ ਸਾਹਿਬ ਸਿੰਘ ਅਤੇ ਹੋਰ ਸਾਬਕਾ ਸੈਨਿਕ ਵੱਡੀ ਗਿਣਤੀ ਮੌਜੂਦ ਸਨ।14 ਪੰਜਾਬ (ਨਾਭਾ ਅਕਾਲ) ਦੇ ਕਮਾਡਿੰਗ ਅਫਸਰ ਸਾਹਿਬ ਵਲੋਂ ਵੀ ਸਥਾਪਨਾ ਦਿਵਸ ਲਈ ਸਪੈਸ਼ਲ ਤੋਹਫਾ ਭੇਜਿਆ ਗਿਆ। ਜਿਸ ਨਾਲ ਸਾਬਕਾ ਸੈਨਿਕਾਂ ਦਾ ਹੋਰ ਵੀ ਉਤਸ਼ਾਹ ਵਿੱਚ ਵਾਧਾ ਹੋਇਆ। ਕੈਪਟਨ ਕਰਮ ਸਿੰਘ ਸਟੇਜ ਸੈਕਟਰੀ ਨੇ ਬਹੁਤੇ ਹੀ ਸੰਚਾਰੂ ਰੂਪਾ ਨਾਲ ਸਟੇਜ ਦੀ ਡਿਊਟੀ ਨਿਭਾਈ ਅਤੇ ਮੈਨਜਮੈਨਟ ਟੀਮਾਂ, ਕੈਪਟਨ ਸਾਹਿਬ ਸਿੰਘ, ਦਲਜੀਤ ਸਿੰਘ, ਸੁਖਚੈਨ ਸਿੰਘ, ਗੁਰਪ੍ਰੀਤ ਸਿੰਘ ਮੁਹਾਵਾ, ਕੰਵਲਜੀਤ ਸਿੰਘ ਰੰਧਾਵਾ ਅਤੇ ਸੁਖਦੇਵ ਸਿੰਘ ਚਾਚਾ ਦਾ ਖਾਸ ਧੰਨਵਾਦ ਕੀਤਾ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …