Tuesday, June 23, 2026

ਅੰਮ੍ਰਿਤਸਰ ਗਰੁੱਪ ਆਫ ਕਾਲਜਿਜ਼ ਨੂੰ ਸਭ ਤੋਂ ਵੱਧ ਪਲੇਸਮੈਂਟ ਐਵਾਰਡ ਨਾਲ ਨਿਵਾਜ਼ਿਆ

ਜੰਡਿਆਲਾ ਗੁਰੂ, 7 ਨਵੰਬਰ (ਹਰਿੰਦਰਪਾਲ ਸਿੰਘ) – ਏ.ਜੀ.ਸੀ ਮਾਨਾਂਵਾਲਾ ਵਿਖੇ ਰਾਕੇਸ਼ ਜੇਤਲੀ ਡੀਨ ਟਰੇਨਿੰਗ ਅਤੇ ਪਲੇਸਮੈਂਟਸ ਆਫ ਅੰਮ੍ਰਿਸਤਰ ਗਰੁੱਪ ਆਫ ਕਾਲਜਿਜ਼ ਨੂੰ ਸ਼ਾਨਦਾਰ ਸਿਖਲਾਈ ਅਤੇ ਪਲੇਸਮੈਂਟ ਅਫਸਰ ਵਜੋਂ ”ਗੋਲਡਨ ਏ.ਆਈ.ਐਮ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ।ਇਹ ਪੁਰਸਕਾਰ ਕਾਲਜ ਦੇ ਪਲੇਸਮੈਂਟ, ਕੰਪਨੀ ਦੇ ਐਚ.ਆਰ ਵਲੋਂ ਦਿੱਤੇ ਵਿਸ਼ਲੇਸ਼ਣ ਅਤੇ ਨਵੀਂ ਕੰਪਨੀ ਨਾਲ ਜੋੜਨ ‘ਤੇ ਅਧਾਰਿਤ ਹੈ।ਇਹ ਪੁਰਸਕਾਰ ਏ.ਜੀ.ਸੀ ਸਮੇਤ ਭਾਰਤ ਦੇ ਚੋਟੀ ਦੇ 20 ਪਲੇਸਮੈਂਟ ਅਫਸਰਾਂ ਨੂੰ ਦਿੱਤਾ ਗਿਆ ਹੈ।ਗੋਲਡਨ ਏ.ਆਈ.ਐਮ ਐਵਾਰਡਜ਼ ਦਾ ਸੰਕਲਪ ਫੈਡਰੇਸ਼ਨ ਆਫ ਕੁਆਲਟੀ ਐਜੂਕੇਸ਼ਨ ਕਾਊਂਸਲ ਵਲੋਂ ਕੀਤਾ ਗਿਆ ਸੀ।ਏ.ਜੀ.ਸੀ ਲਈ ਸਫਲਤਾ ਪੂਰਵਕ ਨਵੇਂ ਸਹਿਕਾਰਤਾ ਵੀ ਪ੍ਰਦਾਨ ਕੀਤੇ।ਏ.ਜੀ.ਸੀ ਦਾ ਨਾਅਰਾ ਰਾਈਟ ਪਲੇਸ ਪਾਰ ਬ੍ਰਾਈਟ ਕੈਰੀਅਰ ਸਾਰੇ ਆਦਰਸ਼ਵਾਦ ਦੀ ਗੱਲ ਕਰਦੇ ਹਨ।ਹੁਣ ਤਕ 5880 ਵਿਦਿਆਰਥੀਆਂ ਨੂੰ 282 ਤੋਂ ਵੱਧ ਕੰਪਨੀਆਂ ਵਿੱਚ ਰੱਖਿਆ ਗਿਆ।ਏ.ਜੀ.ਸੀ ਆਪਣੇ ਵਿਦਿਆਰਥੀਆਂ ਨੂੰ ਟੀ.ਸੀ.ਐਸ, ਇੰਫੋਸਿਸ ਕੇਪ ਜਾਮਿਨੀ ਵਰਗੀਆਂ ਕੰਪਨੀਆਂ ਵਿੱਚ ਆਨਲਾਈਨ ਪਲੇਸਮੈਂਟ ਡਰਾਇਵ ਦੇ ਜਰੀਏ ਰੱਖਣਯੋਗ ਹੈ।ਏ.ਜੀ.ਸੀ ਚੇਅਰਮੈਨ ਨੇ ਗੂਗਲ, ਐਮਾਜ਼ਾਨ, ਇਨਫੋਸਿਸ, ਟੀ.ਸੀ.ਐਸ, ਅਡੋਬ, ਡੈਲ, ਐਲ ਐਂਡ ਟੀ, ਬੀਜੁ, ਕਤਰ ਏਅਰਵੇਜ਼ ਅਤੇ ਹੋਰ ਕੰਪਨੀਆਂ ਵਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।
                   ਚੇਅਰਮੈਨ ਅਮਿਤ ਸ਼ਰਮਾ, ਡਾ. ਵੀ.ਕੇ ਬੰਗਾ, ਡਾਇਰੈਕਟਰ ਰਜਨੀਸ਼ ਆਦਿ ਨੇ ਰਾਕੇਸ਼ ਜੇਤਲੀ ਨੂੰ ਸਨਮਾਨਿਤ ਕਰਦਿਆਂ ਵਧਾਈ ਦਿੱਤੀ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …