Monday, June 1, 2026

ਮਹਾਤਮਾ ਗਾਂਧੀ ਦੇ 150ਵੇਂ ਜਨਮ ਦਿਨ ਨੂੰ ਸਮਰਪਿਤ ਵਿਸ਼ੇਸ਼ ਭਾਸ਼ਣ ਦਾ ਆਯੋਜਨ

ਅੰਮ੍ਰਿਤਸਰ, 7 ਨਵੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵੱਲੋਂ ਪੰਜਾਬ ਸਰਕਾਰ ਅਤੇ ਵਾਈਸ ਚਾਂਸਲਰ ਪ੍ਰੋਫੈਸਰ ਜਸਪਾਲ ਸਿੰਘ ਸੰਧੂ ਦੇ ਵਿਸ਼ੇਸ਼ ਉਦਮ ਸਦਕਾ ਮਹਾਤਮਾ ਗਾਂਧੀ ਦੇ 150ਵੇਂ ਜਨਮ ਦਿਨ ਦੇ ਸਬੰਧ ਵਿਚ ਮਹਾਤਮਾ ਗਾਂਧੀ ਦੇ ਜੀਵਨ ਅਤੇ ਕਾਰਜ ਵਿਸ਼ੇ `ਤੇ ਇਕ ਆਨਲਾਈਨ ਭਾਸ਼ਣ ਦਾ ਆਯੋਜਨ ਕੀਤਾ। ਇਸ ਮੌਕੇ ਵੱਖ ਵੱਖ ਅਦਾਰਿਆਂ ਦੇ ਵਿਦਵਾਨਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ।
                 ਇਤਿਹਾਸ ਵਿਭਾਗ ਦੇ ਮੁਖੀ ਪ੍ਰੋ. ਅਮਨਦੀਪ ਬੱਲ ਨੇ ਕਿਹਾ ਕਿ ਅਜ਼ਾਦੀ ਲਈ ਮਹਾਤਮਾ ਗਾਂਧੀ ਨੇ ਵੱਖ-ਵੱਖ ਜਾਤੀਆਂ, ਧਰਮਾਂ, ਫਿਰਕਿਆਂ ਅਤੇ ਵਰਗਾਂ ਦੇ ਲੋਕਾਂ ਨੂੰ ਨਾਲ ਲੈ ਕੇ ਵਿਸ਼ਵ ਦੀ ਵੱਡੀ ਲੋਕ ਲਹਿਰ ਦੀ ਅਗਵਾਈ ਕੀਤੀ ਅਤੇ ਉਨ੍ਹਾਂ ਨੇ ਜਿੱਤ ਹਾਰ ਦੀ ਮਾਨਸਿਕਤਾ ਨੂੰ ਪਾਸੇ ਰੱਖ ਵਿਵਾਦ ਨੂੰ ਸੁਲਝਾਉਣ ਦੀ ਇਕ ਵਿਧੀ ਦਿੱਤੀ।
                   ਇਤਿਹਾਸ ਵਿਭਾਗ ਦੇ ਸਾਬਕਾ ਪ੍ਰੋਫੈਸਰ ਡਾ. ਹਰੀਸ਼ ਚੰਦਰ ਸ਼ਰਮਾ ਨੇ ਰਚਨਾ ਹਿੰਦ ਸਵਰਾਜ ਰਾਹੀਂ ਮਹਾਤਮਾ ਗਾਂਧੀ ਦੇ ਜੀਵਨ ਨੂੰ ਸਮਝਣ ਦੇ ਨੁਕਤੇ ਬਾਰੇ ਬੋਲਦਿਆਂ ਕਿਹਾ ਕਿ ਮਹਾਤਮਾ ਗਾਂਧੀ ਦੀ ਤਬਦੀਲੀ ਲਹਿਰ ਉਦੋਂ ਆਈ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਨਟਲ ਅਸੈਂਬਲੀ ਭਾਰਤੀਆਂ ਨੂੰ ਅਹੁਦੇ ਤੋਂ ਹਟਾਉਣ ਜਾ ਰਹੀ ਹੈ।ਉਸ ਸਮੇਂ ਤੋਂ ਬਾਅਦ, ਉਹ ਪਹਿਲਾਂ ਇੱਕ ਭਾਰਤੀ ਸਨ ਅਤੇ ਉਨ੍ਹਾਂ ਦੀਆਂ ਹੋਰ ਸਾਰੀਆਂ ਪਹਿਚਾਣਾਂ ਜਿਵੇਂ ਹਿੰਦੂ, ਗੁਜਰਾਤੀ ਜਾਂ ਹੋਰ ਕੁਝ ਵੀ ਦੂਜਾ ਦਰਜਾ ਰਖਦੀਆਂ ਸਨ।ਮਹਾਤਮਾਂ ਗਾਂਧੀ ਦੀ ਰਚਨਾ `ਹਿੰਦ ਸਵਰਾਜ` ਦਸ ਦਿਨਾਂ ਵਿਚ ਸਮੁੰਦਰੀ ਜਹਾਜ਼ ਵਿਚ ਲਿਖੀ ਰਚਨਾ ਹੈ, ਜਦੋਂ ਉਹ ਇੰਗਲੈਂਡ ਤੋਂ 1909 `ਚ ਡਰਬਿਨ ਵਾਪਸ ਪਰਤ ਰਹੇ ਸਨ।ਪ੍ਰੋ. ਸ਼ਰਮਾ ਨੇ ਕਿਹਾ ਕਿ ਹਿੰਦ ਸਵਰਾਜ ਮਹਾਤਮਾ ਗਾਂਧੀ ਦਾ ਵਡਮੁੱਲਾ ਕਾਰਜ ਹੈ ਅਤੇ ਉਨ੍ਹਾਂ ਦੇ ਬਾਅਦ ਦੇ ਵਿਚਾਰ ਇਥੋਂ ਹੀ ਪ੍ਰਵਾਹਤ ਹੁੰਦੇ ਹਨ।
                     ਇਸ ਮੌਕੇ ਪ੍ਰਸ਼ਨ ਉਤਰ ਸੈਸ਼ਨ ਡਾ. ਸ਼ਿਫਾਲੀ ਚੌਹਾਨ ਨੇ ਸੰਚਾਲਿਤ ਕੀਤਾ ਅਤੇ ਡਾ. ਹਰਨੀਤ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ।

Check Also

ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …