
ਬਠਿੰਡਾ, 24 ਅਕਤੂਬਰ (ਜਸਵਿੰਦਰ ਸਿੰਘ ਸੱਗੂ/ਅਵਤਾਰ ਸਿੰਘ ਕੈਂਥ) – ਸਥਾਨਕ ਗੁਰਦੁਆਰਾ ਸ਼ਹੀਦ ਭਾਈ ਮਤੀ ਦਾਸ ਨਗਰ ਦੀ ਗੁਰੂ ਅਮਰਦਾਸ ਸਮਾਜ ਸੇਵਾ ਸੰਸਥਾ ਜੋ ‘ਸੇਵਕ ਕੋ ਸੇਵਾ ਬਨਿ ਆਈ’ ਦੇ ਮਹਾਂਵਾਕ ਅਨੁਸਾਰ ਅੱਜ ਤੋਂ ਠੀਕ ਸਾਢੇ ਗਿਆਰਾਂ ਬਾਰਾਂ ਸਾਲਾਂ ਤੋਂ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਵਿਖੇ ਮਰੀਜ਼ਾਂ ਲਈ ਲੰਗਰ ਦੀ ਸੇਵਾ ਕਰ ਰਹੀ ਹੈ ਵੱਲੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ‘ਬੰਦੀ ਛੋਡ ਦਿਵਸ’ ਅਤੇ ‘ਦੀਵਾਲੀ ‘ਦੇ ਸ਼ੁਭ ਦਿਨ ਮੌਕੇ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਅਤੇ ਚਿਲਡਰਨ ਹਸਪਤਾਲ ਬਠਿੰਡਾ ਵਿਖੇ ਫਲ ਅਤੇ ਗੁਰੂ ਕਾ ਲੰਗਰ,ਦਲੀਆਂ ਨਾਲ ਮਰੀਜ਼ਾਂ ਦੀ ਸੇਵਾ ਕੀਤੀ। ਇਥੇ ਜ਼ਿਕਰਯੋਗ ਹੈ ਕਿ ਇਸ ਸੰਸਥਾਂ ਵੱਲੋਂ ਹਰ ਰੋਜ਼ ਸ਼ਾਮ ਦੇ ਸਮੇਂ ਪਿਛਲੇ ਕਈ ਸਾਲਾਂ ਤੋਂ ਮਰੀਜ਼ਾਂ ਲਈ ਲੰਗਰ ਵਰਤਾਇਆ ਜਾਂਦਾ ਹੈ।ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਿਕਰਮ ਸਿੰਘ ਧਿੰਗੜ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਜਿੰਨ੍ਹਾਂ ਦੀ ਸਹਾਇਤਾ ਨਾਲ ਇਹ ਸੰਸਥਾਂ ਲੰਗਰ ਦੀ ਸੇਵਾ ਕਰਨ ਵਾਲੇ ਸਾਰੇ ਦਾਨੀ ਸੱਜਨਾਂ ਅਤੇ ਜੋ ਬਹੁਤ ਹੀ ਤਨਦੇਹੀ ਨਾਲ ਨਿਤਾਂਪ੍ਰਤੀ ਸੇਵਾ ਕਰਕੇ ਲੋੜਵੰਦਾਂ ਦੀ ਸਹਾਇਤਾ ਕਰ ਰਹੇ ਹਨ, ਉਨ੍ਹਾਂ ਨੇ ਖਾਸ਼ ਕਰਕੇ ਬੀਬੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਕਾਰਨ ਇਹ ਸੇਵਾ ਨਿਰਵਿਘਨ ਚੱਲ ਰਹੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸੰਸਥਾ ਵੱਲੋਂ ਸਿਵਲ ਹਸਪਤਾਲ ਵਿਖੇ ਬਣੀ ‘ਰੈਡ ਕਰਾਸ ਜਗਤ ਪ੍ਰਕਾਸ਼ ਸਰਾਂ’ ਦੀ ਸੇਵਾ ਸੰਭਾਲ ਵੀ ਕੀਤੀ ਜਾਂਦੀ ਹੈ,ਜਿਥੇ ਮਰੀਜ਼ਾਂ ਦੇ ਵਾਰਿਸ ਦਿਨ ਅਤੇ ਰਾਤ ਸਮੇਂ ਅਰਾਮ ਕਰ ਸਕਦੇ ਹਨ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰ ਸਾਬਕਾ ਪ੍ਰਧਾਨ ਆਤਮਾ ਸਿੰਘ ਚਹਿਲ,ਸਾਧਾ ਸਿੰਘ ਕੈਸ਼ੀਅਰ, ਹਰਦੇਵ ਸਿੰਘ ਸਿੱਧੂ, ਅਵਤਾਰ ਸਿੰਘ, ਬਲਵੀਰ ਸਿੰਘ ਸਿੱਧੂ, ਮੰਗਤ ਸਿੰਘ, ਗੁਰਤੇਜ ਸਿੰਘ, ਬਾਬਾ ਬਲਦੇਵ ਸਿੰਘ, ਰਛਪਾਲ ਸਿੰਘ, ਗੁਰਰਾਜ ਸਿੰਘ, ਕੌਰ ਸਿੰਘ ਚਹਿਲ, ਕਾਕਾ ਸਿੰਘ, ਮਨਜੀਤ ਸਿੰਘ, ਬਾਬੂ ਸਿੰਘ, ਲਾਭ ਸਿੰਘ, ਨਛੱਤਰ ਸਿੰਘ, ਮਨਜੀਤ ਸਿੰਘ ਆਦਿ ਹਾਜਰ ਸਨ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media