Sunday, December 22, 2024

 ਖੱਬੀਆਂ ਧਿਰਾਂ ਅੱਜ ਕਰਨਗੀਆਂ ਜਥਾ ਮਾਰਚ

PPN24101403
ਅੰਮ੍ਰਿਤਸਰ, 24 ਅਕਤੂਬਰ (ਰੋਮਿਤ ਸ਼ਰਮਾ) – ਖੱਬੀਆ ਧਿਰਾਂ ਵੱਲੋ ਵਿੱਢੇ ਗਏ ਸਾਂਝੇ ਸੰਘਰਸ਼ ਨੂੰ ਸਫਲ ਬਣਾਉਣ ਲਈ ਭਲਕੇ ਸਵੇਰੇ 11 ਵਜੇ ਚਾਰ ਖੱਬੀਆ ਪਾਰਟੀਆ ਇਤਿਹਾਸਕ ਜਲਿਆਵਾਲਾ ਬਾਗ ਤੋ ਇੱਕ ਜੱਥਾ ਮਾਰਚ ਦਾ ਆਯੋਜਨ ਕਰਨਗੀਆਂ ਜਿਹੜਾ ਸਰਕਾਰ ਦੁਆਰਾ ਬਣਾਈਆ ਗਈਆ ਲੋਕ ਵਿਰੋਧੀ ਨੀਤੀਆ ਤੇ ਪ੍ਰਾਪਟੀ ਟੈਕਸ ਦੇ ਕਾਲੇ ਕਨੂੰਨ ਦੇ ਖਿਲਾਫ ਹੋਵੇਗਾ।ਇਸ ਸਬੰਧੀ ਜਾਣਕਾਰੀ ਦਿੰਦਿਆ ਸੀ .ਪੀ.ਆਈ ਦੇ ਜਿਲ੍ਹਾ ਸਕੱਤਰ (ਸ਼ਹਿਰੀ) ਕਾਮਰੇਡ ਅਮਰਜੀਤ ਸਿੰਘ ਆਸਲ ਨੇ ਦੱਸਿਆ ਕਿ ਇਸ ਜੱਥੇ ਮਾਰਚ ਵਿੱਚ ਸੀ.ਪੀ.ਆਈ, ਸੀ.ਪੀ.ਐਮ, ਸੀ.ਪੀ.ਐਮ ਪੰਜਾਬ ਅਤੇ ਸੀ.ਪੀ.ਆਈ (ਐਮ. ਐਲ) ਲਿਬਰੇਸ਼ਨ ਦੇ ਵਰਕਰ ਤੇ ਭਾਰੀ ਗਿਣਤੀ ਵਿੱਚ ਲੋਕ ਭਾਗ ਲੈਣਗੇ। ਉਹਨਾਂ ਕਿਹਾ ਕਿ ਜੱਥਾ ਮਾਰਚ ਪ੍ਰਾਪਟੀ ਟੈਕਸ ਨੂੰ ਖਤਮ ਕਰਾਉਣ ਅਤੇ ਬੁੱਢਾਪਾ ਪੈਨਸ਼ਨ ਤਿੰਨ ਹਜਾਰ ਰੁਪਏ ਕਰਨ ਅਤੇ ਘੱਟੋ ਘੱਟ ਉਜਰਤ 15 ਹਜਾਰ ਰੁਪਏ ਮਹੀਨਾ ਕਰਨ ਨੂੰ ਸਮੱਰਪਿੱਤ ਹੋਵੇਗਾ। ਉਹਨਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਨੇ ਪਹਿਲਾਂ ਹੀ ਲੋਕਾਂ ‘ਤੇ ਟੈਕਸ ਲਗਾ ਕੇ ਕਚੂੰਮਰ ਕੱਢ ਦਿੱਤਾ ਹੈ ਜਿਹੜਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply