Thursday, October 15, 2026

ਜਿਲਾ ਪੱਧਰੀ ਐਥਲੈਟਿਕ ਮੀਟ ਵਿਚ ਲਮੋਚੜ ਕਲਾਂ ਸਕੂਲ ਨੇ ਮਾਰੀਆਂ ਮੱਲਾਂ

PPN24101406
ਫਾਜਿਲਕਾ, 24  ਅਕਤੂਬਰ (ਵਿਨੀਤ ਅਰੋੜਾ) – ਪਿਛਲੇ ਦਿਨੀ ਸਕੂਲੀ ਪੱਧਰੀ ਐਥਲੈਟਿਕ ਮੀਟ ਬਹੁਮੰਤਵੀ ਸਪੋਰਟਸ ਸਟੇਡੀਅਮ ਜਲਾਲਾਬਾਦ ਵਿਖੇ ਕਰਵਾਈ ਗਈ। ਜਿਸ ਵਿੱਚ ਲਮੋਚੜ ਕਲਾਂ ਨੇ ਜਿਂਲੇ ਭਰ ਦੇ ਸਕੂਲਾਂ ਵਿਚ ਸਭ ਤੋ ਜਿਆਦਾ ਮੈਡਲ ਪ੍ਰਾਪਤ ਕੀਤੇ। ਖਿਡਾਰੀਆਂ ਨੇ 7 ਗੋਲਡ 6 ਸਿਲਵਰ ਅਤੇ 5 ਕਾਂਸੇ ਦੇੇ ਕੁਲ 18 ਮੈਡਲ ਜਿੱਤੇ ਹਨ। ਜਿੰਨਾ ਵਿੱਚ ਸੁਖਚੈਨ ਸਿੰਘ ਨੇ ਅੰਡਰ-19 ਗਰੁੱਪ ਵਿੱਚ 100 ਅਤੇ 200 ਮੀਟਰ ਵਿਚ ਗੋਲਡ ਗੁਰਮੀਤ ਸਿੰਘ ਨੇ 5 ਕਿ:ਮੀ: ਵਾਕ ਵਿੱਚੋ ਗੋਲਡ ਅਤੇ 5000 ਮੀ: ਦੌੜ ਵਿੱਚ ਕਾਂਸੇ ਦਾ ਮੈਡਲ, ਛਿੰਦਰਪਾਲ ਸਿੰਘ ਨੇ ਅੰਡਰ-17 ਗਰੁੱਪ ਵਿੱਚੋ 3000 ਮੀ: ਵਿੱਚ ਗੋਲਡ ਪੂਜਾ ਰਾਣੀ ਨੇ 1500 ਮੀ: ਵਿੱਚਂੋ ਗੋਲਡ ਅਤੇ 3000 ਮੀ: ਵਿੱਚੋਂ ਸਿਲਵਰ, ਮਨਜੀਤ ਕੌਰ ਨੇ 1500 ਮੀ: ਵਿੱਚ ਸਿਲਵਰ, 800 ਮੀ: ਵਿੱਚ ਸਿਲਵਰ ਮਨੀਸ਼ਾ ਰਾਣੀ ਨੇ ਹਾਈ ਜੰਪ ਵਿੱਚ ਸਿਲਵਰ ਜੋਤੀ ਨੇ ਡਿਸਕਸ ਥਰੋ ਵਿੱਚ ਕਾਸੇ ਦਾ ਮੈਡਲ ਜਿੱਤਿਆ। ਇਸ ਤਰਾ ਅੰਡਰ-14 ਗਰੁੱਪ ਵਿੱਚ ਵੀਰ ਕੌਰ ਨੇ 400 ਮੀ: ਵਿੱਚ ਕਾਸੇ, ਨੀਤੂ ਰਾਣੀ ਨੇ 600 ਮੀ: ਵਿੱਚ ਸਿਲਵਰ ਅਤੇ ਸਿਲਪਾ ਰਾਣੀ ਸ਼ਾਟਪੁੱਟ ਵਿੱਚ ਗੋਲਡ ਅਤੇ ਡਿਸਕਸ ਥਰੋ ਵਿੱਚ ਕਾਂਸੇ ਦਾ ਮੈਡਲ ਜਿੱਤਿਆ

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply