
ਫਾਜਿਲਕਾ, 24 ਅਕਤੂਬਰ ( ਵਿਨੀਤ ਅਰੋੜਾ ): ਫਾਜਿਲਕਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੁੂਲ ਫਾਜਿਲਕਾ ਲੜਕੇ ਵਿਚ ਰੰਗੌਲੀ ਬਣਾਈ ਗਈ।ਇਹ ਰੰਗੌਲੀ ਪ੍ਰੇਮ ਜੀਤ ਰਾਸ਼ਟਰਪਤੀ ਮੈਡਲ ਐਵਾਰਡ ਤੇ ਸਸ ਮਾਸਟਰ ਨੇ ਆਪਣੇ ਇੰਚਾਰਜੀ ਕਮਰੇ ਦੇ ਸਾਹਮਣੇ ਬਣਾਈ।ਪ੍ਰੇਮ ਜੀਤ ਨੇ ਇਸ ਦੀ ਰੂਪ ਰੇਖਾ ਪਹਿਲਾ ਬਲੈਕ ਬੌਰਡ ਤੇ ਬਣਾਈ ਅਤੇ ਦਸਵੀਂ ਏ ਜਮਾਤ ਦੇ ਵਿਦਿਆਰਥੀ ਅਮਨ ਕੁਮਾਰ ਨੇ ਕਮਰੇ ਦੇ ਅਗੇ ਰੂਪ ਰੇਖਾ ਚਾਕ ਨਾਲ ਬਣਾਈ ।ਬਾਅਦ ਵਿਚ ਪ੍ਰੇਮ ਜੀਤ ਨੇ ਇਸ ਵਿਚ ਰੰਗ ਭਰ ਕੇ ਪੂਰਾ ਕੀਤਾ।ਇਸ ਤੋਂ ਬਾਅਦ ਪ੍ਰਿੰਸੀਪਲ ਸ੍ਰੀ ਅਸੌਕ ਚੁਚਰਾ ਜੀ ਨੇ ਅਤੇ ਸਕੁੂਲ ਦੇ ਸਟਾਫ ਨੇ ਇਸ ਰੰਗੌਲੀ ਦਾ ਨਿਰੀਖਣ ਕੀਤਾ ਅਤੇ ਖੁਸ਼ੀ ਪ੍ਰਗਟਾਈ।ਪ੍ਰਿੰਸੀਪਲ ਜੀ ਨੇ ਦਸਵੀਂ ਏ ਦੇ ਕਮਰੇ ਦਾ ਵੀ ਨਿਰੀਖਣ ਕੀਤਾ ਅਤੇ ਆਪਣੀ ਪ੍ਰਸ਼ੰਸਾ ਜਤਾਈ।ਪ੍ਰੇਮ ਜੀਤ ਨੇ ਵਿਦਿਆਰਥੀਆਂ ਨੂੰ ਪ੍ਰਦੂਸ਼ਣ ਰਹਿਤ ਦਿਵਾਲੀ ਮਨਾਉਣ ਦਾ ਪ੍ਰਣ ਦਿਵਾਇਆ ਅਤੇ ਆਪਣੇ ਘਰ ਵਿਚ ਇਕ ਇਕ ਬੂੱਟਾ ਲਗਾਉਣ ਲਈ ਉਤਸ਼ਾਹਿਤ ਕੀਤਾ ਅਤੇ ਇਹ ਬੂਟੇ ਪ੍ਰੇਮ ਜੀਤ ਨੇ ਨਰਸਰੀ ਵਿਚੋਂ ਵਿਦਿਆਰਥੀਆਂ ਨੂੰ ਆਪ ਦਿਵਾਏ।ਵਿਦਿਆਰਥੀਆਂ ਨੇ ਇਸ ਗਲ ਦਾ ਪ੍ਰਣ ਲਿਆ ਕਿ ਉਹ ਇਸ ਸਾਲ ਪ੍ਰਦੂਸ਼ਨ ਰਹਿਤ ਦਿਵਾਲੀ ਮਨਾਉਣਗੇ ਅਤੇ ਆਪਣੇ ਕੋਲੋਂ ਦਿਤੇ ਹੋਏ ਬੂੱਟੇ ਲਗਾ ਕੇ ਦਿਵਾਲੀ ਦਾ ਆਨੰਦ ਮਾਨਣਗੇ ।ਵਿਦਿਆਰਥੀਆ ਨੇ ਇਸ ਵਿਚ ਪੂਰਣ ਸਹਿਯੋਗ ਦਿਤਾ ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media