Wednesday, August 19, 2026

3 ਰੋਜ਼ਾ ਪੇਂਡੂ ਖੇਡ ਮੇਲੇ ਦੀ ਹੋਈ ਸ਼ੁਰੂਆਤ

PPN24101408
ਫਾਜਿਲਕਾ, 24 ਅਕਤੂਬਰ (ਵਿਨੀਤ ਅਰੋੜਾ) – ਪਿੰਡ ਚਿਮਨੇ ਵਾਲਾ ਵਿਖੇ 20ਵਾਂ ਸੰਤ ਚੰਨਣ ਸਿਘ ਯਾਦਗਾਰੀ3 ਰੋਜ਼ਾ ਪੇਂਡੂ ਖੇਡ ਮੇਲੇ ਦੀ ਸ਼ੁਰੂਆਤ ਮਾਤਾ ਗੁਜਰੀ ਯਾਦਗਾਰੀ ਸਟੇਡੀਅਮ ਵਿੱਚ ਪਿੰਡ ਦੇ ਸਰਪੰਚ ਹਰਬੰਸ ਲਾਲ ਨੇ ਰੀਬਨ ਕੱਟ ਕੇ ਆਪਣੇ ਕਰ ਕਮਲਾਂ ਨਾਲ ਕੀਤੀ। ਇਸ ਪੈਡੂ ਖੇਡ ਮੇਲੇ ਵਿਚ ਸ਼ੁਰੂਅਤੀ ਮੈਚ ਫੁਟਬਾਲ 52 ਕਿਲੋ ਵਰਗ ਦਾ ਪਿੰਡ ਸੰਘੂਧੋਣ ਅਤੇ ਟਾਹਲੀ ਵਾਲਾ ਜੱਟਾ ਦੀਆ ਟੀਮਾਂ ਵਿਚਕਾਰ ਕਰਵਾਇਆ ਗਿਆ। ਜਿਸ ਵਿੱਚ ਪਿੰਡ ਸੰਘੂਧੋਣ ਜੈਤੂ ਰਿਹਾ।

PPN24101409

ਇਸ ਮੌਕੇ ਪਿੰਡ ਦੇ ਖਿਡਾਰੀਆਂ ਨੂੰ ਪਿੰਡ ਦੀ ਗ੍ਰਾਮ ਪੰਚਾਇਤ ਵਲੋਂ ਖੇਡ ਕਿੱਟ ਭੇਟ ਕੀਤੀ ਗਈ। ਇਸ ਮੌਕੇ ‘ਤੇ ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਬਰਾੜ, ਇੰਜ ਸੁਖਪਾਲ ਸਿੰਘ ਬਰਾੜ ਨੇ ਕਿਹਾ ਕਿ ਨੋਜ਼ਵਾਨ ਪੀੜੀ ਨੂੰ ਨਸ਼ਿਆ ਤੋਂ ਬਚਾਉਣ ਅਤੇ ਜਾਗਰੂਕ ਕਰਨ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੈਡੂ ਖੇਡ ਮੇਲਾ ਸੰਤ ਚੰਨਣ ਸਿੰਘ ਸਪੋਰਟਸ ਕਲੱਬ ਵਲੋਂ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਫੁੱਟਬਾਲ 52 ਕਿਲੋਂ ਵਰਗ, ਫੁੱਟਬਾਲ ਓਪਨ, ਕਬੱਡੀ 55 ਕਿਲੋਂ ਵਰਗ ਅਤੇ ਕਬੱਡੀ 75 ਕਿਲੋ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ‘ਤੇ ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਬਰਾੜ, ਇੰਜ: ਸੁਖਪਾਲ ਸਿੰਘ ਬਰਾੜ, ਹਰਬੰਸ ਲਾਲ ਸਰਪੰਚ, ਜਸਵਿੰਦਰ ਸਿੰਘ ਜੇਈ, ਟਹਿਲ ਸਿੰਘ ਬਰਾੜ ਮੈਂਬਰ, ਹਰਪ੍ਰੀਤ ਸਿੰਘ ਮੈਂਬਰ, ਅੰਗਰੇਜ ਸਿੰਘ ਮੈਂਬਰ, ਅਮਰਸੀਰ ਸਿੰਘ, ਜਸਵੰਤ ਸਿੰਘ ਸਾਬਕਾ ਮੈਂਬਰ, ਮਾਸਟਰ ਸਤਪਾਲ, ਮਨਜਿੰਦਰ ਸਿੰਘ ਜਟਾਣਾ, ਸੁਖਚੇਨ ਸਿੰਘ, ਜਗਪ੍ਰੀਤ ਸਿੰਘ, ਰਾਜਪਾਲ, ਕਲੱਬ ਦੇ ਮੈਂਬਰ ਆਦਿ ਮਾਜ਼ੂਦ ਸਨ।

Check Also

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …

Leave a Reply