ਅੰਮ੍ਰਿਤਸਰ, 19 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਦਸੰਬਰ ਮਹੀਨੇ ‘ਚ ਜਿਲਾ ਰੋਜ਼ਗਾਰ ਅਤੇ ਕਾਰੋਬਾਰ
ਬਿਊਰੋ ਅੰਮ੍ਰਿਤਸਰ ਸਵੈ-ਰੋਜ਼ਗਾਰ ਕੈਂਪ ਲਗਾਏ ਜਾਣਗੇ।ਵਧੀਕ ਡਿਪਟੀ ਕਮਿਸ਼ਨਰ ਰਣਬੀਰ ਸਿੰਘ ਮੂਧਲ ਨੇ ਦੱਸਿਆ ਕਿ ਦਸੰਬਰ ਮਹੀਨੇ ਵਿੱਚ ਤਿੰਨ ਬਲਾਕ ਪੱਧਰੀ (ਬੀ.ਡੀ.ਪੀ.ਓ ਦਫਤਰ ਅਜਨਾਲਾ, ਬੀ.ਡੀ.ਪੀ.ਓ ਦਫਤਰ ਰਈਆ ਅਤੇ ਬੀ.ਡੀ.ਪੀ.ਓ ਦਫਤਰ ਜੰਡਿਆਲਾ ਗੁਰੂ) ਅਤੇ ਦੋ ਜਿਲਾ ਪੱਧਰੀ (ਸਰਕਾਰੀ ਬਹੁ ਤਕਨੀਕੀ ਕਾਲਜ ਛੇਹਰਟਾ ਅਤੇ ਸਰੂਪ ਰਾਣੀ ਕਾਲਜ) ਵਿਖੇ ਕ੍ਰਮਵਾਰ 03-12-2020, 08-12-2020, 10-12-2020, 15-12-2020 ਅਤੇ 18-12-2020 ਨੂੰ ਸਵੈ ਰਜ਼ਗਾਰ ਮੇਲੇ ਲਗਾਏ ਜਾਣਗੇ।
ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵਲੋਂ ਸਵੈ ਰੋਜਗਾਰ ਨਾਲ ਸਬੰਧਤ ਵਿਭਾਗਾਂ, ਲੀਡ ਬੈਂਕ ਮੈਨੇਜਰ ਅਤੇ ਸਰਕਾਰੀ/ ਪ੍ਰਾਈਵੇਟ ਬੈਂਕਾਂ ਦੇ ਨੁਮਾਇੰਿੀਆਂ ਨਾਲ ਮੀਟਿੰਗ ਕਰਕੇ ਟੀਚਿਆਂ ਦੀ ਵੰਡ ਕੀਤੀ ਗਈ।ਉਨਾਂ ਸਾਰੇ ਵਿਭਾਗਾਂ ਤੇ ਬੈਂਕਾਂ ਦੇ ਨੁਮਾਇੰਦਿਆਂ ਨੂੰ ਇਨਾਂ ਰੋਜ਼ਗਾਰ ਮੇਲਿਆਂ ਵਿੱਚ ਭਾਗ ਲੈਣ ਲਈ ਕਿਹਾ। ਉਨਾਂ ਕਿਹਾ ਕਿ ਜਿਲਾ ਰੋਜ਼ਗਾਰ ਅਤੇ ਬਿਊਰੋ ਅੰਮ੍ਰਿਤਸਰ ਵਲੋਂ ਸਵੈ ਰੋਜ਼ਗਾਰ ਸਬੰਧੀ ਵੱਧ ਤੋਂ ਵੱਧ ਅਰਜ਼ੀਆਂ ਇਕੱਠੀਆਂ ਕਰਨ ਲਈ ਗੂਗਲ ਫਾਰਮ (<https://forms.gle/ekkKVLuwCKiMFgLTA>) ਬਣਾਇਆ ਗਿਆ ਹੈ।ਜੋ ਵੀ ਨੌਜਵਾਨ ਸਵੈ ਰੋਜਗਾਰ ਸ਼ੁਰੂ ਕਰਨ ਦੇ ਇਛੁੱਕ ਹਨ, ਉਹ ਆਪਣੀ ਅਰਜ਼ੀ ਰੋਜਗਾਰ ਬਿਊਰੋ ਨੂੰ ਦੇ ਸਕਦੇ ਹਨ।
ਇਸ ਮੌਕੇ ਰੋਜ਼ਗਾਰ ਬਿਊਰੋ ਦੇ ਡਿਪਟੀ ਡਾਇਰੈਕਟਰ ਵਿਕਰਮਜੀਤ ਸਿੰਘ, ਡਿਪਟੀ ਸੀ.ਈ.ਓ ਸਤਿੰਦਰ ਸਿੰਘ, ਲੀਡ ਬੈਂਕ ਮੈਨੇਜਰ ਪ੍ਰਿਤਪਾਲ ਸਿੰਘ ਵੀ ਹਾਜ਼ਰ ਸਨ।
Check Also
ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ
ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …
Punjab Post Daily Online Newspaper & Print Media