ਅੰਮ੍ਰਿਤਸਰ, 22 ਨਵੰਬਰ (ਜਗਦੀਪ ਸਿੰਘ) – ਪਿੰਗਲਵਾੜਾ ਮਾਨਾਂਵਾਲਾ ਬ੍ਰਾਂਚ ਵਿਖੇ ਬਾਇਓ ਮੈਡੀਕਲ ਰਹਿੰਦ-ਖੂੰਹਦ ਨੂੰ ਜਲਾਉਣ ਵਾਸਤੇ ਇਨਸੀਨੈਰੇਟਰ
(Incinerator) ਦਾ ਉਦਘਾਟਨ ਆਈ.ਜੀ (ਸਿਟ) ਕੁੰਵਰ ਵਿਜੇ ਪ੍ਰਤਾਪ ਸਿੰਘ ਵਲੋਂ ਕੀਤਾ ਗਿਆ।ਪਿੰਗਲਵਾੜਾ ਸੰਸਥਾ ਮੁਖੀ ਬੀਬੀ ਇੰਦਰਜੀਤ ਕੌਰ ਨੇ ਦੱਸਿਆ ਹੈ ਕਿ ਇਸ ਪ੍ਰੋਜੈਕਟ ਉਪਰ ਕੁੱਲ 20 ਲੱਖ ਰੁਪੈ ਦੇ ਕਰੀਬ ਖਰਚਾ ਆਇਆ ਹੈ।ਇਸ ਦੀ ਪੂਰੀ ਸੇਵਾ ਪਿੰਗਲਵਾੜਾ ਬਿਰਧ ਘਰ (ਆਪਣਾ ਘਰ) ਵਿੱਚ ਰਹਿ ਰਹੇ ਹਰਬੰਸ ਸਿੰਘ ਵਾਸੀ ਪਿੰਡ ਏਕਲਗੱਡਾ ਤਹਿਸੀਲ ਖਡੂਰ ਸਾਹਿਬ ਜਿਲ੍ਹਾ ਤਰਨਤਾਰਨ ਨੇ ਆਪਣੀ ਪੂਜਨੀਕ ਮਾਤਾ ਸਰਦਾਰਨੀ ਕਰਤਾਰ ਕੌਰ ਅਤੇ ਪਿਤਾ ਮੇਵਾ ਸਿੰਘ ਦੀ ਨਿੱਘੀ ਯਾਦ ‘ਚ ਕਰਵਾਈ ਹੈ।ਇਸ ਇਨਸੀਨੈਰੇਟਰ ਦੇ ਮੁੱਖ ਕੰਮ ਮੈਡੀਕਲ ਰਹਿੰਦ-ਖੂੰਹਦ ਨੂੰ ਮਸ਼ੀਨ ਵਿਚ ਪਾ ਕੇ ਸਾੜਨਾ ਅਤੇ ਇਸ ਨਾਲ ਪੈਦਾ ਹੋਏ ਪ੍ਰਦੂਸ਼ਣ ਦਾ ਖਿਆਲ ਰੱਖਦੇ ਹੋਏ ਧੂੰਏ ਦਾ ਉਚਿਤ ਨਿਪਟਾਰਾ ਕਰਨਾ ਹੈ।ਇਸ ਕਾਰਜ਼ ਲਈ ਇਸ ਦੇ ਨਾਲ 100 ਫੁੱਟ ਉੱਚੀ ਚਿਮਨੀ ਲਗਾਈ ਗਈ ਹੈ।ਜਿਸ ਰਾਹੀ ਸਾਰਾ ਧੂੰਆਂ ਜ਼ਮੀਨ ਤੋਂ 100 ਫੁੱਟ ਉਪਰ ਭੇਜਣ ਦਾ ਪ੍ਰਬੰਧ ਹੈ।ਬਾਇਓ ਮੈਡੀਕਲ ਰਹਿੰਦ-ਖੂੰਹਦ ਦੀ ਠੀਕ ਤਰ੍ਹਾਂ ਸੰਭਾਲ ਮਨੁੱਖੀ ਸਿਹਤ ਅਤੇ ਵਾਤਾਵਰਨ ਪ੍ਰਦੂਸ਼ਨ ਨੂੰ ਬਚਾਉਣ ਲਈ ਬਹੁਤ ਹੀ ਜਰੂਰੀ ਹੈ ।
ਉਨਾਂ ਕਿਹਾ ਕਿ ਬਾਇਓ ਮੈਡੀਕਲ ਰਹਿੰਦ-ਖੂੰਹਦ ਦਾ ਠੀਕ ਤਰੀਕੇ ਨਾਲ ਨਿਪਟਾਰਾ ਕਰਨ ਲਈ ਪਿੰਗਲਵਾੜਾ ਸੰਸਥਾ ਦਾ ਇਹ ਯਤਨ ਸਾਰੇ ਸ਼ਹਿਰ ਵਿਚ ਆਪਣੀ ਕਿਸਮ ਦਾ ਇਕ ਨਿਵੇਕਲਾ ਉਪਰਾਲਾ ਹੈ।ਜਿਸ ਰਾਹੀਂ ਮਾਨਾਂਵਾਲਾ ਬਰਾਂਚ ਅਤੇ ਆਲੇ-ਦੁਆਲੇ ਨੂੰ ਡਾਕਟਰੀ ਰਹਿੰਦ-ਖੂੰਦ ਤੋਂ ਮੁਕਤ ਕਰਕੇ ਬਿਮਾਰੀਆਂ ਤੋਂ ਬਚਾਅ ਕਰਨ ਦਾ ਯਤਨ ਕੀਤਾ ਗਿਆ ਹੈ।
ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਮਾਨਾਂਵਾਲਾ ਵਿਖੇ ਰੀੜ ਦੀ ਹੱਡੀ ਦੇ ਪੀੜਤਾਂ ਦੇ ਕੇਂਦਰ ਦਾ ਦੌਰਾ ਵੀ ਕੀਤਾ, ਜਿਥੇ ਉਹਨਾਂ ਨੂੰ ਇਹਨਾਂ ਪੀੜਤਾਂ ਦੇ ਮੁੜ ਵਸੇਬੇ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ।
ਇਸ ਮੌਕੇ ਪਿੰਗਲਵਾੜਾ ਸੋਸਾਇਟੀ ਦੇ ਆਨਰੇਰੀ ਸਕੱਤਰ ਮੁਖਤਾਰ ਸਿੰਘ, ਮੀਤ ਪ੍ਰਧਾਨ ਡਾ. ਜਗਦੀਪਕ ਸਿੰਘ, ਮੈਂਬਰ ਰਾਜਬੀਰ ਸਿੰਘ, ਡਾ. ਸਰਬਜੀਤ ਸਿੰਘ ਛੀਨਾ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸ਼ਕ, ਤਿਲਕ ਰਾਜ ਜਨਰਲ ਮੈਨੇਜਰ, ਜੈ ਸਿੰਘ ਪ੍ਰਸ਼ਾਸ਼ਕ ਮਾਨਾਂਵਾਲਾ ਬਰਾਂਚ, ਯੋਗੇਸ਼ ਸੂਰੀ, ਰਿਟਾ. ਡੀ.ਐਸ.ਪੀ ਬਖਸ਼ੀਸ਼ ਸਿੰਘ, ਪਿੰਗਲਵਾੜਾ ਸੋਸਾਇਟੀ ਐਂਟਾਰੀਓ ਕਨੇਡਾ ਦੇ ਮੀਤ ਪ੍ਰਧਾਨ ਰਵਿੰਦਰਪਾਲ ਸਿੰਘ ਸੋਢੀ, ਅਮਰਜੀਤ ਸਿੰਘ ਖਡੂਰ ਸਾਹਿਬ ਅਤੇ ਦਵਿੰਦਰ ਸਿੰਘ ਰੀੜ ਦੀ ਹੱਡੀ ਦੇ ਪੀੜਤਾਂ ਦੀ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਵੀ ਹਾਜ਼ਰ ਸਨ ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media