Saturday, September 26, 2026

ਜੂਨੀਅਰ ਇੰਡੀਆ ਕੈਂਪ ਲਈ ਚੁਣੀ ਗਈ ਖ਼ਾਲਸਾ ਕਾਲਜ ਦੀ ਵਿਦਿਆਰਥਣ

ਅੰਮ੍ਰਿਤਸਰ, 22 ਨਵੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਦੀ ਹਾਕੀ ਦੀ ਖਿਡਾਰਣ ਅਮਨਦੀਪ ਕੌਰ ਬੈਂਗਲੁਰੂ ਵਿਖੇ ਏਸ਼ੀਆਂ ਕੱਪ ਦੇ 22 ਨਵੰਬਰ ਤੋਂ 19 ਦਸੰਬਰ ਚੱਲਣ ਵਾਲੇ ‘ਜੂਨੀਅਰ ਇੰਡੀਆ ਕੈਂਪ’ ਲਈ ਚੁਣੀ ਗਈ ਹੈ।ਇਸ ਸਬੰਧ ’ਚ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਉਕਤ ਕੈਂਪ ਲਈ ਚੁਣੀ ਗਈ ਵਿਦਿਆਰਥਣ ਨੂੰ ਮੁਬਾਰਕਬਾਦ ਦਿੰਦਿਆਂ ਸ਼ਾਨਦਾਰ ਪ੍ਰਦਰਸ਼ਨ ਲਈ ਹੌਂਸਲਾ ਅਫ਼ਜ਼ਾਈ ਕੀਤੀ।
               ਡਾ. ਮਹਿਲ ਸਿੰਘ ਫ਼ਿਜਿਕਸ ਵਿਭਾਗ ਦੇ ਮੁੱਖੀ ਡਾ. ਦਲਜੀਤ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਤਰਾਸ਼ ਕੇ ਦਮਦਾਰ ਅਤੇ ਪ੍ਰਤਿਭਾ ਭਰਪੂਰ ਵਿਦਿਆਰਥੀਆਂ ਲਈ ਕੀਤੀ ਜਾ ਰਹੀ ਮਿਹਨਤ ਲਈ ਸ਼ਲਾਘਾ ਕਰਦਿਆਂ ਦੱਸਿਆ ਕਿ ਅਮਨਦੀਪ ਕੌਰ ਜੋ ਕਿ ਬੀ.ਏ 5ਵਾਂ ਸਮੈਸਟਰ ਦੀ ਵਿਦਿਆਰਥਣ ਹੈ।ਵਿਦਿਆ ਦੇ ਨਾਲ-ਨਾਲ ਖੇਡਾਂ ’ਚ ਵੀ ਉਸ ਦੀਆਂ ਸ਼ਾਨਦਾਰ ਉਪਲਬੱਧੀਆਂ ਹਨ।ਉਨ੍ਹਾਂ ਕਿਹਾ ਕਿ ਜਲਦ ਹੋਣ ਜਾ ਰਹੇ ਏਸ਼ੀਆ ਕੱਪ ਲਈ ਬੇਂਗਲੁਰੂ ਵਿਖੇ ਚੱਲਣ ਵਾਲੇ ਕੈਂਪ ਲਈ ਵਿਦਿਆਰਥਣ ਦੀ ਚੋਣ ਕਾਲਜ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।ਡਾ. ਮਹਿਲ ਸਿੰਘ ਨੇ ਵਿਦਿਆਰਥਣ ਨੂੰ ਕੈਂਪ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਲਈ ਸ਼ੁਭ ਇੱਛਾਵਾਂ ਦਿੱਤੀਆਂ।
ਡਾ. ਦਲਜੀਤ ਸਿੰਘ ਨੇ ਵਿਦਿਆਰਥਣ ਨੂੰ ਉਕਤ ਕੈਂਪ ’ਚ ਨਾਮਵਰ ਸਥਾਨ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …