ਜੰਡਿਆਲਾ ਗੁਰੂ, 29 ਨਵੰਬਰ (ਹਰਿੰਦਰਪਾਲ ਸਿੰਘ) – ਸਿੱਖਿਆ ਸਕੱਤਰ ਦੀਆਂ ਦੀਆਂ ਹਦਾਇਤਾਂ ਅਨੁਸਾਰ ਆਨਲਾਈਨ ਸਾਇੰਸ ਕੰਪੀਟੀਸ਼ਨ ਬਲਾਕ ਰਈਆ-2
ਵਿਖੇ 8 ਵੀਂ ਕਲਾਸ ਦੇ ਵਿਦਿਆਰਥੀ ਅਰਸ਼ਦੀਪ ਸਿੰਘ ਪੁੱਤਰ ਦਿਲਬਾਗ ਸਿੰਘ ਗਰੁੱਪ ਛੇਵੀਂ ਤੋਂ 8 ਵੀਂ ਦੇ ਵਿਦਿਆਰਥੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਇਹ ਜਾਣਕਾਰੀ ਦਿੰਦਿਆਂ ਸ਼ਹੀਦ ਮਨਦੀਪ ਸਿੰਘ ਸ.ਸ.ਸ ਸਕੂਲ ਛੱਜਲਵੱਡੀ ਦੇ ਪ੍ਰਿੰਸੀਪਲ ਮਲੂਕ ਸਿੰਘ ਨੇ ਦੱਸਿਆ ਕਿ ਅਰਸ਼ਦੀਪ ਸਿੰਘ ਨੇ ਆਨਲਾਈਨ ਪ੍ਰੀਖਿਆ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਗਿਆ।ਵਿਦਿਆਰਥੀ ਅਵੱਲ ਆਉਣ ‘ਤੇ ਸਕੂਲ ਪ੍ਰਿੰਸੀਪਲ ਤੇ ਸਟਾਫ ਨੇ ਬੱਚੇ ਨੂੰ ਸਰਟੀੀਫਕੇਟ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਸਾਇੰਸ ਮਾਸਟਰ ਅਮਨਜੀਤ ਸਿੰਘ, ਮੈਥ ਮਾਸਟਰ ਨਥਾਨੀਅਨ, ਮਨਦੀਪ ਸਿੰਘ, ਪਤਵੰਤ ਸਿੰਘ ਆਦਿ ਹਾਜਰ ਸਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media