ਕਾਮਰੇਡ ਦਲਬੀਰ ਸਿੰਘ ਪੱਪੂ ਟਕਾਪੁਰ ਸਾਥੀਆਂ ਸਮੇਤ ਆਮ ਆਦਮੀ ਪਾਰਟੀ ‘ਚ ਸਾਮਿਲ
ਰਈਆ 25 ਅਕਤੂਬਰ (ਬਲਵਿੰਦਰ ਸੰਧੂ) – ਅੱਜ ਉਸ ਸਮੇ ਸੀ.ਪੀ.ਐਮ. ਪੰਜਾਬ ਨੂੰ ਇੱਕ ਵੱਡਾ ਝਟਕਾ ਲੱਗਾ ਜਦੋ ਦਲਬੀਰ ਸਿੰਘ ਪੱਪੂ ਦੀ ਪ੍ਰਧਾਨਗੀ ਹੇਠ ਕਰੀਬ 25 ਪ੍ਰੀਵਾਰ ਸਮੇਤ ਆਮ ਆਦਮੀ ਪਾਰਟੀ ਵਿੱਚ ਸਾਮਲ ਹੋਏ।ਇਸ ਮੌਕੇ ਸੁਖਦੇਵ ਸਿੰਘ ਸਾਬਕਾ ਸਰਪੰਚ, ਸੁਰਜੀਤ ਸਿੰਘ ਕੰਗ, ਦਲਬੀਰ ਸਿੰਘ ਟੌਗ, ਬਲਜੀਤ ਸਿੰਘ ਭੱਟੀ ਨੇ ਹਜਾਰਾਂ ਕਿਸਾਨਾਂ ਮਜਦੂਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਸਿਸਟਮ ਬਹੁਤ ਭ੍ਰਿਸ਼ਟ ਹੋ ਚੁੱਕੀ ਹੈ ਜਿਸ ਕਾਰਨ ਗਰੀਬ ਵਰਗ ਚੱਕੀ ਦੇ ਪੁੜਾ ਵਿੱਚ ਪਿਸਿਆ ਜਾ ਰਿਹਾ ਹੈ। ਨੌਜਵਾਨ ਵਰਗ ਨੂੰ ਨਸ਼ਾ ਖਤਮ ਕਰ ਰਿਹਾ ਹੈ।ਕਿਸਾਨਾਂ ਦਾ ਝੋਨਾ ਮੰਡੀਆਂ ਵਿੱਚ ਰੁਲ ਰਿਹਾ ਹੈ ਪਰ ਸਰਕਾਰਾਂ ਨੂੰ ਕੋਈ ਪ੍ਰਵਾਹ ਨਹੀ ਹੈ ਅਤੇ ਬਿਜਲੀ ਦੇ ਬਿਲਾਂ ਨੇ ਲੋਕਾਂ ਦਾ ਜੀਣਾ ਮੁਸਕਲ ਕੀਤਾ ਹੋਇਆ ਹੈ।ਮਹਿੰਗਾਈ ਕਾਰਨ ਗਰੀਬ ਲੋਕਾਂ ਦੀ ਜਿੰਦਗੀ ਬਰਬਾਦ ਹੋ ਰਹੀ ਹੈ ਅਤੇ ਪ੍ਰੀਵਾਰ ਦਾ ਗੁਜਾਰਾ ਚਲਾਉਣ ਬਹੁਤ ਮੁਸਕਿਲ ਹੋ ਗਿਆ ਹੈ।ਆਮ ਆਦਮੀ ਪਾਰਟੀ ਕਿਸਾਨ ਮਜਦੂਰ ਅਤੇ ਹਰ ਤਰ੍ਹਾਂ ਦੀ ਧੱਕੇਸਾਹੀ ਵਿਰੁੱਧ ਜੰਗ ਲੜੇਗੀ ਅਤੇ ਆਉਣ ਵਾਲੇ ਸਮੇ ਵਿੱਚ ਲੋਕਾਂ ਦੀ ਸੇਵਾ ਲਈ ਤਤਪਰ ਰਹੇਗੀ।ਇਸਦਾ ਸਬੂਤ ਆਉਣ ਵਾਲੀਆਂ ਨਗਰ ਕੌਸਲ ਦੀਆਂ ਚੋਣਾ ਵਿੱਚ ਲੋਕ ਆਮ ਆਦਮੀ ਪਾਰਟੀ ਦੇ ਨੁਮਾਇਦਿਆਂ ਨੂੰ ਵੋਟਾਂ ਪਾ ਕੇ ਦੇਣਗੇ। ਦਲਬੀਰ ਸਿੰਘ ਪੱਪੂ ਨੇ ਦੱਸਿਆ ਕਿ ਪਿਛਲੇ ਕਈ ਸਾਲਾ ਤੋ ਗਰੀਬ ਵਰਗ ਦੀ ਲੁੱਟ ਖਸੁੱਟ ਹੋ ਰਹੀ ਹੈ, ਪਰ ਅੱਜ ਤੱਕ ਕਿਸੇ ਨੇ ਸਾਡੀ ਬਾਹ ਨਹੀ ਫੜੀ।ਉਹਨਾਂ ਕਿਹਾ ਕਿ ਅਸੀ ਅਰਵਿੰਦ ਕੇਜਰੀਵਾਲ ਦੀ ਸੋਚ ਨਾਲ ਸਹਿਮਤ ਹਾਂ ਅਤੇ ਇਸ ਸੋਚ ਸਕਦਾ ਹੀ ਸਾਡੇ ਪੰਜਾਬ ਅਤੇ ਦੇਸ ਵਿੱਚ ਕੋਈ ਬਦਲਾਅ ਆ ਸਕਦਾ ਹੈ।
ਇਸ ਮੌਕੇ ਗੁਰਦੇਵ ਸਿੰਘ, ਸੁਖਦੇਵ ਸਿੰਘ, ਜਗੀਰ ਸਿੰਘ, ਦਲਬੀਰ ਸਿੰਘ ਕਾਲਾ, ਬਲਵਿੰਦਰ ਸਿੰਘ ਬਾਬਾ, ਬੂਟਾ ਸਿੰਘ, ਬਸੰਤ ਸਿੰਘ, ਬਲਵਿੰਦਰ ਸਿੰਘ ਫੌਜੀ, ਮਨਜੀਤ ਸਿੰਘ, ਲਿਆਜ ਮਸੀਹ, ਹਰਜੀਤ ਸਿੰਘ , ਅਵਤਾਰ ਸਿੰਘ, ਅਮਰੀਕ ਸਿੰਘ, ਗੋਪੀ. ਸੀ.ਓ, ਸੁਖਵਿੰਦਰ ਸਿੰਘ ਸਾਬੀ, ਤਰਸੇਮ ਸਿੰਘ ਕਾਲਾ, ਛਿਦਾ ਸਿੰਘ, ਕੇਵਲ ਸਿੰਘ, ਮਨਜੀਤ ਸਿੰਘ ਮੰਨਾਂ, ਅਵਤਾਰ ਸਿੰਘ ਤਾਰੀ, ਹੀਰਾ ਸਿੰਘ, ਲਵਪ੍ਰੀਤ ਸਿੰਘ, ਮੰਗਲ ਸਿੰਘ ਰਵਿੰਦਰਪਾਲ ਸਿੰਘ, ਗਰਵਿੰਦਰਪਾਲ ਸਿੰਘ, ਸਰਬਜੀਤ ਸਿੰਘ, ਬਲਵਿੰਦਰ ਸਿੰਘ ਦਰਜੀ ਆਦਿ ਹਾਜਰ ਸਨ।