
ਅੰਮ੍ਰਿਤਸਰ, 26 ਅਕਤੂਬਰ (ਦੀਪ ਦਵਿੰਦਰ)-ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਵੱਲੋਂ ਡਾ. ਜੋਗਿੰਦਰ ਸਿੰਘ ਕੈਰੋਂ, ਸz. ਜੁਗਿੰਦਰ ਸਿੰਘ ਫੁੱਲ ਅਤੇ ਡਾ. ਰਵਿੰਦਰ ਦੁਆਰਾ ਸੰਪਾਦਿਤ ਪੁਸਤਕ ‘ਮਾਝੇ ਦੇ ਮੋਤੀ’ 26-10-14 ਐਤਵਾਰ ਬਾਅਦ ਦੁਪਹਿਰ ਤਿੰਨ ਵਜੇ ਵਿਰਸਾ ਵਿਹਾਰ ਦੇ ਸz. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਲੋਕ ਅਰਪਣ ਕੀਤੀ ਜਾਵੇਗੀ।ਇਸ ਲੇਖਕ ਕੋਸ਼ ਵਿੱਚ ਤਿੰਨ ਜ਼ਿਲਿਆਂ ਅੰਮ੍ਰਿਤਸਰ, ਤਰਨਤਾਰਨ ਤੇ ਗੁਰਦਾਸਪੁਰ ਨਾਲ ਸੰਬਧਿਤ 381 ਦੇ ਕਰੀਬ ਲੇਖਕਾਂ ਦੀਆਂ ਲਿਖਿਤਾਂ ਦੇ ਬਿਓਰਾ ਤੇ ਹੋਰ ਪ੍ਰਾਪਤੀਆਂ ਪ੍ਰਤੀ ਪੂਰੀ ਜਾਣਕਾਰੀ ਲੇਖਕਾਂ ਦੀਆਂ ਤਸਵੀਰਾਂ ਸਮੇਤ ਸ਼ਾਮਿਲ ਹਨ।ਜਗਦੀਸ਼ ਸਚਦੇਵਾ ਨੇ ਵਿਰਸਾ ਵਿਹਾਰ ਵੱਲੋਂ ਸਮੂਹ ਸਾਹਿਤ ਪ੍ਰੇਮੀਆਂ ਅਤੇ ਪ੍ਰੈਸ ਮੀਡੀਆ ਨੂੰ ਹਾਰਦਿਕ ਸੱਦਾ ਹੈ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media