Saturday, April 18, 2026

ਮਾਮਲਾ ਬਿਨ੍ਹਾਂ ਅਧਿਆਪਕ ਖੇਡਣ ਆਈਆਂ ਨਾਬਾਲਗ ਲੜਕੀਆਂ ਦਾ

ਅੱਧੀ ਰਾਤ ਮੌਕੇ ਸਮਾਜ ਸੇਵੀ ਵਰਕਰ ਵਲੋਂ ਲੜਕੀਆਂ ਕੋਚ ਹਵਾਲੇ

PPN26101402
ਬਠਿੰਡਾ, 26 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਬੀਤੀ ਦੇਰ ਸ਼ਾਮ ਰਾਤ ਦੇ ਕਰੀਬ 8-00 ਵਜੇ ਬੱਸ ਸਟੈਂਡ ਦੇ ਬਾਹਰ ਰੋ ਰਹੀਆਂ ਦੋ ਲੜਕੀਆਂ ਨੂੰ ਸਮਾਜ ਸੇਵੀ ਸੰਸਥਾ ਦੇ ਵਰਕਰ ਰਵੀ ਬਾਂਸਲ ਨੇ ਕਾਰਨ ਪੁੱਛਿਆ ਤਾਂ ਲੜਕੀਆਂ ਮਨਪ੍ਰੀਤ ਕੌਰ ਪੁੱਤਰੀ ਸਵਰਨ ਲਾਭ (12) ਅਤੇ ਸਪਨਾ (13) ਪੁੱਤਰੀ ਮਲਕੀਤ ਸਿੰਘ ਨੇ ਕਿਹਾ ਕਿ ਉਹ ਸੰਗਰੂਰ ਦੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ੍ਹਦੀਆਂ ਹਨ ਅਤੇ ਬਠਿੰਡਾ ਦੇ ਦਿੱਲੀ ਪਬਲਿਕ ਸਕੂਲ ਵਿੱਚ ਹੋਣ ਵਾਲੀਆਂ ਖੇਡਾਂ ਵਿਚ ਭਾਗ ਲੈਣ ਆਈਆਂ ਹਨ ਅਤੇ ਉਨ੍ਹਾਂ ਦੀਆਂ ਅਧਿਆਪਕਾਵਾਂ ਗੁਰਦੇਵ ਕੌਰ ਨੇ ਉਨ੍ਹਾਂ ਨੂੰ ਅਕੇਲੇ ਹੀ ਬੱਸ ਚੜ੍ਹਾ ਕੇ ਬਠਿੰਡਾ ਬੱਸ ਸਟੈਂਡ ਉਤਰਣ ਲਈ ਕਿਹਾ ਅਤੇ ਨਾਲ ਇਹ ਵੀ ਕਿਹਾ ਸੀ ਉਥੇ ਬਠਿੰਡਾ ਤੋਂ ਕੋੱਈ ਲੈਣ ਆਵੇਗਾ, ਲੇਕਿਨ ਹੁਣ ਤੱਕ ਕੋਈ ਨਹੀ ਆਇਆ। ਹਨੇਰਾ ਹੋਣ ਕਾਰਨ ਦੋਨੇ ਲੜਕੀਆਂ ਘਬਰਾ ਕੇ ਰੋਣ ਲੱਗ ਪਾਈਆ ਸਨ। ਇਸ ‘ਤੇ ਸਮਾਜ ਸੇਵੀ ਸੰਸਥਾ ਦੇ ਵਰਕਰਾਂ ਨੇ ਉਕਤ ਲੜਕੀਆਂ ਨੂੰ ਦਿੱਲੀ ਪਬਲਿਕ ਸਕੂਲ ਵਿਚ ਕੋਚ ਸ਼ੰਕਰ ਦੇ ਹਵਾਲੇ ਕੀਤਾ। ਉਨ੍ਹਾਂ ਕਿਹਾ ਕਿ ਲੜਕੀਆਂ ਦੇ ਇੱਕਲੇ ਭੇਜਣ ਦੇ ਮਾਮਲੇ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਕੀਤੀ ਜਾਵੇਗੀ ਕਿਉਂਕਿ ਇਕੱਲੀਆਂ ਲੜਕੀਆਂ ਨਾਲ ਕੋਈ ਵੀ ਘਟਨਾ ਵਾਪਰ ਸਕਦੀ ਸੀ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply