Tuesday, March 10, 2026

ਵੱਖ-ਵੱਖ ਥਾਵਾਂ ‘ਤੇ ਮਨਾਇਆ ਬਾਬਾ ਵਿਸ਼ਵਕਰਮਾਂ ਦਿਵਸ

PPN26101403
ਬਠਿੰਡਾ, 26 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਸ਼ਹਿਰ ਦੀ ਰਾਮਗੜ੍ਹੀਆ ਐਸੋਸੀਏਸ਼ਨ, ਬਾਬਾ ਵਿਸ਼ਵਕਰਮਾਂ ਕਾਰਪੇਂਟਰ ਵੈਲਫੇਅਰ ਸੁਸਾਇਟੀ ਅਤੇ ਬਾਬਾ ਵਿਸ਼ਵਕਰਮਾਂ ਉਸਾਰੀ ਠੇਕੇਦਾਰ ਸੁਸਾਇਟੀ ਵੱਲੋਂ ਸਾਂਝੇ ਤੌਰ ‘ਤੇ ਬਾਬਾ ਵਿਸ਼ਵਕਰਮਾਂ ਜੀ ਦੇ 7ਵਾਂ ਪੂਜਾ ਦਿਵਸ ਸਮਾਗਮ ਬਾਬਾ ਸੰਤੂ ਸਿੰਘ ਧਰਮਸ਼ਾਲਾ ਅਜੀਤ ਰੋਡ, ਗਲੀ ਨੰਬਰ 26/7 ਵਿਖੇ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ।ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ ਪਾਉਣ ਉਪਰੰਤ ਗਿਆਨੀ ਜਗਤਾਰ ਸਿੰਘ ਕੀਰਤਪੁਰੀ ਤਖ਼ਤ ਸ੍ਰੀ ਦਮਦਮਾ ਸਾਹਿਬ ਵਾਲੇ,ਕਵੀਸ਼ਰੀ ਭਾਈ ਹਰਦੇਵ ਸਿੰਘ  ਅਤੇ ਰਾਗੀ ਜੱਥਾ ਭਾਈ ਭਗਤ ਸਿੰਘ ਵੱਲੋਂ ਸੰਗਤਾਂ ਨੂੰ ਸ਼ਬਦ ਕੀਰਤਨ ਅਤੇ ਕਥਾ ਸਰਵਣ ਕਰਵਾਈ ਗਈ। ਇਸ ਮੌਕੇ ਕਵੀਸ਼ਰੀ ਜੱਥੇ ਵੱਲੋਂ ਬਾਬਾ ਵਿਸ਼ਵਕਰਮਾਂ ਜੀ ਦੀ ਜੀਵਨੀ ਬਾਰੇ ਵੀ ਇਤਿਹਾਸ ਵਰਨਣ ਕੀਤਾ ਗਿਆ। ਅਰਦਾਸ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ।ਇਸ ਮੌਕੇ ਸ਼ਹਿਰ ਦੇ ਸਹਿਯੋਗੀ ਸੱਜਣਾਂ, ਦਾਨੀ ਸੱਜਣਾਂ ਅਤੇ ਪ੍ਰਚਾਰਕਾਂ ਨੂੰ ਸਾਂਝੇਂ ਤੌਰ ‘ਤੇ ਸੁਸਾਇਟੀਆਂ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਜਿਨ੍ਹਾਂ ਵਿਚ ਪ੍ਰਧਾਨ ਦਰਸ਼ਨ ਸਿੰਘ ਬੁਢਾਲੇਵਾਲਾ,ਸੁਖਦੇਵ ਸਿੰਘ ਚੌਹਾਨ,ਹਰਨੇਕ ਸਿੰਘ,ਜਸਵੀਰ ਸਿੰਘ,ਪ੍ਰੈਸ ਸਕੱਤਰ ਕ੍ਰਿਸ਼ਨ ਸਿੰਘ,ਦਰਸ਼ਨ ਸਿੰਘ ਖਾਲਸਾ,ਅਜੈਬ ਸਿੰਘ,ਦਲਵਿੰਦਰ ਸਿੰਘ,ਚਰਨਜੀਤ ਸਿੰਘ ਠੇਕੇਦਾਰ, ਮੋਹਨ ਸਿੰਘ, ਭੋਲਾ ਸਿੰਘ ਗਿੱਲਪੱਤੀ,ਰਾਜਿੰਦਰ ਸਿੰਘ ਆਦਿ ਵੱਲੋਂ ਸਮਾਗਮ ਵਿਚ ਵੱਧ ਚੜ੍ਹ ਕੇ ਹਿੱਸਾ ਲੈ ਕੇ ਸਮਾਗਮ ਦੀ ਸਫ਼ਲਤਾ ਲਈ ਦਿਨ ਰਾਤ ਇਕ ਕੀਤਾ।
13ਵਾਂ ਸ੍ਰੀ ਵਿਸ਼ਵਕਰਮਾ ਪੂਜਾ ਉਤਸਵ – ਸ਼ਹਿਰ ਦੀ ਸ੍ਰੀ ਵਿਸ਼ਵਕਰਮਾ ਭਵਨ ਐਂਡ ਟੈਕਨੀਕਲ ਸੋਸਾਇਟੀ ਵਲੋਂ ਆਦਰਸ਼ ਨਗਰ ਵਿਖੇ 13ਵਾਂ ਸ੍ਰੀ ਵਿਸ਼ਵਕਰਮਾ ਪੂਜਾ ਉਤਸਵ ਕਰਵਾਇਆ ਗਿਆ।  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ ਪਾਉਣ ਉਪਰੰਤ ਸਬਦ ਕੀਰਤਨ ਦਰਬਾਰ ਕੀਤਾ ਗਿਆ। ਇਸ ਮੌਕੇ ਸੰਸਦੀ ਸਕੱਤਰ ਸਰੂਪ ਸਿੰਗਲਾ ਨੇ ਸਿਰਕਤ ਕਰਕੇ ਸਮੂਹ ਭਾਈਚਾਰੇ ਨੂੰ ਪਾਵਨ ਪੂਰਬ ਦੀਆਂ ਵਧਾਈਆਂ ਦਿੱਤੀਆ। ਇਸ ਮੌਕੇ ਬਾਬੂ ਸਿੰਘ, ਪਰਮਜੀਤ ਸਿੰਘ ਬਿੱਲੂ,ਜਰਨੈਲ ਸਿੰਘ ਮਠਾੜੂ ਅਤੇ ਲਾਭ ਸਿੰਘ ਠੇਕੇਦਾਰ ਜ਼ਿਲ੍ਹਾ ਪ੍ਰਧਾਨ ਬੀ.ਸੀ ਵਿੰਗ ਆਦਿ ਨੇ ਸਮੂਹ ਮਿਸਤਰੀ ਭਾਈਚਾਰੇ ਨੂੰ ਬਾਬਾ ਵਿਸ਼ਵਕਰਮਾ ਜੀ ਦੇ ਪਾਵਨ ਸ਼ੁਭ ਦਿਹਾੜੇ ‘ਤੇ ਵਧਾਈਆਂ ਦਿੱਤੀਆਂ।
ਇਸ ਤੋਂ ਇਲਾਵਾ ਬਠਿੰਡਾ ਭਵਨ ਨਿਰਮਾਣ ਕਰਮਚਾਰੀ ਸੰਘ ਦੁਆਰਾ ਧੋਬੀਆਣਾ ਬਸਤੀ ਦੇੇ ਕ੍ਰਿਸ਼ਨ ਮੰਦਿਰ ਵਿਖੇ ਬਾਬਾ ਵਿਸ਼ਵਕਰਮਾ ਦੇ ਜਨਮ ਮਨਾਉਂਦਿਆਂ ਪੂਜਾ ਉਪਰੰਤ ਲੰਗਰ ਦਾ ਆਯੋਜਿਨ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਮੇਵਾ ਲਾਲ ਨੇ ਮੁੱਖ ਮਹਿਮਾਨ ਅਤੇ ਹੋਰ ਮਹਿਮਾਨਾਂ ਦਾ ਸਵਾਗਤ ਕੀਤਾ। ਪਹਿਲਾਂ ਮੰਦਿਰ ਵਿੱਚ ਪੂਜਾ ਕੀਤੀ ਗਈ ਤੇ ਬਾਅਦ ਵਿੱਚ ਲੰਗਰ ਲਾਇਆ ਗਿਆ। ਇਸ ਮੌਕੇ ਵੱਖ ਵੱਖ ਰਾਜਸੀ ਆਗੁਆਂ ਵਲੋਂ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਉੱਪਰ ਚਾਨਣਾ ਪਾਇਆ ਤੇ ਹੱਥੀਂ ਕਿਰਤ ਕਰਨ ਵਾਲੇ ਸਮੂਹ ਕਾਮਿਆਂ ਨੂੰ ਇਸ ਸ਼ੁਭ ਦਿਨ ਦੀ ਵਧਾਈ ਦਿੱਤੀ ਤੇ ਉਨ੍ਹਾਂ ਦੇ ਕੰਮ ਵਿੱਚ ਵਾਧੇ ਦੀ ਕਾਮਨਾ ਕੀਤੀ। ਯੂਥ ਅਕਾਲੀ ਦਲ ਦੇ ਆਗੂਆਂ ਸਮਾਗਮਾਂ ਵਿਚ ਸ਼ਿਰਕਤ ਕਰਕੇ ਸਮੂਹ ਮਿਸਤਰੀਆਂ, ਮਜ਼ਦੂਰਾਂ ਤੇ ਹੋਰ ਕਾਮਿਆਂ ਨੂੰ ਵਧਾਈ ਦਿੱਤੀ।ਖਜ਼ਾਨਚੀ ਰਾਮ ਗੋਬਿੰਦ, ਸਕੱਤਰ ਦਇਆ ਰਾਮ, ਦਰਸ਼ਨ ਸਿੰਘ ਠੇਕੇਦਾਰ, ਰਾਮ ਭਰੋਸਾ, ਜੈ ਕਿਸ਼ਨ ਆਦਿ ਨੇ ਵੱਧ ਚੜ੍ਹ ਕੇ ਭਾਗ ਲਿਆ ਤੇ ਲੰਗਰ ਦੀ ਸੇਵਾ ਕੀਤੀ।
ਗੋਨਿਆਣਾ ਮੰਡੀ ਵਿਖੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਕਸ਼ਯਮ ਰਾਜਪੂਤ ਸਭਾ ਗੋਨਿਆਣਾ ਮੰਡੀ ਦੇ ਮਸੂਹ ਵਰਕਰਾਂ ਵਲੋਂ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਬਹੁਤ ਹੀ ਧੂਮਧਾਮ ਨਾਲ ਮਨਾਇਆ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply