Thursday, March 26, 2026

ਸਰਨਾ ਨਿਵਾਸੀ ਨੇਹਾ ਲਈ ਰੋਜ਼ਗਾਰ ਬਿਊਰੋ ਪਠਾਨਕੋਟ ਬਣਿਆ ਵਰਦਾਨ

ਪਠਾਨਕੋਟ, 14 ਦਸੰਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਬੇਰੋਜ਼ਗਾਰ ਨੋਜਵਾਨ ਲੜਕਿਆਂ ਅਤੇ ਲੜਕੀਆਂ ਨੂੰ ਰੋਜਗਾਰ ਮਹੁੱਈਆ ਕਰਵਾਉਣ ਵਿਚ ਵਰਦਾਨ ਸਾਬਤ ਹੋ ਰਿਹਾ ਹੈ।ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਰਾਹੀਂ ਅਪਣੀ ਜਿੰਦਗੀ ਨੂੰ ਨਵੀਂ ਦਿਸ਼ਾ ਦੇਣ ਵਾਲੀ ਨੇਹਾ ਜੋ ਕਿ ਵਾਸੀ ਸਰਨਾ ਜਿਲ੍ਹਾ ਪਠਾਨਕੋਟ ਦੀ ਰਹਿਣ ਵਾਲੀ ਹੈ ਨੇ ਇਹ ਸਿੱਧ ਕਰ ਦਿੱਤਾ ਹੈ।
                 ਨੇਹਾ ਨੇ ਦੱਸਿਆ ਕਿ ਉਸਦੀ ਯੋਗਤਾ ਬੀ.ਐਸ.ਸੀ (ਨਾਨ-ਮੈਡੀਕਲ),ਬੀ.ਐਡ ਹੈੈ।ਨੇਹਾ ਨੇ ਦੱਸਿਆ ਕਿ ਉਸ ਦੇ ਪਿਤਾ ਸੀ.ਆਰ.ਪੀ.ਐਫ ਵਿੱਚ ਤੈਨਾਤ ਹਨ ਅਤੇ ਅਸੀਂ 2 ਭੈਣ ਭਰਾ ਹਾਂ।ਆਪਣੀ ਪੜਾਈ ਪੁਰੀ ਕਰਨ ਤੋਂ ਬਾਅਦ ਮੈਨੂੰ ਜਾਬ ਦੀ ਜਰੂਰਤ ਸੀ।ਮੈਂ ਨੋਕਰੀ ਲਈ ਬਹੁਤ ਸਾਰੀਆਂ ਕੰਪਨੀਆਂ/ਅਦਾਰਿਆਂ ਵਿਖੇ ਅਪਣਾ ਸੀ.ਵੀ ਦਿੱਤਾ ਪਰ ਕਿਸੇ ਤੋਂ ਵੀ ਕੋਈ ਫੋਨ ਕਾਲ ਨਹੀਂ ਆਈ ਮੈਂ ਬਹੁਤ ਨਿਰਾਸ਼ ਹੋਈ।ਫਿਰ ਅਖਬਾਰਾਂ ਤੋਂ ਪਤਾ ਲੱਗਾ ਕਿ ਰੋਜ਼ਗਾਰ ਮੇਲੇ /ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ।ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਪਠਾਨੋਕਟ ਵਿਖੇ ਸੰਪਰਕ ਕਰਨ ‘ਤੇ ਪਲੇਸਮੈਂਟ ਅਫਸਰ ਰਾਕੇਸ਼ ਕੁਮਾਰ ਨਾਲ ਹੋਈ।ਉਹਨਾਂ ਕਿਹਾ ਕਿ ਅਮਨ ਭੱਲਾ ਕਾਲਜ਼ ਵਿਖੇ ਇੱਕ ਟੈਲੀਕਾਲਰ ਦੀ ਸਖਤ ਲੋੜ ਹੈ।ਅਮਨ ਭੱਲਾ ਕਾਲਜ ਵਿਖੇ ਆ ਕੇ ਇੰਟਰਵਿਓ ਦਿੱਤੀ ਜਿਥੇ ਮੇਰੀ ਸਲੈਕਸ਼ਨ ਬਤੋਰ ਟੈਲੀਕਾਲਰ ਹੋ ਗਈ ਅਤੇ ਉਹਨਾਂ ਮੈਨੂੰ 10,000 ਰੁਪਏ ਤਨਖਾਹ ‘ਤੇ ਨੌਕਰੀ ਮਿਲ ਗਈ।
                   ਨੇਹਾ ਨੇ ਕਿਹਾ ਕਿ ਮੈਂ ਪੰਜਾਬ ਸਰਕਾਰ ਅਤੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਦਾ ਬਹੁਤ ਧੰਨਵਾਦ ਕਰਦੀ ਹਾਂ ਅਤੇ ਮੈਂ ਨੋਜਵਾਨਾਂ ਨੂੰ ਅਪੀਲ ਕਰਦੀ ਹਾਂ ਕਿ ਉਹ ਵੀ ਅਪਣੇ ਸੁਨਿਹਰੇ ਭਵਿੱਖ ਲਈ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਨਾਲ ਸੰਪਰਕ ਕਰਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …