Friday, July 4, 2025
Breaking News

ਕਿਸਾਨ ਮਜ਼ਦੂਰ ਜਥੇਬੰਦੀ ਦਾ ਰੇਲ ਰੋਕੋ ਅੰਦੋਲਨ ਜੰਡਿਆਲਾ ਗੁਰੂ ਵਿਖੇ 83ਵੇਂ ਦਿਨ ‘ਚ ਦਾਖਲ

ਦਿੱਲੀ ਦੇ ਕੁੰਡਲੀ ਬਾਰਡਰ ਵਿਖੇ ਪੰਨੂ ਤੇ ਪੰਧੇਰ ਦੀ ਅਗਵਾਈ ‘ਚ ਧਰਨਾ ਨਿਰੰਤਰ ਜਾਰੀ

ਜੰਡਿਆਲਾ ਗੁਰੁ, 16 ਦਸੰਬਰ (ਹਰਿੰਦਰ ਪਾਲ ਸਿੰਘ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ‘ਚ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ ਰੇਲ ਰੋਕੋ ਅੰਦੋਲਨ ਜੰਡਿਆਲਾ ਗੁਰੂ ਗਹਿਰੀ ਮੰਡੀ ਵਿਖੇ ਸੂਬਾ ਦਫਤਰ ਸਕੱਤਰ ਗੁਰਬਚਨ ਸਿੰਘ ਚੱਬਾ ਦੀ ਅਗਵਾਈ ਵਿੱਚ ਅੱਜ 83ਵੇਂ ਦਿਨ ‘ਚ ਦਾਖਲ ਹੋ ਗਿਆ, ਜੋ ਕਾਲੇ ਕਾਨੂੰਨਾਂ ਦੀ ਵਾਪਸੀ ਤੱਕ ਜਾਰੀ ਰਹੇਗਾ।
               ਅੱਜ ਦੇ ਧਰਨੇ ਵਿੱਚ ਕਾਨੂੰਨਗੋ ਪਟਵਾਰ ਯੂਨੀਅਨ ਵੱਲੋਂ ਜਿਲਾ ਪ੍ਰਧਾਨ ਕੁਲਵੰਤ ਸਿੰਘ ਡੇਹਰੀਵਾਲ , ਨਿਰਮਲਜੀਤ ਸਿੰਘ ਬਾਜਵਾ ਪ੍ਰਧਾਨ ਪਟਵਾਰੀ ਕਾਨੂੰਨਗੋ ਯੂਨੀਅਨ ਆਲ ਇੰਡੀਆ ਨਾਰਥ ਦੀ ਅਗਵਾਈ ‘ਚ ਜਥੇ ਵਲੋਂ ਸ਼ਮੂਲੀਅਤ ਕੀਤੀ ਗਈ ਤੇ ਆਗੂਆਂ ਵਲੋਂ ਜਥੇਬੰਦੀ ਨੂੰ ਵਿਸ਼ਵਾਸ਼ ਦਿਵਾਇਆ ਗਿਆ ਕਿ ਉਹ ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਕਰਾਉਣ ਲਈ ਵਿੱਢੇ ਸੰਘਰਸ਼ ਵਿੱਚ ਜਥੇਬੰਦੀ ਦਾ ਹਮੇਸ਼ਾਂ ਸਾਥ ਦੇਣਗੇ।ਕਿਸਾਨ ਆਗੂ ਗੁਰਦੇਵ ਸਿੰਘ ਵਰਪਾਲ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨ ਲਗਾਤਾਰ ਟਾਲ ਮਟੋਲ ਦੀ ਨੀਤੀ ਅਪਣਾ ਕੇ ਖੇਤੀ ਕਾਨੂੰਨਾਂ ਵਿੱਚ ਸੋਧਾਂ ਦੀ ਗੱਲ ਕਰਕੇ ਅੰਦੋਲਨ ਨੂੰ ਖਤਮ ਕਰਨਾ ਚਾਹੁੰਦੀ ਹੈ।ਭਾਜਪਾ ਆਗੂ ਵੀ ਬਾਰ-ਬਾਰ ਬਿਆਨਬਾਜ਼਼ੀ ਕਰਕੇ ਖੇਤੀ ਕਾਨੂੰਨ ਵਾਪਸ ਨਾ ਲੈਣ ਦੀਆਂ ਗੱਲਾਂ ਕਰਕੇ ਗੱਲਬਾਤ ਵਿੱਚ ਅੜਿੱਕਾ ਬਣਦੇ ਹਨ ।
                  ਇਸੇ ਦੌਰਾਨ ਦਿੱਲੀ ਦੇ ਕੁੰਡਲੀ ਬਾਰਡਰ ਵਿਖੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿੱਚ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦੇਸ਼ ਦੇ ਕਿਸਾਨ ਕੜਾਕੇ ਦੀ ਠੰਢ ਵਿੱਚ ਖੁੱਲੇ ਅਸਮਾਨ ਹੇਠ ਰਾਤਾਂ ਗੁਜ਼ਾਰ ਕੇ ਅੰਦੋਲਨ ਨੂੰ ਨਿਰੰਤਰ ਚਲਾ ਰਹੇ ਹਨ।
                 ਇਸ ਮੌਕੇ ਲਖਵਿੰਦਰ ਸਿੰਘ ਕੋਹਾਲੀ ਸਾਬਕਾ ਮੀਤ ਪ੍ਰਧਾਨ ਪਟਵਾਰ ਯੂਨੀਅਨ, ਜਸਬੀਰ ਸਿੰਘ ਬੱਲ, ਸਵਿੰਦਰ ਸਿੰਘ ਕੋਟ ਖਾਲਸਾ, ਹਰਪਾਲ ਸਿੰਘ ਸਮਰਾ ਜਨ: ਸਕੱਤਰ, ਹਰਮਿੰਦਰ ਸਿੰਘ ਸਾਬਕਾ ਜਿਲਾ ਪ੍ਰਧਾਨ, ਕਵਲਜੀਤ ਸਿੰਘ ਵੰਨਚੜੀ, ਫਤਿਹ ਸਿੰਘ ਬੁੱਤ, ਭੁਪਿੰਦਰ ਸਿੰਘ ਵੱਲਾ, ਕੁਲਦੀਪ ਸਿੰਘ ਮੀਰਾਂਕੋਟ, ਨਿਸ਼ਾਨ ਸਿੰਘ, ਬਲਦੇਵ ਸਿੰਘ, ਡਾ: ਬਲਵਿੰਦਰ ਸਿੰਘ ਬਿੱਲਾ ਚੱਬਾ, ਗੁਰਮੀਤ ਸਿੰਘ ਮੰਡਿਆਲਾ, ਰਾਜਵਿੰਦਰ ਸਿੰਘ ਬੁੱਤ, ਹਰਦੇਵ ਸਿੰਘ ਸਾਂਘਣਾ, ਕੁਲਦੀਪ ਸਿੰਘ ਬਾਸਰਕੇ, ਮਨਜੀਤ ਸਿੰਘ ਮੁੱਲਾਂ ਬਹਿਰਾਮ, ਹਰੀ ਸਿੰਘ ਚਾਟੀਵਿੰਡ, ਪਿਆਰ ਸਿੰਘ ਪੰਡੋਰੀ, ਮੰਗਤ ਸਿੰਘ ਸਿੱਧਵਾਂ, ਅਮੋਲਕਜੀਤ ਸਿੰਘ ਨਰਾਇਣਗੜ, ਗੁਰਪਾਲ ਸਿੰਘ ਭੰਗਵਾਂ ਆਦਿ ਹਾਜ਼ਰ ਸਨ।

Check Also

350 ਸਾਲਾ ਸ਼ਤਾਬਦੀ ਸਬੰਧੀ ਉੱਚ ਪੱਧਰੀ ਤਾਲਮੇਲ ਕਮੇਟੀ ਦੀ ਇਕੱਤਰਤਾ 8 ਜੁਲਾਈ ਨੂੰ

ਅੰਮ੍ਰਿਤਸਰ, 4 ਜੁਲਾਈ (ਜਗਦੀਪ ਸਿੰਘ) – ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ …