ਮਾਹਣਾ ਸਿੰਘ ਰੋਡ ਤੇ ਮਾਲ ਰੋਡ ਦੀਆਂ ਵਿਦਿਆਰਥਣਾਂ ਆਪੋ ਆਪਣੇ ਬਲਾਕਾਂ ‘ਚ ਅੱਵਲ
ਅੰਮ੍ਰਿਤਸਰ, 17 ਦਸੰਬਰ (ਸੁਖਬੀਰ ਸਿੰਘ) – ਵਿੱਦਿਅਕ ਮੁਕਾਬਲਿਆਂ ਤਹਿਤ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਦੇ ਬਲਾਕ ਪੱਧਰੀ ਨਤੀਜੇ ਦਾ ਐਲਾਨ ਕਰ
ਦਿੱਤਾ ਗਿਆ ਹੈ।
ਮਿਡਲ ਵਰਗ ਵਿਚ ਹਰਸਿਮਰਤ ਸਿੰਘ (ਭਲਾ ਪਿੰਡ), ਲਵਜੋਤ ਸਿੰਘ (ਨੰਗਲ਼ ਸੋਹਲ), ਹਰਸ਼ਪ੍ਰੀਤ ਸਿੰਘ (ਕੋਟ ਬਾਬਾ ਦੀਪ ਸਿੰਘ), ਗਗਨਦੀਪ ਸਿੰਘ (ਤੁੰਗਬਾਲਾ), ਮਹਿਕਪ੍ਰੀਤ ਕੌਰ (ਹੇਰ), ਸਿਮਰਨਜੀਤ ਸਿੰਘ (ਪੁਤਲੀਘਰ ਹਾਈ), ਸੰਦੀਪ ਸਿੰਘ (ਕੋਹਾਲੀ), ਸੁਖਵਿੰਦਰ ਸਿੰਘ (ਜੌਂਸ ਮੁਹਾਰ), ਹਰਪ੍ਰੀਤ ਸਿੰਘ (ਦੇਵੀਦਾਸ ਪੁਰਾ), ਜੋਬਨਪ੍ਰੀਤ ਸਿੰਘ (ਭੰਗਵਾਂ), ਹਰਮਨ ਸਿੰਘ (ਬੁੱਢਾ ਥੇਹ), ਕੁਲਵਿੰਦਰ ਸਿੰਘ (ਚੋਗਾਵਾਂ ਸਾਧਪੁਰ) ਅਤੇ ਯਾਦਵਿੰਦਰ ਸਿੰਘ (ਗੁਮਾਨਪੁਰਾ) ਨੇ ਆਪਣੇ ਆਪਣੇ ਬਲਾਕਾਂ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।
ਦੂਜੇ ਪਾਸੇ ਸੈਕੰਡਰੀ ਵਿੰਗ ਵਿਚੋਂ ਨਵਦੀਪ ਸਿੰਘ (ਚਮਿਆਰੀ), ਦੀਪਕ ਸਿੰਘ (ਨੰਗਲ਼ ਸੋਹਲ), ਸਰਬਜੀਤ ਕੌਰ (ਮਾਹਣਾ ਸਿੰਘ ਰੋਡ), ਰਮਨਦੀਪ ਕੌਰ (ਮਾਲ ਰੋਡ), ਰਣਜੀਤ ਸਿੰਘ (ਅਦਲੀਵਾਲ), ਜਗਰੂਪ ਸਿੰਘ (ਪੁਤਲੀਘਰ), ਅਕਾਸ਼ਦੀਪ ਸਿੰਘ (ਕੋਹਾਲੀ), ਅਨਮੋਲ ਸਿੰਘ (ਤਿਮੋਵਾਲ), ਹਰਪ੍ਰੀਤ ਸਿੰਘ (ਅਜੈਬਵਾਲੀ), ਜਸ਼ਨਦੀਪ ਸਿੰਘ (ਚਵਿੰਡਾ ਦੇਵੀ), ਹਰਪ੍ਰੀਤ ਸਿੰਘ (ਬੱਲ ਸਰਾਏ), ਹਰਜੀਤ ਸਿੰਘ (ਰਾਮਦਿਵਾਲੀ ਮੁਸਲਮਾਨਾਂ) ਅਤੇ ਜਸਪਾਲ ਸਿੰਘ (ਛੇਹਰਟਾ) ਨੇ ਆਪੋ ਆਪਣੇ ਬਲਾਕਾਂ ਵਿਚੋਂ ਪਹਿਲੇ ਸਥਾਨ ਹਾਸਲ ਕੀਤੇ ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਸਮਾਗਮਾਂ ਸੰਬੰਧੀ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਏ ਗਏ ਵਿੱਦਿਅਕ ਮੁਕਾਬਲਿਆਂ ਦਾ ਆਖਰੀ ਦੌਰ ਇਸ ਦੇ ਨਾਲ ਹੀ ਸਮਾਪਤ ਹੋ ਗਿਆ ਹੈ, ਜਦਕਿ ਜਿਲਾ ਪੱਧਰੀ ਨਤੀਜੇ ਆਉਣੇ ਬਾਕੀ ਹਨ ।
ਜਿਲਾ ਸਿੱਖਿਆ ਅਫ਼ਸਰ ਸਤਿੰਦਰਬੀਰ ਸਿੰਘ ਨੇ ਕਿਹਾ ਕਿ ਉਹਨਾਂ ਦੀ ਪੂਰੀ ਟੀਮ ਅਤੇ ਨੋਡਲ ਅਫ਼ਸਰ ਕੁਮਾਰੀ ਆਦਰਸ਼ ਸ਼ਰਮਾ ਬੇਹੱਦ ਮਿਹਨਤ ਨਾਲ ਇਹ ਕੰਮ ਨੇਪਰੇ ਨੇਪਰੇ ਚਾੜਿਆ ਹੈ।
Punjab Post Daily Online Newspaper & Print Media