Thursday, February 26, 2026

ਸੇਵਾ ਕੇਂਦਰਾਂ ਰਾਹੀਂ ਵੀ ਕੀਤੀਆਂ ਜਾ ਸਕਦੀਆਂ ਹਨ ਸਰਕਾਰੀ ਵਿਭਾਗਾਂ ਨਾਲ ਸਬੰਧਿਤ ਸ਼ਿਕਾਇਤਾਂ

ਅੰਮ੍ਰਿਤਸਰ, 17 ਦਸੰਬਰ (ਸੁਖਬੀਰ ਸਿੰਘ) – ਸਰਕਾਰੀ ਵਿਭਾਗਾਂ ਨਾਲ ਸੰਬਧਿਤ ਲੋਕਾਂ ਦੀ ਸ਼ਿਕਾਇਤਾਂ ਦਾ ਸਮੇਂ ਸਿਰ ਹੱਲ ਕਰਨ ਲਈ ਸਰਕਾਰ ਵਲੋਂ ਇੱਕ ਨਵਾਂ ਪੋਰਟਲ ਪੀ.ਜੀ.ਆਰ.ਐਸ (ਪਬਲਿਕ ਗਰੀਵੈਂਨਸ ਰਿਡਰੈਸਲ ਸਿਸਟਮ) ਸ਼ੁਰੂ ਕੀਤਾ ਗਿਆ ਹੈ।ਇਸ ਪੋਰਟਲ ਰਾਹੀਂ ਜਿਥੇ ਲੋਕ ਖੁਦ ਵੀ ਆਪਣੀ ਸ਼ਿਕਾਇਤ ਦਰਜ਼ ਕਰ ਸਕਦੇ ਹਨ, ਉਥੇ ਹੀ ਹੁਣ ਆਪਣੇ ਨਜਦੀਕੀ ਸੇਵਾ ਕੇਂਦਰਾਂ ਰਾਹੀਂ ਵੀ ਇਸ ਪੋਰਟਲ ,ਤੇ ਸ਼ਿਕਾਇਤ ਦਰਜ਼ ਹੋ ਸਕੇਗੀ।
              ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਸਰਕਾਰੀ ਵਿਭਾਗ ਨਾਲ ਸਬੰਧਿਤ ਸ਼ਿਕਾਇਤ ਨਜਦੀਕੀ ਸੇਵਾ ਕੇਂਦਰ ‘ਚ ਜਾ ਕੇ ਸਰਕਾਰ ਦੇ ਪੀ.ਜੀ.ਆਰ.ਐਸ ਪੋਰਟਲ ਰਾਹੀਂ ਸ਼ਿਕਾਇਤ ਦਰਜ਼ ਕਰਵਾ ਸਕਦਾ ਹੈ।ਉਨਾਂ ਦੱਸਿਆ ਕਿ ਸੇਵਾ ਕੇਂਦਰ ਰਾਹੀਂ ਸ਼ਿਕਾਇਤ ਦਰਜ਼ ਕਰਨ ਲਈ ਸਿਰਫ 10 ਰੁਪਏ ਫੈਸਿਲੀਟੇਸ਼ਨ ਚਾਰਜ਼ ਵਜੋਂ ਲਏ ਜਾਣਗੇ। ਫਾਰਮ ਭਰਨ ਜਾਂ ਹੋਰ ਕੋਈ ਫੀਸ ਨਹੀ ਲਈ ਜਾਏਗੀ।ਉਨਾਂ ਕਿਹਾ ਕਿ
www.connect.punjab.gov.in ਲਿੰਕ ਰਾਹੀਂ ਵਿਅਕਤੀ ਖੁੱਦ ਵੀ ਆਪਣੀ ਸ਼ਿਕਾਇਤ ਦਰਜ਼ ਕਰ ਸਕਦਾ ਹੈ।
             ਉਨਾਂ ਦੱਸਿਆ ਕਿ ਸ਼ਿਕਾਇਤ ਦਾਖਲ ਹੋਣ ਤੋਂ ਬਾਅਦ ਸ਼ਿਕਾਇਤਕਰਤਾ ਆਪਣਾ ਸਟੇਟਸ ਆਨਲਾਈਨ ਚੈਕ ਕਰ ਸਕੇਗਾ ਅਤੇ ਪ੍ਰਕਿਰਿਆ ਦੇ ਹਰ ਪੜਾਅ ‘ਤੇ ਉਸ ਨੂੰ ਐਸ.ਐਮ.ਐਸ ਰਾਹੀਂ ਵੀ ਸੂਚਨਾ ਮਿਲਦੀ ਰਹੇਗੀ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …